Breaking News
Home / ਪੰਜਾਬ / ਸ੍ਰੀ ਹਜ਼ੂਰ ਸਾਹਿਬ ਵਿਖੇ ਸੋਨੇ ‘ਚ ਮੜ੍ਹੇ ਗੁਰਬਾਣੀ ਦੇ ਅੱਖਰ

ਸ੍ਰੀ ਹਜ਼ੂਰ ਸਾਹਿਬ ਵਿਖੇ ਸੋਨੇ ‘ਚ ਮੜ੍ਹੇ ਗੁਰਬਾਣੀ ਦੇ ਅੱਖਰ

ਅੰਮ੍ਰਿਤਸਰ : ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੱਚਖੰਡ ਸਾਹਿਬ ਦੀ ਮੁੱਖ ਇਮਾਰਤ ‘ਤੇ ਪੇਂਟ ਨਾਲ ਲਿਖੇ ਗੁਰਬਾਣੀ ਦੇ ਸ਼ਬਦ ਹੁਣ ਸੋਨੇ ਦੇ ਅੱਖਰਾਂ ਦੇ ਲਗਾਏ ਗਏ ਹਨ ਤੇ ਸੱਚਖੰਡ ਬੋਰਡ ਵਲੋਂ ਨਵੀਂ ਆਧੁਨਿਕ ਤਕਨੀਕ ਨਾਲ ਬਣੀ ਸਰਾਂ ਤੇ ਇਕ ਸਕੂਲ ਦੀ ਨਵੀਂ ਇਮਾਰਤ ਵੀ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀ ਡੀਪੀ ਸਿੰਘ ਚਾਵਲਾ ਨੇ ਕਿਹਾ ਕਿ ਤਖਤ ਸਾਹਿਬ ਦੇ ਉਪਰ ਸਾਹਮਣੇ ਪਾਸੇ ‘ਸਤਿਨਾਮ ਵਾਹਿਗੁਰੂ’ ‘ਤੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦੇ ਅੱਖਰ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਦੀ ਸੇਵਾ ਸਦਕਾ ਤਬਦੀਲ ਕੀਤੇ ਗਏ ਹਨ।
ਸੱਚਖੰਡ ਬੋਰਡ ਨੇ ਇਸ ਸੇਵਾ ‘ਤੇ ਇਨ੍ਹਾਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਹੈ। ਡੀਪੀ ਸਿੰਘ ਨੇ ਦੱਸਿਆ ਕਿ ਬੋਰਡ ਵਲੋਂ ਸਿੱਖਿਆ ਦੇ ਖੇਤਰ ਵਿਚ ਵਾਧਾ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਤੇ 125 ਕਰੋੜ ਤੋਂ ਵੱਧ ਦੇ ਵਜ਼ੀਫੇ ਬੱਚਿਆਂ ਦੀ ਪੜ੍ਹਾਈ ਲਈ ਬਜਟ ਵਿਚ ਰੱਖੇ ਗਏ ਹਨ। ਪਿਛਲੇ ਸਾਲ ਸੱਚਖੰਡ ਪਬਲਿਕ ਸਕੂਲ ਖੋਲ੍ਹਿਆ ਗਿਆ ਸੀ, ਜਿਸ ਵਿਚ 800 ਤੋਂ ਵੱਧ ਬੱਚਿਆਂ ਨੂੰ ਦਾਖਲਾ ਦਿੱਤਾ ਜਾ ਚੁੱਕਾ ਹੈ। ਇਹ ਸਕੂਲ ਸੀਬੀਐਸਈ ਬੋਰਡ ਦਾ ਹੈ, ਇਸ ਲਈ ਸੱਚਖੰਡ ਬੋਰਡ ਵਲੋਂ ਇਸ ਨਵੀਂ ਇਮਾਰਤ ਹੋਰ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਉਥੇ ਅਧਿਆਪਕਾਂ ਦੀ ਨਿਯੁਕਤੀ ਉਚ ਪੱਧਰ ‘ਤੇ ਕੀਤੀ ਜਾ ਰਹੀ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …