ਰਮਿੰਦਰ ਰੰਮੀ
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਵਿਲੇਜ਼ ਆਫ ਇੰਡੀਆ 114 ਸਾਊਥ ਬਰੈਂਪਟਨ ਵਿਖੇ ਐਤਵਾਰ 27 ਅਗਸਤ ਨੂੰ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਸਮਾਰੋਹ ਕੀਤਾ ਗਿਆ। ਦਲਬੀਰ ਸਿੰਘ ਕਥੂਰੀਆ ਦੇ ਪਿਤਾ ਸੁਬੇਗ ਸਿੰਘ ਕਥੂਰੀਆ ਨੇ ਰਿਬਨ ਕੱਟ ਕੇ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨਟਾਰੀਓ ਦੀਆਂ ਬਹੁਤ ਸਾਰੀਆਂ ਸਭਾਵਾਂ ਦੇ ਮੁਖੀ ਤੇ ਮੈਂਬਰ ਹਾਜ਼ਰ ਸਨ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਪਹਿਲਾਂ ਸੁਬੇਗ ਸਿੰਘ ਕਥੂਰੀਆ ਨੂੰ ਰਿਬਨ ਕੱਟ ਕਰਨ ਦੀ ਰਸਮ ਨੂੰ ਅਦਾ ਕਰਨ ਲਈ ਕਿਹਾ ਤੇ ਫਿਰ ਉਹਨਾਂ ਨੂੰ ਇਸ ਸ਼ੁੱਭ ਅਵਸਰ ‘ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਸੁੰਦਰਪਾਲ ਰਾਜਾਸਾਂਸੀ ਦੀ ਟੀਮ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਟੇਜ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਪੰਜ ਲੇਖਕਾਂ ਦੀਆਂ ਕਿਤਾਬਾਂ ਨੂੰ ਰੀਲੀਜ਼ ਕੀਤਾ ਗਿਆ। ਜਿਹਨਾਂ ਵਿੱਚ ਦਲਬੀਰ ਸਿੰਘ ਕਥੂਰੀਆ ਦੀਆਂ ਦੋ ਕਿਤਾਬਾਂ ‘ਪੰਜਾਬੀ ਸਾਹਿਤ ਅਤੇ ਸਭਿਆਚਾਰ’ ਸੰਪਾਦਕ ਸਖਿੰਦਰ ਅਤੇ ਡਾ ਦਲਬੀਰ ਸਿੰਘ ਕਥੂਰੀਆ ਤੇ ਦੂਸਰੀ ਕਿਤਾਬ ‘ਪੰਜਾਬੀ ਭਾਸ਼ਾ ਅਤੇ ਵਿਰਸਾ’ ਸੰਪਾਦਕ ਡਾ ਦਲਬੀਰ ਸਿੰਘ ਕਥੂਰੀਆ ਅਤੇ ਲੈਕ . ਬਲਬੀਰ ਕੌਰ ਰਾਏਕੋਟੀ। ਰਮਿੰਦਰ ਰੰਮੀ ਦੀਆਂ ਦੋ ਕਿਤਾਬਾਂ ਨਜ਼ਮਾਂ ਦੀਆਂ ‘ਕਿਸਨੂੰ ਆਖਾਂ ਤੇ ਤੇਰੀ ਚਾਹਤ’, ਰਵਿੰਦਰ ਸਿੰਘ ਕੰਗ ਚੇਅਰਮੈਨ ਓਨਟਾਰੀਓ ਫ਼ਰੈਂਡਜ਼ ਕਲੱਬ ਦੀ ਮਿੰਨੀ ਕਹਾਣੀਆਂ ਦੀ ਸੰਪਾਦਿਤ ਕਿਤਾਬ ‘ਫਲਕ’ ਤੇ ਵਰਿਆਮ ਮਸਤ ਜੀ ਦਾ ਨਾਵਲ ਸਨ। ਬਾਅਦ ਵਿੱਚ ਵਿਦਵਾਨਾਂ ਵੱਲੋਂ ਵਿਚਾਰਾਂ ਵੀ ਹੋਈਆਂ। ਪਿਆਰਾ ਸਿੰਘ ਕੁੱਦੋਵਾਲ ਨੇ ਦਲਬੀਰ ਸਿੰਘ ਕਥੂਰੀਆ ਤੇ ਰਮਿੰਦਰ ਰੰਮੀ ਦੀਆਂ ਕਿਤਾਬਾਂ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ।
