Breaking News
Home / ਕੈਨੇਡਾ / ਰੈਡ ਵਿੱਲੋ ਕਲੱਬ ਦਾ ਸਾਲਾਨਾ ਪ੍ਰੋਗਰਾਮ ਪ੍ਰਭਾਵਸ਼ਾਲੀ ਰਿਹਾ

ਰੈਡ ਵਿੱਲੋ ਕਲੱਬ ਦਾ ਸਾਲਾਨਾ ਪ੍ਰੋਗਰਾਮ ਪ੍ਰਭਾਵਸ਼ਾਲੀ ਰਿਹਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 5 ਅਗਸਤ ਨੂੰ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ। ਦੁਪਹਿਰ 11:00 ਵਜੇ ਤੋਂ ਇਹ ਪ੍ਰੋਗਰਾਮ ਸ਼ਾਮ 6:00 ਵਜੇ ਤੱਕ ਚਲਦਾ ਰਿਹਾ। ਚਾਹ ਪਾਣੀ ਛਕਣ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾਅ ਕੇ ਦੋਹਾਂ ਦੇਸ਼ਾਂ ਦੇ ਕੌਮੀ ਗੀਤ ਗਾਏ ਗਏ। ਇਸ ਉਪਰੰਤ ਪਰਮਜੀਤ ਬੜਿੰਗ ਦੁਆਰਾ ਸਟੇਜ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਸਮੇਂ ਕੌਂਸਲਰ ਪੈਟ ਫੋਰਟੀਨੀ ਨੇ ਕਿਹਾ ਕਿ ਉਹ ਇਸ ਕਲੱਬ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵੀ ਸੀਨੀਅਰਾਂ ਲਈ ਕੰਮ ਕਰਦਾ ਰਹੇਗਾ। ਮਾਰਟਿਨ ਸਿੰਘ ਨੇ ਕਿਹਾ ਕਿ ਉਹ ਪੈਟ ਨਾਲ ਮਿਲ ਕੇ ਭਾਈਚਾਰੇ ਅਤੇ ਸੀਨੀਅਰਾਂ ਦੇ ਹੱਕਾਂ ਲਈ ਕੰਮ ਕਰੇਗਾ।
ਇਸ ਉਪਰੰਤ ਸੀਨੀਅਰਜ਼ ਐਸੋਸੀਏਸ਼ਨ ਦੇ ਨਿਰਮਲ ਧਾਰਨੀ ਨੇ ਕਲੱਬ ਮੈਂਬਰਾਂ ਦੁਆਰਾ ਐਸੋਸੀਏਸ਼ਨ ਦੇ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਅਤੇ ਵਾਲੰਟੀਅਰਸ਼ਿੱਪ ਕਰਨ ਲਈ ਵਧਾਈ ਦਿੰਦਿਆਂ ਧੰਨਵਾਦ ਕੀਤਾ। ਐਮ ਪੀ ਰਾਜ ਗਰੇਵਾਲ ਨੂੰ ਕਲੱਬ ਵਲੋਂ ਉਹਨਾਂ ਦੀ ਸ਼ਾਦੀ ਦੀ ਵਧਾਈ ਦਿੱਤੀ ਗਈ। ਇਸ ਸਮੇਂ ਉਹਨਾਂ ਕਿਹਾ ਕਿ ਮੈਂ ਪਹਿਲਾਂ ਵਾਂਗ ਹੀ ਭਾਈਚਾਰੇ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹਾਂਗਾ। ਬਰੈਂਪਟਨ ਦੀ ਮੇਅਰ ਲਿੰਡਾ ਜਾਫਰੀ ਨੇ ਕਿਹਾ ਕਿ ਉਹ ਹਮੇਸ਼ਾਂ ਕਮਿਊਨਿਟੀ ਦੇ ਹੱਕ ਵਿੱਚ ਫੈਸਲੇ ਲੈਣ ਦੀ ਕੋਸਿਸ਼ ਕਰਦੀ ਹੈ। ਪਰ ਉਹਨਾਂ ਨੂੰ ਸਿਰੇ ਚਾੜ੍ਹਣ ਲਈ ਚੰਗੀ ਟੀਮ ਲੋੜ ਹੈ। ਬਲਵਿੰਦਰ ਬਰਾੜ ਨੇ ਹਾਜ਼ਰੀਨ ਨੂੰ ਅੰਗ ਦਾਨ, ਖੂਨਦਾਨ ਅਤੇ ਬੌਡੀ ਦਾਨ ਕਰਨ ਦੀ ਪ੍ਰੇਰਣਾ ਦਿੱਤੀ। ਇਸ ਦੇ ਨਾਲ ਹੀ ਉਹਨਾਂ ਹਊਮੇ ਨੂੰ ਮਾਰਨ ਲਈ ਸਮਾਜਿਕ ਕੰਮਾਂ ਵਿੱਚ ਨਿਰਸਵਾਰਥ ਹਿੱਸਾ ਲੈਣ ਦੀ ਸਲਾਹ ਦਿੱਤੀ। ਜੰਗੀਰ ਸਿੰਘ ਸੈਂਭੀ ਨੇ ਸਸਤੀਆਂ ਫਿਊਨਰਲ ਸੇਵਾਵਾਂ ਅਤੇ ਅਸਥੀਆਂ ਤਾਰਨ ਬਾਰੇ ਵਿਸਥਾਰ ਪੂਰਬਕ ਦੱਸਿਆ। ਕਾ: ਸੁਖਦੇਵ ਧਾਲੀਵਾਲ ਨੇ ਕਿਹਾ ਕਿ ਅਜ਼ਾਦੀ ਨੇ ਸਾਨੂੰ ਕਾਫੀ ਕੁੱਝ ਦਿੱਤਾ ਹੈ ਤੇ ਸਾਨੂੰ ਆਪਣੇ ਸੰਵਿਧਾਨਕ ਹੱਕ ਲੈਣ ਲਈ ਲਗਾਤਾਰ ਜਦੋਜਹਿਦ ਦੀ ਲੋੜ ਹੈ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਖਮੰਦਰ ਰਾਮਪੁਰੀ ਨੇ ਆਪਣੀ ਬਹੁਤ ਹੀ ਵਧੀਆ ਕਵਿਤਾ ਸੁਣਾ ਕੇ ਸਰੋਤਿਆਂ ਦੇ ਮਨੋਰੰਜਨ ਦੇ ਨਾਲ ਹੀ ਡੂੰਘੇ ਵਿਚਾਰ ਸ਼ੇਅਰਾਂ ਰਾਹੀਂ ਪੇਸ਼ ਕੀਤੇ। ਪ੍ਰਿੰਂ ਗਿਆਨ ਸਿੰਘ ਘਈ, ਅਜਮੇਰ ਪਰਦੇਸੀ, ਨਿਰਮਲਾ ਪਰਾਸ਼ਰ ਅਤੇ ਭਾਗੂ ਭਾਈ ਲੈਡ ਨੇ ਕਵਿਤਾਵਾਂ ਅਤੇ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਕਲੱਬ ਵਲੋਂ ਸੀਨੀਅਰ ਮੋਸਟ ਲੇਡੀ ਮੈਂਬਰ ਕਾਂਤਾ ਮਨਕੋਟੀਆ ਤੇ ਪੁਰਸ਼ ਮੈਂਬਰ ਸੁੱਚਾ ਸਿੰਘ ਢਿੱਲੋਂ ਨੂੰ ਸਨਮਾਨ ਚਿੰਨ ਦਿੱਤੇ ਗਏ। ਵਧੀਆ ਵਰਕਰ ਦੇ ਤੌਰ ਤੇ ਨਿਰਮਲਾ ਪਰਾਸ਼ਰ ਅਤੇ ਹਰਬੰਸ ਸਿੰਘ ਚਮਕ ਉਚੇਚੇ ਤੌਰ ਤੇ ਸਨਮਾਨੇ ਗਏ। ਇਸ ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਬੱਚਿਆਂ ਔਰਤਾਂ ਅਤੇ ਮਰਦਾਂ ਦੀਆਂ ਖੇਡਾਂ ਕਰਵਾਈਆਂ ਗਈਆ। ਜਿਨ੍ਹਾਂ ਲਈ ਬੜਾ ਉਤਸ਼ਾਹ ਸੀ। ਮਿਊਜੀਕਲ ਚੇਅਰ ਰੇਸ ਬਹੁਤ ਹੀ ਦਿਲਚਸਪ ਰਹੀ। ਜੇਤੂ ਰਹਿਣ ਵਾਲਿਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਸਟੇਜ ਤੋਂ ਕਲੱਬ ਨੂੰ ਸਹਾਇਤਾ ਦੇਣ ਲਈ ਡਾ: ਮਲਹੋਤਰਾ, ਸ਼ਬਜੀ ਮੰਡੀ ਗਰੁੱਪ, ਕੌਨੈਕਸ ਇੰਸੋਰੈਂਸ ਦੇ ਤੇਜਿੰਦਰ ਬੇਦੀ, ਪ੍ਰਸਿੱਧ ਰੀਐਲਟਰ ਜੈਗ ਔਜਲਾ, ਮਨਪ੍ਰੀਤ ਪੱਡਾ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਲਈ ਕਲੱਬ ਦੀ ਟੀਮ ਦੇ ਅਮਰਜੀਤ ਸਿੰਘ, ਜੋਗਿੰਦਰ ਪੱਡਾ, ਸ਼ਿਵਦੇਵ ਸਿੰਘ ਰਾਏ, ਬਲਵੰਤ ਕਲੇਰ, ਹਿੰਮਤ ਸਿੰਘ ਲੱਛਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਲੇਡੀਜ ਮੈਂਬਰਾਂ ਨੇ ਮਹਿੰਦਰ ਪੱਡਾ, ਬਲਜੀਤ ਗਰੇਵਾਲ, ਬਲਜੀਤ ਸੇਖੋਂ, ਇੰਦਰਜੀਤ ਗਿੱਲ ਦੀ ਅਗਵਾਈ ਵਿੱਚ ਸਾਫ ਸੁਥਰਾ ਖਾਣਾ ਆਪਣੇ ਹੱਥੀਂ ਤਿਆਰ ਕੀਤੇ ਖਾਣੇ ਦਾ ਸਭ ਨੇ ਆਨੰਦ ਮਾਣਿਆ।
ਅੰਤ ਵਿੱਚ ਕਲੱਬ ਵਲੋਂ ਸਾਰੇ ਸਹਿਯੋਗੀਆਂ ਖਾਸ ਕਰਕੇ ਕਲੱਬ ਮੈਂਬਰਾਂ ਦਾ ਜੋ ਕਲੱਬ ਦੀ ਰੀੜ੍ਹ ਦੀ ਹੱਡੀ ਹਨ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ। ਕਲੱਬ ਵਲੋਂ 19 ਅਗਸਤ ਨੂੰ ਬਲਿਊ ਮਾਊਨਟੇਨ ਅਤੇ ਵਸਾਗਾ ਬੀਚ ਦੇ ਟੂਰ ਦਾ ਪ੍ਰੋਗਰਾਮ ਹੈ। ਇਸ ਲਈ 20 ਡਾਲਰ ਨਾਲ 9 ਅਗਸਤ ਤੱਕ ਸੀਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ । ਕਲੱਬ ਵਲੋਂ ਜਾਂਦੇ ਟੂਰ ਦੀ ਇਹ ਖਾਸੀਅਤ ਹੈ ਕਿ ਬੁਕਿੰਗ ਨਾਲ ਸੀਟ ਨੰਬਰ ਅਲਾਟ ਕਰ ਦਿੱਤੇ ਜਾਂਦੇ ਹਨ। ਇਸ ਲਈ 19 ਅਗਸਤ ਨੂੰ ਰੈੱਡ ਵਿਲੋਂ ਪਾਰਕ ਤੋਂ ਸਵੇਰੇ ਠੀਕ 9 ਵਜੇ ਬੱਸਾਂ ਰਵਾਨਾ ਹੋਣਗੀਆਂ। ਕਲੱਬ ਦਾ ਅਗਲਾ ਟੂਰ ਸਤੰਬਰ ਮਹੀਨੇ ਵਿੱਚ ਟੋਰਾਂਟੋ ਜੂਅ ਦਾ ਹੋਵੇਗਾ।
ਕਲੱਬ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ 416-908-1300, ਅਮਰਜੀਤ ਸਿੰਘ 418-268-6821, ਪਰਮਜੀਤ ਬੜਿੰਗ 647-963-0331 ਜਾਂ ਸੁਖਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …