”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ”
ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ ਪੱਤਰਕਾਰਾਂ ਦੀ ਸੰਸਥਾ ‘ਪੰਜਾਬੀ ਪ੍ਰੈਸ ਕਲੱਬ ਆਫ ਬੀਸੀ’ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦੇ ਹਾਲਾਤ ਤੁਰੰਤ ਖਤਮ ਕਰਨ ਅਤੇ ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਟਕਰਾਅ ‘ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਗਈ। ਪ੍ਰੈੱਸ ਕਲੱਬ ਵੱਲੋਂ ਪਾਸ ਮਤੇ ਰਾਹੀਂ ਅਪੀਲ ਕੀਤੀ ਗਈ ਕਿ ਦੋਵੇਂ ਮੁਲਕ ਸਿਆਸਤ ਤੋਂ ਉਪਰ ਉੱਠ ਕੇ, ਦੋਹਾਂ ਮੁਲਕਾਂ ਦੇ ਬਖਸ਼ਿੰਦਿਆਂ ਦੀ ਜ਼ਿੰਦਗੀ ਸਧਾਰਨ ਵੱਲ ਧਿਆਨ ਦੇਣ ਅਤੇ ਆਪਸੀ ਪਿਆਰ ਵਧਾਉਣ ਵਾਲੇ ਯਤਨ ਕਰਨ। ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨੇ ਸੱਦਾ ਦਿੱਤਾ ”ਪੰਜਾਬੀ ਹੋਣ ਨਾਤੇ, ਇਨਸਾਨ ਹੋਣ ਨਾਤੇ ਅਸੀਂ ਹਰ ਖਿੱਤੇ ਦੀ ਹੋ ਰਹੀ ਤਬਾਹੀ ਦੇ ਵਿਰੁੱਧ ਹਾਂ ਅਤੇ ਕਿਸੇ ਵੀ ਖਿੱਤੇ ਵਿੱਚ ਅਜਿਹੇ ਹਾਲਾਤ ਨਾ ਬਣਾਉਣ ਦੇ ਹਾਮੀ ਹਾਂ, ਪਰ ਇਸ ਜੰਗ ਵਿੱਚ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ। ਮਸਲੇ ਗੱਲਬਾਤ ਰਾਹੀਂ ਹੱਲ ਹੋਣਗੇ।”
ਅਲਬਰਟਾ ਦੀ ਮੁੱਖ ਮੰਤਰੀ ਦੀ ਕੇਂਦਰੀ ਨੀਤੀਆਂ ਵਿਰੁੱਧ ਬਗ਼ਾਵਤੀ ਸੁਰ
ਵੈਨਕੂਵਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੋਂ ਦਰਾਮਦ ਹੁੰਦੇ ਸਾਮਾਨ ‘ਤੇ ਟੈਰਿਫ ਲਾਉਣ ਅਤੇ ਇਸ ਨੂੰ ਆਪਣਾ 51ਵਾਂ ਸੂਬਾ ਬਣਾਉਣ ਦੀਆਂ ਗੱਲਾਂ ਦਾ ਦੱਬੀ ਆਵਾਜ਼ ਵਿੱਚ ਸਮਰਥਨ ਕਰਦੀ ਆ ਰਹੀ ਕੈਨੇਡਾ ਦੇ ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਆਪਣੀ ਬਗਾਵਤੀ ਸੁਰ ਜਨਤਕ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਇਸ ਬਾਰੇ ਪੇਸ਼ ਕੀਤਾ ਬਿੱਲ ਪਾਸ ਹੋਣ ਤੋਂ ਬਾਅਦ ਦਸਤਖ਼ਤੀ ਮੁਹਿੰਮ ਚਲਾਈ ਜਾਏਗੀ ਕਿ ਇਥੋਂ ਦੇ ਵਾਸੀ ਅਲਬਰਟਾ ਨੂੰ ਕੈਨੇਡਾ ਵਿੱਚ ਪ੍ਰਭੂਸੱਤਾ ਸੰਪੰਨ ਸੂਬੇ ਵਜੋਂ ਦੇਖਣਾ ਚਾਹੁੰਦੇ ਹਨ ਕਿ ਨਹੀਂ। ਜੇ ਲੋੜੀਂਦੀ ਗਿਣਤੀ ਦੇ ਲੋਕਾਂ ਨੇ ਦਸਤਖ਼ਤ ਕਰ ਦਿੱਤੇ ਤਾਂ ਅਗਲੇ ਸਾਲ ਭਾਵ 2026 ‘ਚ ਇੱਥੇ ਇਸ ਬਾਰੇ ਰੈਫਰੈਂਡਮ ਕਰਵਾਇਆ ਜਾਏਗਾ। 1 ਲੱਖ 77 ਹਜ਼ਾਰ ਦਸਤਖ਼ਤ ਹੋਣ ‘ਤੇ ਪਟੀਸ਼ਨ ਪ੍ਰਵਾਨ ਮੰਨੀ ਜਾਏਗੀ।
Check Also
ਕੈਨੇਡਾ-ਅਮਰੀਕਾ ਸਬੰਧਾਂ ‘ਚ ਖਟਾਸ ਤੋਂ ਬਾਅਦ ਦੋਹੇਂ ਪਾਸਿਓਂ ਆਵਾਜਾਈ ਅੱਧੀ ਹੋਈ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿਚ ਆਈ ਖਟਾਸ ਨੇ ਜਿੱਥੇ ਮੇਡ ਇੰਨ …