ਸਭ ਸੰਸਥਾਵਾਂ ਦੇ ਮੁਖੀਆਂ ਵੱਲੋਂ ਵਿਚਾਰਾਂ ਵੀ ਹੋਈਆਂ ਤੇ ਸੱਭ ਦੀ ਇੱਕ ਹੀ ਰਾਇ ਸੀ ਕਿ ਕਥੂਰੀਆ ਜੀ ਨੇ ਵਿਸ਼ਵ ਪੰਜਾਬੀ ਭਵਨ ਦਾ ਨਿਰਮਾਣ ਕਰਕੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇੱਥੇ ਹੁਣ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਸੰਬੰਧੀ, ਪੰਜਾਬੀ ਵਿਰਸਾ ਤੇ ਸੱਭਿਆਚਾਰਕ ਪ੍ਰੋਗਰਾਮ ਕੋਈ ਵੀ ਸਾਹਿਤਕ ਪ੍ਰੇਮੀ ਆ ਕੇ ਕਰਾ ਸਕਦਾ ਹੈ। ਕਿਸੇ ਨੇ ਕੋਈ ਪ੍ਰੋਗਰਾਮ ਕਰਾਉਣਾ ਹੁੰਦਾ ਹੈ ਤੇ ਜਗ੍ਹਾ ਦੀ ਬੁਕਿੰਗ ਤੇ ਘੰਟਿਆਂ ਦੇ ਹਿਸਾਬ ਕਿਰਾਇਆ ਵਸੂਲ ਕਰਦੇ ਸਨ ਜਿੱਥੇ ਜਗ੍ਹਾ ਕਿਰਾਏ ‘ਤੇ ਲਈ ਜਾਂਦੀ ਹੈ। ਬਹੁਤ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਥੂਰੀਆ ਜੀ ਨੇ ਸੱਭ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਤੁਸੀਂ ਆ ਕੇ ਪ੍ਰੋਗਰਾਮ ਕਰ ਸਕਦੇ ਹੋ ਤੇ ਚਾਹ ਪਾਣੀ ਵੀ ਫਰੀ ਸਰਵ ਹੋਏਗਾ। ਬਹੁਤ ਸੋਹਣਾ ਵੱਡਾ ਸਾਫ ਸੁੱਥਰਾ ਹਾਲ, ਗੁਲਾਬੀ ਰੰਗ ਦੀਆਂ ਕੁਰਸੀਆਂ, ਬਹੁਤ ਵੱਡੀ ਸਟੇਜ ਤੇ ਮੀਟਿੰਗਾਂ ਸੰਬੰਧੀ ਲੋੜੀਂਦਾ ਸਾਰਾ ਸਮਾਨ ਉੱਥੇ ਮੌਜੂਦ ਹੈ। ਕਥੂਰੀਆ ਜੀ ਦੇ ਵਿਚਾਰ ਮੁਤਾਬਕ ਇਹ ਪ੍ਰੇਰਣਾ ਉਹਨਾਂ ਨੂੰ ਪੰਜਾਬ ਇਕਾਈ ਦੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਦਿੱਤੀ ਸੀ। ਸੱਭਨਾਂ ਸਭਾਵਾਂ ਵੱਲੋਂ ਲਿਆ ਸੁਪਨਾ ਸਾਕਾਰ ਹੋਣ ‘ਤੇ ਸਾਰੇ ਹੀ ਦਲਬੀਰ ਸਿੰਘ ਕਥੂਰੀਆ ਨੂੰ ਵਧਾਈਆਂ ਦੇ ਰਹੇ ਸਨ। ਬਾਅਦ ਵਿੱਚ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਆਏ ਹੋਏ ਕਵੀ ਸਾਹਿਬਾਨਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸੁਬੇਗ ਸਿੰਘ ਕਥੂਰੀਆ ਨੇ ਸੁਲਤਾਨ ਬਾਹੂ ਦਾ ਕਲਾਮ ਤਰੰਨਮ ਵਿੱਚ ਗਾ ਕੇ ਸੱਭ ਦਾ ਮਨ ਮੋਹ ਲਿਆ। ਡਾ ਅਫ਼ਜ਼ਲ ਰਾਜ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਪਾਕਿਸਤਾਨ, ਇੰਦਰਜੀਤ ਸਿੰਘ ਬੱਲ, ਡਾ ਪਰਗਟ ਸਿੰਘ ਬੱਗਾ, ਇਕਬਾਲ ਮਾਹਲ, ਦਲਜੀਤ ਸਿੰਘ ਗੈਦੂ, ਹਰਦਿਆਲ ਸਿੰਘ ਝੀਤਾ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਰਮਿੰਦਰ ਰੰਮੀ, ਮਲੂਕ ਸਿੰਘ ਕਾਹਲੋਂ, ਕਰਨ ਅਜੈਬ ਸਿੰਘ ਸੰਘਾ, ਮਕਸੂਦ ਚੌਧਰੀ, ਵਰਿਆਮ ਮਸਤ, ਜਗੀਰ ਸਿੰਘ ਕਾਹਲੋਂ, ਰਵਿੰਦਰ ਸਿੰਘ ਕੰਗ, ਡਾ ਜਗਮੋਹਨ ਸੰਘਾ, ਕੁਲਦੀਪ, ਮੇਜਰ ਨਾਗਰਾ, ਪਰਮਜੀਤ ਸਿੰਘ ਬਿਰਦੀ, ਰਜਿੰਦਰ ਸੈਣੀ ਪਰਵਾਸੀ ਮੀਡੀਆ, ਡਾ. ਬਲਵਿੰਦਰ ਸਿੰਘ ਸਰਗਮ ਰੇਡੀਓ, ਹਰਜੀਤ ਸਿੰਘ ਗਿੱਲ, ਰੋਸ਼ਨ ਪਾਠਕ, ਸੋਹਣ ਸਿੰਘ ਪਰਮਾਰ, ਗਿਆਨ ਸਿੰਘ ਕੰਗ ਚੇਅਰਮੈਨ, ਡਾ ਦਵਿੰਦਰ ਸਿੰਘ ਮਾਨ, ਇਕਬਾਲ ਬਰਾੜ, ਬਲਰਾਜ ਚੀਮਾ, ਧਿਆਨ ਸਿੰਘ ਮਿਗਲਾਨੀ, ਸਰਬਜੀਤ ਮਿਗਲਾਨੀ, ਇੰਦਰਪਾਲ ਸਿੰਘ ਅਰੋੜਾ, ਜਗਜੀਤ ਸਿੰਘ ਅਰੋੜਾ, ਗੁਰਮੀਤ ਸਿੰਘ ਕਥੂਰੀਆ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਇਸ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਹਾਜ਼ਰੀਨ ਸੱਭ ਮੈਂਬਰਜ਼ ਵੱਲੋਂ ਡਾ ਦਲਬੀਰ ਸਿੰਘ ਨੂੰ ਇਸ ਉਦਘਾਟਨੀ ਸਮਾਰੋਹ ਸਮੇਂ ਇਸ ਸ਼ੁੱਭ ਕਾਰਜ ਲਈ ਦਿਲੋਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਰਵਿੰਦਰ ਸਿੰਘ ਕੰਗ ਵੱਲੋਂ ਡਾ ਦਲਬੀਰ ਸਿੰਘ ਦੇ ਮਾਤਾ ਜੀ ਤੇ ਪਿਤਾ ਜੀ ਸੁਬੇਗ ਸਿੰਘ ਕਥੂਰੀਆ ਨੂੰ ਸਿਰੋਪੇ ਤੇ ਮਾਲਾ ਪਹਿਨਾ ਕੇ ਸਨਮਾਨਿਤ ਕੀਤਾ ਗਿਆ।
ਹਰਪ੍ਰੀਤ ਸਿੰਘ ਬਾਂਗਾ ਤੇ ਪਰਮਪ੍ਰੀਤ ਕੌਰ ਬਾਂਗਾ ਵੱਲੋਂ ਫੁੱਲਾਂ ਦਾ ਗੁਲਦਸਤਾ ਅਤੇ ਪੰਜਾਬੀ ਅਦਬੀ ਸੰਗਤ ਦੀ ਪ੍ਰਧਾਨ ਉਜ਼ਮਾ ਮਹਿਮੂਦ ਅਤੇ ਮੀਤ ਪ੍ਰਧਾਨ ਬਸ਼ਰਤ ਰਹਿਮਾਨ ਵੱਲੋਂ ਸਰਟੀਫਿਕੇਟ ਦੇ ਕੇ ਡਾ ਦਲਬੀਰ ਸਿੰਘ ਕਥੂਰੀਆ ਨੂੰ ਸਨਮਾਨਿਤ ਕੀਤਾ ਗਿਆ। ਰਵਿੰਦਰ ਸਿੰਘ ਕੰਗ ਨੇ ਰਮਿੰਦਰ ਰਮੀ ਨੂੰ ਟਰਾਫੀ, ਸਿਰੋਪਾ ਤੇ ਮਾਲਾ ਪਹਿਨਾ ਕੇ ਸਨਮਾਨਿਤ ਕੀਤਾ।
ਬਾਅਦ ਵਿੱਚ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਇੱਕ ਵਾਰ ਫਿਰ ਅਨਾਊਂਸ ਕੀਤਾ ਕਿ ਜੋ ਵੀ ਦੋਸਤ ਇੱਥੇ ਪ੍ਰੋਗਰਾਮ ਕਰਨਾ ਚਾਹੁੰਦੇ ਹਨ ਇਸ ਹਾਲ ਵਿਖੇ ਜਦੋਂ ਮਰਜ਼ੀ ਚਾਹੁਣ ਕਰ ਸਕਦੇ ਹਨ।
ਆਪ ਜੀ ਦੀ ਚੜ੍ਹਦੀਕਲਾ ਲਈ ਹਮੇਸ਼ਾਂ ਦੁਆਵਾਂ ਕਰਦੇ ਹਾਂ ਜੀ। ਧੰਨਵਾਦ ਸਹਿਤ। ‘ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ। ਜਿਸਤੂੰ ਆਪਿ ਕਰਾਇਹ’।