ਟੋਰਾਂਟੋ :ਕੈਨੇਡਾ ਦੇ ਇੰਨੋਵੇਸ਼ਨ, ਸਾਇੰਸ ਅਤੇ ਸੈਰ-ਸਪਾਟਾ ਮੰਤਰੀ, ਨਵਦੀਪਬੈਂਸ ਨੇ ਅਦਾਰਾਪਰਵਾਸੀ ਦੇ ਮੁਖੀ ਰਜਿੰਦਰ ਸੈਣੀਹੋਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੈਨੇਡਾ ਦੇ ਇਸ ਸਾਲ ਦੇ ਆਮਬਜਟਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਜਟ ਵਿੱਚ ਖੋਜ, ਨਵੀਂ ਤਕਨੌਲਜੀ ਅਤੇ ਵਪਾਰਲਈਨਵੇਂ ਮੌਕੇ ਤਲਾਸ਼ਕੀਤੇ ਜਾਣਲਈਬਹੁਤ ਵੱਡੀ ਰਕਮ ਰੱਖੀ ਗਈ ਹੈ, ਜੋ ਉਨ੍ਹਾਂ ਦੇ ਮੰਤਰਾਲੇ ਦੇ ਅਧੀਨ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰਅਮਰੀਕਾ ਵਿੱਚ ਵਾਪਰਰਹੀਆਂ ਘਟਨਾਵਾਂ ਬਾਰੇ ਪੂਰੀਤਰਾ੍ਹਂ ਸੁਚੇਤ ਹੈ ਅਤੇ ਕੈਨੇਡਾ ਸੰਸਾਰ ਭਰ ਵਿੱਚ ਵਾਪਰਰਹੀਆਂ ਘਟਨਾਵਾਂ ਬਾਰੇ ਵੀ ਚਿੰਤਤ ਹੈ। ਅਮਰੀਕਾਨਾਲਬਣਰਹੇ ਵਧੀਆ ਸੰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਕੈਨੇਡਾਦਾਅਮਰੀਕੀਅਧਿਕਾਰੀਆਂ ਨਾਲ ਕਈ ਪੱਧਰ ਤੇ ਸੰਪਰਕ ਜਾਰੀ ਹੈ ਅਤੇ ਆਪਣੇ ਸੱਭ ਤੋਂ ਵੱਡੇ ਵਪਾਰਕਭਾਈਵਾਲਨਾਲਹਮੇਸ਼ਾ ਚੰਗੇਰੇ ਸੰਬਧ ਰੱਖਣ ਦੇ ਇੱਛੁਕ ਹਾਂ। ਨਵਦੀਪਬੈਂਸਹੋਰੀਂ ਮਿੱਸੀਸਾਗਾ ਬੋਰਡਆਫਟਰੇਡ ਵੱਲੋਂ ਆਯੋਜਤਕੀਤੇ ਗਏ ਇਕ ਵਿਸ਼ੇਸ਼ਸਮਾਗਮ ਵਿੱਚ ਹਿੱਸਾ ਲੇਣਲਈ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਬੋਰਡ ਦੇ ਮੈਂਬਰਾਂ ਦੇ ਕਈ ਤਰਾ੍ਹਂ ਦੇ ਸਵਾਲਾਂ ਦੇ ਜਵਾਬਵੀ ਦਿੱਤੇ। ਉਹ ਜਲਦੀ ਹੀ ਅਮਰੀਕਾ ਦੇ ਦੌਰੇ ਤੇ ਵੀ ਜਾ ਰਹੇ ਹਨ, ਜਿੱਥੇ ਉਹ ਅਮਰੀਕੀਵਪਾਰ ਸਕੱਤਰ ਨਾਲ ਮੁਲਾਕਾਤ ਕਰਨਗੇ।
ਵਰਨਣਯੋਗ ਹੈ ਕਿ ਨਵਦੀਪਬੈਂਸ ਨੂੰ ਪਿਛਲੇ ਦਿਨੀਂ ‘ਹਿੱਲ ਟਾਈਮਜ਼’ਨਾਮਕ ਔਟਵਾ ਦੇ ਇਕ ਚਰਚਿਤਰਸਾਲੇ ਨੇ ਪ੍ਰਧਾਨਮੰਤਰੀ ਜਸਟਿਨਟਰੂਡੋ ਅਤੇ ਉਸਦੇ ਦੋ ਅਧਿਕਾਰੀਆਂ ਤੋਂ ਬਾਦਕੈਨੇਡਾਦਾ ਚੌਥਾ ਸੱਭ ਤੋਂ ਸ਼ਕਤੀਸ਼ਾਲੀਰਾਜਨੀਤਕਵਿਅਕਤੀਐਲਾਨਕੀਤਾ ਸੀ।
ਇਸ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਮਾਣਲਈ ਉਹ ਲੋਕ ਹੱਕਦਾਰ ਹਨ, ਜਿਨ੍ਹਾਂ ਨੇ ਉਨ੍ਹਾਂ ਲਈਚੋਣਾਂ ਦੌਰਾਨ ਕੰਮ ਕੀਤਾ, ਫੰਡ ਇਕੱਠੇ ਕੀਤੇ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀਬਣਾਇਆ।
ਉਨ੍ਹਾਂ ਨੇ ਘੱਟ ਗਿਣਤੀਕਮਿਊਨਿਟੀਆਂ ਨੂੰ ਜੋੜਣਅਤੇ ਦੇਸ਼ਦੀਏਕਤਾਲਈਟਰੂਡੋ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਵੀ ਪ੍ਰਸੰਸ਼ਾ ਕੀਤੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …