Breaking News
Home / ਕੈਨੇਡਾ / ਜੀ.ਟੀ.ਏ. ਹਾਈਵੇਅ ‘ਤੇ ਭਿਆਨਕ ਸੜਕ ਹਾਦਸੇ ‘ਚ ਪੰਜ ਮੋਟਰ ਸਾਈਕਲ ਸਵਾਰ ਨਾਮਜ਼ਦ

ਜੀ.ਟੀ.ਏ. ਹਾਈਵੇਅ ‘ਤੇ ਭਿਆਨਕ ਸੜਕ ਹਾਦਸੇ ‘ਚ ਪੰਜ ਮੋਟਰ ਸਾਈਕਲ ਸਵਾਰ ਨਾਮਜ਼ਦ

ਟੋਰਾਂਟੋ/ ਬਿਊਰੋ ਨਿਊਜ਼ : ਜੀ.ਟੀ.ਏ. ਸੜਕ ‘ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੇ ਮਾਮਲੇ ‘ਚ ਪੁਲਿਸ ਨੇ ਪੰਜ ਮੋਟਰ ਸਾਈਕਲ ਸਵਾਰਾਂ ‘ਤੇ ਮਾਮਲਾ ਦਰਜ ਕੀਤਾ ਹੈ। ਓ.ਪੀ.ਪੀ. ਦਾ ਕਹਿਣਾ ਹੈ ਕਿ ਪੁਲਿਸ ਨੇ 8 ਮਹੀਨਿਆਂ ਦੀ ਜਾਂਚ ਤੋਂ ਬਾਅਦ ਟੋਰਾਂਟੋ ਹਾਈਵੇਜ਼ ‘ਤ ੇਹੋਏ ਦੋ ਵੱਖ-ਵੱਖ ਹਾਦਸਿਆਂ ਦੇ ਦੋਸ਼ੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਪਹਿਲਾ ਮਾਮਲਾ 23 ਜੁਲਾਈ 2016 ਦੀ ਸਵੇਰ ਦਾ ਹੈ, ਜਦੋਂ ਮੋਟਰ ਸਾਈਕਲ ਸਵਾਰਾਂ ਦਾ ਇਕ ਗਰੁੱਪ ਹਾਈਵੇਅ 401 ‘ਤੇ ਇਲੇਨ ਰੋਡ ਦੇ ਕੋਲ ਸਟੰਟ ਕਰ ਰਿਹਾ ਸੀ। ਇਸ ਦੌਰਾਨ ਉਹ ਇਕ ਟਰਾਂਸਪੋਰਟ ਟਰੱਕ ਨਾਲ ਟਕਰਾ ਗਿਆ। ਉਸ ਤੋਂ ਬਾਅਦ 22 ਸਤੰਬਰ 2016 ਨੂੰ ਬਾਈਕਰ ਨੇ ਸਟੰਟ ਕਰਦਿਆਂ ਇਕ ਕਾਰ ਨੂੰ ਟੱਕਰ ਮਾਰੀ ਸੀ।
ਇਸ ਹਾਦਸੇ ‘ਚ ਇਕ ਬਾਈਕਰ ਮਾਰਿਆ ਗਿਆ ਅਤੇ ਬਾਕੀ ਐਮਰਜੈਂਸੀ ਕਰੂ ਦੇ ਆਉਣ ਤੋਂ ਪਹਿਲਾਂ ਹੀ ਉਥੋਂ ਭੱਜ ਗਏ। ਮੌਕੇ ‘ਤੇ ਵੀਡੀਓ ਤੋਂ ਸਾਬਤ ਹੋਇਆ ਕਿ ਹਾਈਵੇਅ 401 ‘ਤੇ ਹਾਦਸੇ ਤੋਂ ਬਾਅਦ ਉਹ ਵੱਖ-ਵੱਖ ਦਿਸ਼ਾਵਾਂ ਵੱਲ ਭੱਜੇ। ਪੁਲਿਸ ਨੇ ਮਰਨ ਵਾਲੇ ਬਾਈਕਰ ਦੀ ਪਛਾਣ ਟੋਰਾਂਟੋ ਵਾਸੀ ਮਾਊਰੋ ਬਸਟੋਲੇ ਦੇ ਰੂਪ ‘ਚ ਕੀਤੀ ਹੈ। ਪੰਜ ਬਾਈਕਰਸ ਵਿਚੋਂ ਇਕ ‘ਤੇ 22 ਸਤੰਬਰ 2016 ਨੂੰ ਇਕ ਖੂਨੀ ਸੜਕ ਹਾਦਸੇ ‘ਚ ਵੀ ਸ਼ਾਮਲ ਹੋਣ ਦਾ ਦੋਸ਼ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚਕਾਰਾਂ ਅਨੁਸਾਰ ਇਹ ਗਰੁੱਪ ਹਾਈਵੇਅ 427 ਵੀ ਅਜਿਹੇ ਹੀ ਸਟੰਟ ਕਰ ਰਹੇ ਸਨ ਅਤੇ ਕਾਫ਼ੀ ਹਮਲਾਵਰ ਤੌਰ ‘ਤੇ ਬਾਈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕੁਝ ਦੂਜੇ ਲੋਕਾਂ ਦੇ ਨਾਲ ਬਹਿਸ ਵੀ ਹੋਈ। ਕੁਝ ਹੋਰ ਲੋਕਾਂ ਨੇ ਵੀ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ।
ਇਸ ਦੌਰਾਨ ਉਨ੍ਹਾਂ ਦੇ ਨਾਲ ਇਕ ਕਾਲੇ ਰੰਗ ਦੀ ਵੀਡਬਲਿਊ ਗੋਲਫ਼ ਨੂੰ ਵੀ ਦੇਖਿਆ ਗਿਆ। ਪੁਲਿਸ ਨੇ ਵੀ ਨਤੀਜਾ ਕੱਢਿਆ ਹੈ ਕਿ ਇਹ ਮਾਮਲਾ ਸਾਰੇ ਬਾਈਕਰਸ ਨੇ ਜਾਣਬੁੱਝ ਕੇ ਅੱਗੇ ਵਧਾਇਆ ਅਤੇ ਜਾਨਲੇਵਾ ਹਾਦਸਿਆਂ ਨੂੰ ਜਨਮ ਦਿੱਤਾ। ਬਾਈਕਰਸ ਦੇ ਸਟੰਟ ਕਾਰਨ ਦੂਜੇ ਵਾਹਨ ਚਾਲਕ ਆਪਣੇ ਵਾਹਨਾਂ ਤੋਂ ਸੰਤੁਲਨ ਗੁਆ ਬੈਠੇ ਅਤੇ ਹਾਦਸਿਆਂ ਦਾ ਸ਼ਿਕਾਰ ਹੋਏ। ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਸਨ। ਪੁਲਿਸ ਨੇ ਸਰਚ ਵਾਰੰਟ ਹਾਸਲ ਕਰਕੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਬਾਈਕ ਵੀ ਕਬਜ਼ੇ ਵਿਚ ਲੈ ਲਏ ਹਨ।
ਇਨ੍ਹਾਂ ਦੋਵਾਂ ਹਾਦਸਿਆਂ ‘ਚ 33 ਸਾਲਾ ਮਿਟਸ਼ੇਲ ਲੀਜ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ, ਜੋ ਕਿ ਦੋਵੇਂ ਵਾਰੀ ਮੌਕੇ ‘ਤੇ ਮੌਜੂਦ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਕੁਝ ਹੋਰ ਲੋਕਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …