ਬਰੈਂਪਟਨ/ਬਾਸੀ ਹਰਚੰਦ : ਟਰਿਪਲ ਕਰਾਊਨ ਛੋਟੇ ਜਿਹੇ ਏਰੀਏ ਵਿੱਚ ਹੈ ਪਰ ਉਹ ਆਪਣੀਆਂ ਸਰਗਰਮੀਆਂ ਸੁਚੱਜੇ ਤਰੀਕੇ ਨਾਲ ਨਿਭਉਂਦੀ ਹੈ। 14 ਜੁਲਾਈ ਨੂੰ ਕਲੱਬ ਦੇ ਮੈਂਬਰਾਂ ਨੇ ਸੈਂਟਰ ਆਈ ਲੈਡ ਦਾ ਟੂਰ ਲਾਇਆ। ਇਸ ਦਿਨ ਤੇઠઠਹਰੇ ਰਾਮਾ ਹਰੇ ਕ੍ਰਿਸ਼ਨਾ ਸੰਸਥਾ ਦਾઠઠਸੈਂਟਰ ਆਈਲੈਂਡ ‘ਤੇ ਪ੍ਰੋਗਰਾਮ ਹੁੰਦਾ ਹੈ। ਬੀਬੀ ਰਮੇਸ਼ ਲੂੰਬਾ ਨੇ ਟਰਿਪ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਉਸ ਨੇ ਹੋਰ ਬੀਬੀਆਂ ਦੇ ਸਹਿਯੋਗ ਨਾਲ ਘਰ ਤੋਂ ਭਾਂਤ ਭਾਂਤ ਦਾ ਸੁਆਦਲਾ ਭੋਜਨ ਬਣਾਇਆਂ ਜੋ ਸੈਂਟਰ ਆਈਲੈਂਡ ਵਿਖੇ ਪਹੁੰਚ ਕੇ ਸੱਭ ਨੇ ਮਿਲ ਕੇ ਖਾਧਾ। ਰੈਸਟੋਰੈਂਟ ਤੋਂ ਤਿਆਰ ਭੋਜਨ ਤੋਂ ਕਿਤੇ ਵੱਧ ਸੁਆਦਲਾ ਅਤੇ ਪੌਸ਼ਟਿਕ ਭੋਜਨ ਸੀ। ਇਸ ਗੱਲ ਦੀ ਕਲੱਬ ਦੀ ਸਰਾਹਣਾ ਕਰਨੀ ਬਣਦੀ ਹੈ। ਪ੍ਰੋ: ਨਿਰਮਲ ਸਿੰਘ ਨੇ ਦੱਸਿਆ ਕਿ ਇਹ ਸਾਡੀ ਪਰਿਵਾਰਕ ਮਿਲਣੀ ਦੀ ਤਰ੍ਹਾਂ ਹੈ। ਕਲੱਬ ਦੇ ਸਾਰੇ ਮੈਂਬਰ ਮਿਲ ਜੁਲ ਕੇ ਕੰਮ ਕਰਦੇ ਹਨ। ਬੀਬੀਆਂ ਦਾ ਸਹਿਯੋਗ ਹਮੇਸ਼ਾ ਹੀ ਅਤਿ ਸਲਾਹੁਣਯੋਗ ਹੁੰਦਾ ਹੈ। ਸੀਨੀਅਰਜ਼ ਅਸੋਸੀਏਸ਼ਨ ਦੇ ਸਤਿਕਾਰ ਯੋਗ ਜੰਗੀਰ ਸਿੰਘ ਸੈਂਭੀ ਅਤੇ ਹਰਚੰਦ ਸਿੰਘ ਬਾਸੀ ਨੇ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਦੇ ਵਧੀਆ ਪ੍ਰਬੰਧ ਦੀ ਸਰਾਹਣਾ ਕੀਤੀ। ਸੁਖਦੇਵ ਸਿੰਘ ਬੇਦੀ ਨੇ ਗਾਰਬੈਗ ਦੀ ਸਫਾਈ ਕਰਕੇ ਫਰਜ਼ ਦੀ ਪੂਰਤੀ ਕੀਤੀ।
ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ ਲਾਇਆ ਸੈਂਟਰ ਆਈਲੈਂਡ ਦਾ ਟਰਿੱਪ
RELATED ARTICLES

