ਬਰੈਂਪਟਨ/ਬਿਊਰੋ ਨਿਊਜ਼
ਬਲਿਊ ਡਾਇਮੰਡ ਇੰਟਰਟੇਨਮੈਂਟ ਕੰਪਨੀ ਨੇ ਬਰੈਂਪਟਨ ਸਿਟੀ ਦੇ ਸ਼ੈਰੀਡਨ ਕਾਲਜ ਦੇ ਗਰਾਉਂਡ ਵਿਚ ਦੀਵਾਲੀ ਮੇਲਾ ਬਹੁਤ ਹੀ ਵੱਖਰੇ ਤਰੀਕੇ ਨਾਲ ਮਨਾਇਆ। ਜਿਸ ਦੀ ਸਟੇਜ ਦੇ ਭੂਮਿਕਾ ਰਾਜਵੀਰ ਬੋਪਾਰਾਏ ਨੇ ਬੜੀ ਹੀ ਬਖੂਬੀ ਨਾਲ ਅਖੀਰ ਤੱਕ ਨਿਭਾਈ। ਦੀਵਾਲੀ ਮੇਲੇ ਵਿਚ ਇੰਡੀਆ ਤੋਂ ਉਚ ਕੋਟੀ ਦੇ ਕਲਾਕਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਗੀਤਾ ਜ਼ੈਲਦਾਰ, ਜੱਸ ਬਾਜਵਾ, ਬਲਬੀਰ ਬੋਪਾਰਾਏ, ਦੀਪ ਜੰਡੂ, ਗਗਨ ਪ੍ਰੀਤ ਅਤੇ ਗਾਇਕਾ ਰਪਿੰਦਰ ਰਿੰਪੀ ਅਤੇ ਲੋਕਲ ਕਲਾਕਾਰਾਂ ਨੇ ਵੱਖੋ ਵੱਖਰਾ ਰੰਗ ਬੰਨ੍ਹਿਆ।
ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਆਈ ਰਪਿੰਦਰ ਰਿੰਪੀ ਨੇ ਧਾਰਮਿਕ ਗੀਤ ਗਾ ਕੇ ਸਟੇਜ ਦੀ ਸ਼ੁਰੂਆਤ ਕੀਤੀ। ਗਗਨਦੀਪ ਨੇ ਆਪਣੇ ਵਧੀਆ ਗੀਤ ਗਾ ਕੇ ਖੂਬ ਰੰਗ ਬਨਿਆ। ਗੀਤਾ ਜ਼ੈਲਦਾਰ ਨੇ ਆਪਣੇ ਚਰਚਤ ਗੀਤ ਗਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਬਲਬੀਰ ਬੋਪਾਰਾਏ ਨੇ ਆਪਣਾ ਦੇ ਲੈ ਗੇੜਾ ਗਾ ਕੇ ਦਰਸ਼ਕਾਂ ਨੂੰ ਨੱਚਣ ਲ਼ਾ ਦਿਤਾ। ਜੱਸ ਬਾਜਵਾ ਨੇ ਆਪਣੇ ਹਿੱਟ ਗੀਤ ਗਾ ਕੇ ਹਾਜ਼ਰੀ ਲਗਾਈ। ਦੀਪ ਜੰਡੂ ਨੇ ਆਪਣੀ ਕਲਾ ਨਾਲ ਲੜਕੇ ਲੜਕੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੇਲੇ ਵਿਚ ਬਰੈਂਪਟਨ ਦੀ ਮੇਹਰ ਲਿੰਡਾ ਜਾਫ਼ਰੀ ਨੇ ਬਲਿਊ ਡਾਇਮੰਡ ਕੰਪਨੀ ਦੀ ਸ਼ਲਾਘਾ ਕੀਤੀ ਤੇ ਅਤੇ ਕਿਹਾ ਕਿ ਬਰੈਂਪਟਨઠਸਿਟੀ ਵਿਚ ਵੱਖਰੇ ਢੰਗ ਨਾਲ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਸਿਟੀ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਵਿਚ ਬਹੁਤ ਸਹਿਯੋਗ ਦਿੱਤਾ ਹੈ, ਕਿ ਹਰ ਸ਼ੜਕ ਤੇ ਘਰਾਂ ਵਿਚ ਪਟਾਕੇ ਚਲਾਉਣ ਨਾਲ ਕਈ ਨੁਕਸਾਨ ਹੁੰਦੇ ਹਨ ਉਹ ਰੋਕੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਮੇਲੇ ਵਿਚ ਅੰਮ੍ਰਿਤ ਮਾਂਗਟ ਐਮ ਪੀ ਪੀ, ਸੋਨੀਆ ਸਿੱਧੂ ਐਮ ਪੀ, ਰਾਜ ਗਰੇਵਾਲ ਐਮ ਪੀ, ਰਾਮੇਸ਼ਵਰ ਸਿੰਘ ਸੰਘਾ ਐਮ ਪੀ, ਗੁਰਬਖਸ਼ ਸਿੰਘ ਮੱਲ੍ਹੀ, ਜਗਮੀਤ ਸਿੰਘ ਐਮ ઠਪੀ ਪੀ, ਗੁਰਪ੍ਰੀਤ ਸਿੰਘ ਢਿੱਲੋਂ ਸਿਟੀ ਕੌਂਸਲਰ, ਹਰਿੰਦਰ ਮੱਲ੍ਹੀ ਅਤੇ ਸਕੂਲ ਟਰੱਸਟੀ ਨੇ ਹਾਜ਼ਰੀ ਭਰਕੇ ਪ੍ਰਬੰਧਕਾਂ ਨੂੰ ਧੰਨਵਾਦੀ ਬਣਾਇਆ। ਚੇਤੇ ઠਰਹੇ ਕੇ ઠਇਸ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਪਟਾਕੇ ਅਤੇ ਆਤਿਸ਼ਬਾਜੀ ਹੀ ਸਨ, ਜਿਸਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਹਾਜ਼ਰ ਦਰਸ਼ਕਾਂ ਨੇ ਪ੍ਰਬੰਧਕਾਂ ਦੀ ਬਹੁਤ ਹੌਸਲਾ ਅਫਜਾਈ ਕੀਤੀ ਤੇ ਅੰਤ ਵਿਚ ਬਲਿਊ ਡਾਇਮੰਡ ਕੰਪਨੀ ਦੇ ਪ੍ਰਬੰਧਕਾਂ ਨੇ ਪ੍ਰਿੰਟ ਮੀਡੀਆ, ਰੇਡੀਉ, ਟੀਵੀ, ਵਲੰਟੀਅਰ, ਦਰਸ਼ਕਾਂ, ਸਪੋਂਸਰਾਂ ਜਿਵੇਂ ਕਿ ਸਕੀਡੋਮ ਗਰੁੱਪ ਆਫ ਕੰਪਨੀ, ਏਅਰਪੋਰਟ ਨਿਸ਼ਾਨ, ਪੀਲ ਕਾਰ ਰੈਂਟਲ ਅਤੇ ਹੋਰ ਸਪੌਂਸਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਰਾਜਵੀਰ ਬੋਪਾਰਾਏ ਨੂੰ ਵਧੀਆ ਸਟੇਜ ਸੰਭਾਲਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …