Breaking News
Home / ਕੈਨੇਡਾ / ਸੀਨੀਅਰਜ਼ ਐਸੋਸੀਏਸ਼ਨ ਵਲੋਂ 28 ਜੁਲਾਈ ਨੂੰ ਸਲਾਨਾ ਮਲਟੀਕਲਚਰਲ ਪ੍ਰੋਗਰਾਮ

ਸੀਨੀਅਰਜ਼ ਐਸੋਸੀਏਸ਼ਨ ਵਲੋਂ 28 ਜੁਲਾਈ ਨੂੰ ਸਲਾਨਾ ਮਲਟੀਕਲਚਰਲ ਪ੍ਰੋਗਰਾਮ

ਸੀਨੀਅਰਜ਼ ਨੂੰ ਆਪਣੇ ਹੱਕਾਂ ਅਤੇ ਫਰਜਾਂ ਪ੍ਰਤੀ ਚੇਤਨਾ ਪ੍ਰੋਗਰਾਮ ਵਿੱਚ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਬੰਧਤ ਕਲੱਬਾਂ ਦੇ ਡੈਲੀਗੇਟਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਮਿਿਟੰਗ ਵਿੱਚ ਫਿਊਨਰਲ ਰਜਿਸਟਰੇਸ਼ਨ ਦੀ ਰਜਿਸਟਰੇਸ਼ਨ ਨਾਲ ਸਬੰਧਤ ਕੁੱਝ ਵਿਅਕਤੀ ਹਾਜ਼ਰ ਹੋਏ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੂੰ ਕੈਸ਼ੀਅਰ ਨਿਰਮਲ ਧਾਰਨੀ ਅਤੇ ਦੇਵ ਸੂਦ ਰਾਹੀਂ ਉਹਨਾਂ ਨੂੰ ਰਕਮ ਵਾਪਸ ਕੀਤੀ ਗਈ। ਉਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਹਾਜਰ ਹੋਏ ਸਮੂਹ ਮੈਂਬਰਾਂ ਅਤੇ ਉਚੇਚੇ ਤੌਰ ‘ਤੇ ਪਹੁੰਚੇ ਪ੍ਰਿੰ: ਸਰਵਣ ਸਿੰਘ ਅਤੇ ਨਾਮੀ ਲੇਖਕ ਪੂਰਨ ਸਿੰਘ ਪਾਂਧੀ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਉਹਨਾਂ ਦੀ ਜਾਣ ਪਛਾਣ ਸਮੂਹ ਮੈਂਬਰਾਂ ਨਾਲ ਕਰਵਾਈ।
ਇਸ ਉਪਰੰਤ ਪ੍ਰਿੰ: ਸਰਵਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀਨੀਅਰਜ਼ ਲਈ ਸਿਹਤ ਬਰਕਰਾਰ ਰੱਖਣਾ ਬਹੁਤ ਹੀ ਮਹੱਤਵਪੂਰਨ ਹੈ ਉਹਨਾਂ ਆਪਣੀ ਗੱਲਬਾਤ ਵਿੱਚ ਸੀਨੀਅਰਜ਼ ਨਾਲ ਸਿਹਤ ਕਾਇਮ ਰੱਖਣ ਲਈ ਕੁੱਝ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਉਹਨਾਂ ਸੀਨੀਅਰਜ਼ ਨੂੰ ਆਪਣਾ ਵਜਨ ਕੰਟਰੋਲ ਕਰਨ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੇ ਭੋਜਨ ਵਿੱਚੋਂ ਪ੍ਰਾਪਤ ਕੈਲੋਰੀ ਅਤੇ ਸਰੀਰਕ ਕਿਰਿਆਵਾਂ ਲਈ ਲੋੜੀਂਦੀ ਕੈਲੋਰੀ ਵਿੱਚ ਤਵਾਜ਼ਨ ਰੱਖਣ ਲਈ ਆਪਣੀ ਖੁਰਾਕ ‘ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਉਹਨਾਂ ਨੂੰ ਆਪਣੇ ਨਿੱਤਾਪ੍ਰਤੀ ਜੀਵਨ ਨੂੰ ਰੁਝੇਵੇਂ ਵਿੱਚ ਰੱਖਣ ਅਤੇ ਰੋਜ਼ਾਨਾ ਸੈਰ, ਸਾਈਕਲਿੰਗ ਅਤੇ ਹਲਕੀ ਕਸਰਤ ਦਾ ਕਰਨ ਦਾ ਸੁਝਾਅ ਦਿੱਤਾ। ਉਹਨਾਂ ਆਪਣੇ ਨਿਜੀ ਜੀਵਨ ‘ਚੋਂ ਉਦਾਹਰਣਾਂ ਦੇ ਕੇ ਕਿਹਾ ਕਿ ਉਹਨਾਂ ਦੀ ਤੰਦਰੁਸਤੀ ਇਸ ਤਰ੍ਹਾਂ ਕਰਕੇ ਹੀ ਕਾਇਮ ਹੈ। ਸਮੇਂ ਦੀ ਘਾਟ ਕਾਰਣ ਉਹਨਾਂ ਨੂੰ ਆਪਣੇ ਵਿਚਾਰ ਸੰਖੇਪ ਵਿੱਚ ਰੱਖਣੇ ਪਏ। ਇਸ ਤੋਂ ਬਾਅਦ 28 ਜੁਲਾਈ 2019 ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ 11:00 ਵਜੇ ਤੋਂ 4:00 ਵਜੇ ਤੱਕ ਕਰਵਾਏ ਜਾ ਰਹੇ ਸਾਲਾਨਾ ਮਲਟੀਕਲਚਰਲ ਮੇਲੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਮੈਂਬਰਾਂ ਨੂੰ ਮੈਂਬਰਸ਼ਿੱਪ ਫੀਸ ਅਤੇ ਮਲਟੀਕਲਚਰਲ ਪ੍ਰੋਗਰਾਮ ਲਈ ਫੰਡ ਦੇਣ ਦੀ ਬੇਨਤੀ ਕੀਤੀ ਗਈ। ਬਹੁਤ ਸਾਰੇ ਕਲੱਬਾਂ ਨੇ ਮੌਕੇ ‘ਤੇ ਹੀ ਮੈਂਬਰਸ਼ਿੱਪ ਫੀਸ ਅਦਾ ਕਰ ਦਿੱਤੀ ਅਤੇ ਕਈ ਮੈਂਬਰਾਂ ਵਲੋਂ ਪ੍ਰੋਗਰਾਮ ਲਈ ਸਹਾਇਤਾ ਵੀ ਜਮ੍ਹਾਂ ਕਰਵਾਈ ਗਈ। ਇਸੇ ਦੌਰਾਨ ਜਗੀਰ ਸਿੰਘ ਸੈਂਭੀ ਨੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਣਾਈਆਂ ਵੱਖ ਵੱਖ ਕਮੇਟੀਆਂ ਨੂੰ ਉਹਨਾਂ ਦੀਆਂ ਡਿਊਟੀਆਂ ਬਾਰੇ ਦੱਸਿਆ। ਪਰਮਜੀਤ ਬੜਿੰਗ ਨੇ ਉਹਨਾਂ ਦਾ ਇਸ ਕੰਮ ਵਿੱਚ ਹੱਥ ਵਟਾਇਆ। ਕਰਤਾਰ ਸਿੰਘ ਚਾਹਲ ਨੇ ਪ੍ਰੋਗਰਾਮ ਵਿੱਚ ਡਿਸਪਲੇਅ ਕਰਨ ਕਈ ਕਲੱਬਾਂ ਦੇ ਬੈਨਰ ਇਕੱਠੇ ਕੀਤੇ। ਰਹਿੰਦੇ ਕਲੱਬਾਂ ਨੂੰ ਉਹਨਾਂ ਦੇ ਬੈਨਰ ਕਰਤਾਰ ਚਾਹਲ ਦੇ ਘਰ ਪਹੁੰਚਾਣ ਜਾਂ ਪ੍ਰੋਗਰਾਮ ਵਾਲੀ ਥਾਂ ‘ਤੇ ਘੱਟੋ ਘੱਟ ਇੱਕ ਘੰਟਾ ਪਹਿਲਾਂ ਪਹੁੰਚਦੇ ਕਰਨ ਦੀ ਬੇਨਤੀ ਕੀਤੀ। ਜੰਗੀਰ ਸਿੰਘ ਸੈਂਭੀ ਦੀ ਸਿਟੀ, ਪਰੋਵਿੰਸ ਅਤੇ ਫੈਡਰਲ ਮੰਗਾਂ ਦੇ ਚਾਰਟਰਾਂ ਨੂੰ ਅੰਤਮ ਰੂਪ ਦੇਣ ਲਈ ਡਿਊਟੀ ਲਾਈ ਗਈ। ਪ੍ਰੋਗਰਾਮ ਵਿੱਚ ਪੇਸ਼ ਕੀਤੇ ਜਾਣ ਵਾਲੇ ਗੀਤ ਸੰਗੀਤ, ਲੋਕ ਨਾਚ ਅਤੇ ਹੋਰ ਆਈਟਮਾਂ ਬਾਰੇ ਮੈਂਬਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸੇ ਤਰ੍ਹਾਂ ਸਾਊਂਡ ਸਿਸਟਮ, ਕੁਰਸੀਆਂ ਅਤੇ ਮਹਿਮਾਨਾਂ ਲਈ ਚਾਹ-ਪਾਣੀ ਦੇ ਪ੍ਰਬੰਧ ਲਈ ਟੀਮਾਂ ਨੂੰ ਪ੍ਰਬੰਧ ਸੌਂਪਿਆ ਗਿਆ। ਪ੍ਰੋਗਰਾਮ ਵਿੱਚ ਸੀਨੀਅਰਜ਼ ਅਤੇ ਆਮ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਚਾਰ ਸਟਾਲ ਲਾਏ ਜਾ ਰਹੇ ਹਨ। ਅੰਤ ਵਿੱਚ ਪਰਮਜੀਤ ਬੜਿੰਗ ਨੇ ਸਮੂਹ ਮੈਂਬਰਾਂ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਵੱਖ ਵੱਖ ਡਿਊਟੀਆਂ ਸੰਭਾਲਣ ਲਈ ਧੰਨਵਾਦ ਕੀਤਾ। ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮ ਲਈ ਕੀਤੇ ਜਾ ਰਹੇ ਪ੍ਰਬੰਧ ਦਾ ਜਾਇਜਾ ਲੈਣ ਲਈ ਕਾਰਜਕਾਰਣੀ ਕਮੇਟੀ ਦੀ ਮੀਟਿੰਗ ਹਰ ਹਫਤੇ ਹੋਵੇਗੀ ਤਾਂ ਜੋ ਪ੍ਰੋਗਰਾਮ ਠੀਕ ਢੰਗ ਨਾਲ ਸਿਰੇ ਚੜ੍ਹ ਸਕੇ। ਸਮੂਹ ਜਨਰਲ ਬਾਡੀ ਮੈਂਬਰਾਂ ਵਲੋਂ ਸਾਰੇ ਸੀਨੀਅਰਜ਼ ਤੇ ਆਮ ਲੋਕਾਂ ਨੂੰ ਇਸ ਮਲਟੀਕਲਚਰਲ ਪ੍ਰੋਗਰਾਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਇਸ ਪ੍ਰੋਗਰਾਮ ਵਿੱਚ ਸਬੰਧਤ ਸੀਨੀਅਰਜ਼ ਕਲੱਬਾਂ ਦੇ ਮੈਂਬਰਾਂ ਤੋਂ ਬਿਨਾਂ ਹੋਰ ਸੀਨੀਅਰਜ਼ ਜੋ ਕਿਸੇ ਵੀ ਕਲੱਬ ਦੇ ਮੈਂਬਰ ਨਹੀ, ਉਹ ਵੀ ਆ ਸਕਦੇ ਹਨ। ਚਾਹ ਪਾਣੀ 11:00 ਵਜੇ ਤੋਂ 2:00 ਵਜੇ ਤੱਕ ਚਲਦਾ ਰਹੇਗਾ। ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਨਿਰਮਲ ਧਾਰਨੀ 416-670-5874, ਜੰਗੀਰ ਸਿੰਘ ਸੈਂਭੀ 416-409-0126, ਦੇਵ ਸੂਦ 416-553-0722, ਕਰਤਾਰ ਚਾਹਲ 647-854-8746, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …