9.6 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੇ ਦਸਤਾਰਧਾਰੀ ਦੋ ਮੰਤਰੀਆਂ ਨਾਲ ਰਜਿੰਦਰ ਸੈਣੀ ਨੇ ਕੀਤੀ ਮੁਲਾਕਾਤ

ਕੈਨੇਡਾ ਦੇ ਦਸਤਾਰਧਾਰੀ ਦੋ ਮੰਤਰੀਆਂ ਨਾਲ ਰਜਿੰਦਰ ਸੈਣੀ ਨੇ ਕੀਤੀ ਮੁਲਾਕਾਤ

ਕੈਨੇਡਾ ਦੁਨੀਆਂ ਭਰ ਵਿੱਚ ਵਾਪਰਰਹੀਆਂ ਅੱਤਵਾਦੀ ਘਟਨਾਵਾਂ ਪ੍ਰਤੀਜਾਗਰੂਕਹੈ :ਹਰਜੀਤ ਸੱਜਣ
ਟੋਰਾਂਟੋ : ਲੰਘੇ ਐਤਵਾਰ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਹੋਰਾਂ ਨਾਲ ਮੁਲਾਕਾਤ ਕਰਨਦਾ ਮੌਕਾ ਮਿਲਿਆ। ਉਹ ਮਾਰਖਮ-ਥੌਰਨਹਿੱਲ ਰਾਈਡਿੰਗ ਵਿੱਚ ਲਿਬਰਲਉਮੀਦਵਾਰਮੈਰੀ ਜ਼ਿੰਗ ਦੇ ਚੋਣਪ੍ਰਚਾਰਲਈਉਸਦੇ ਕੰਪੇਨ ਦਫਤਰ ਪਹੁੰਚੇ ਸਨ।ਵਰਨਣਯੋਗ ਹੈ ਕਿ ਸਾਬਕਾ ਇੰਮੀਗ੍ਰੇਸ਼ਨ ਮੰਤਰੀ ਜੌਹਨ ਮਕੱਲਮ ਦੇ ਚੀਨ ਦੇ ਅੰਬੈਸਡਰ ਨਿਯੁਕਤਹੋਣ ਤੋਂ ਬਾਦ ਇਸ ਰਾਈਡਿੰਗ ਵਿੱਚ ਮੱਧਵਰਤੀ ਚੋਣ ਹੋ ਰਹੀ ਹੈ। ਇਹ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਕਿ ਦੇਸ਼ਦਾ ਰੱਖਿਆ ਮੰਤਰੀ ਮੋਢੇ ਤੇ ਬੈਗ ਪਾ ਕੇ ਇਕ ਆਮਨਾਗਰਿਕ ਵਾਂਗ ਕੰਪੇਨ ਦਫਤਰ ਵਿੱਚ ਦਾਖਲ ਹੋਇਆ। ਕੋਈ ਸਕਿਉਰਿਟੀਸਟਾਫਨਾਲਨਹੀਂ।ਨਾ ਹੀ ਕੋਈ ਵਿਖਾਵਾ।ਜਿਹੜੇ ਲੋਕਉਨ੍ਹਾਂ ਨੂੰ ਨਹੀਂ ਜਾਣਦੇ ਹੋਣਗੇ, ਉਹ ਸੋਚ ਵੀਸਕਦੇ ਸੀ ਕਿ ਇਹ ਦੇਸ਼ਦਾ ਰੱਖਿਆ ਮੰਤਰੀ ਹੈ।
ਕੈਨੇਡੀਅਨ ਫੌਜ ਦੇ ਸਾਬਕਾਕਮਾਂਡਰ, ਹਰਜੀਤਹੋਰਾਂ ਨੇ ਗੱਲਾਂ ਬਾਤਾਂ ਵਿੱਚ ਦੱਸਿਆ ਕਿ ਉਹ ਆਪਣੇ ਆਪ ਨੂੰ ਅਜੇ ਵੀਪੂਰੀਤਰਾ੍ਹਂ ਫਿੱਟ ਰਖਦੇ ਹਨ।ਵਰਨਣਯੋਗ ਹੈ ਕਿ ਉਨ੍ਹਾਂ ਨੇ ਉਸੇ ਯੁਨਿਟ ਨੂੰ ਕਮਾਂਡਕੀਤਾ ਸੀ, ਜਿਸ ਨੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਵਾਪਸਮੋੜ ਦਿੱਤਾ ਸੀ।
ਹਰਜੀਤ ਸੱਜਣ ਹੋਰਾਂ ਨਾਲ ਅਸੀਂ ਅੱਤਵਾਦੀ ਘਟਨਾਵਾਂ ਕਾਰਣ ਦੁਨੀਆ ਭਰ ਵਿੱਚ ਪਾਈ ਜਾ ਰਹੀ ਚਿੰਤਾ ਬਾਰੇ ਅਤੇ ਅਮਰੀਕਾ ਵਿੱਚ ਨਸਲੀ ਹਿੰਸਾ ਦੀਆਂ ਵਧਰਹੀਆਂ ਘਟਨਾਵਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ।ਉਨ੍ਹਾਂ ਨੇ ਪਿਛਲੇ ਦਿਨ੍ਹਾਂ ਵਿੱਚ ਪੇਸ਼ਕੀਤੇ ਗਏ ਬਜਟਅਤੇ ਕੈਨੇਡੀਅਨਕਦਰਾਂ-ਕੀਮਤਾਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ।ਉਨ੍ਹਾਂ ਮਾਣਮਹਿਸੂਸਕੀਤਾ ਕਿ ਇਕ ਸਿੱਖ ਹੋਣ ਦੇ ਨਾਤੇ ਪ੍ਰਧਾਨਮੰਤਰੀ ਜਸਟਿਨਟਰੂਡੋ ਨੇ ਉਨ੍ਹਾਂ ‘ਤੇ ਜੋ ਵਿਸ਼ਵਾਸਪ੍ਰਗਟਕੀਤਾ ਹੈ ਅਤੇ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ, ਉਸ ਨੂੰ ਉਹ ਪੂਰੀਤਨਦੇਹੀਅਤੇ ਇਮਾਨਦਾਰੀਨਾਲਨਿਭਾਉਣਲਈਯਤਨਸ਼ੀਲਹਨ।

RELATED ARTICLES
POPULAR POSTS