Breaking News
Home / ਕੈਨੇਡਾ / ਬਲੂ ਓਕ ਸੀਨੀਅਰਜ਼ ਕਲੱਬ ਨੇ ਕਨੇਡਾ ਡੇ ਮਨਾਇਆ

ਬਲੂ ਓਕ ਸੀਨੀਅਰਜ਼ ਕਲੱਬ ਨੇ ਕਨੇਡਾ ਡੇ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਕਨੇਡਾ ਡੇ ਮਿਤੀ 10 ਜੁਲਾਈ ਦਿਨ ਐਤਵਾਰ ਨੂੰ ਬਲੂ ਓਕ ਪਾਰਕ ਵਿੱਚ ਬੜੀ ਧੂਮ-ਧਾਮ ਨਾਮ ਮਨਾਇਆ ਗਿਆ।
ਮਹਿੰਦਰ ਪਾਲ ਸ਼ਰਮਾ, ਜਰਨਲ ਸੈਕਟਰੀ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਸਾਰੇ ਆਏ ਵੀਰਾਂ ਨੂੰ ਕਨੇਡਾ ਡੇ ਦੀਆਂ ਵਧਾਈਆਂ ਦਿੱਤੀਆਂ, ਬਾਅਦ ਵਿੱਚ ਸੁਵਰਗਵਾਸ ਹੋਏ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਵੀਰਾਂ ਨੇ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਦਾ ਗਾਇਣ ਕੀਤਾ। ਗੁਰਦੇਵ ਸਿੰਘ ਰਖੜਾ ਅਤੇ ਰਿੰਪੀ ਵਲੋਂ ਸ਼ਾਨਦਾਰ ਕਵਿਤਾਵਾਂ ਪੜ੍ਹੀਆਂ ਗਈਆਂ ਅਤੇ ਸਾਰੇ ਵੀਰਾਂ ਨੂੰ ਨਿਹਾਲ ਕੀਤਾ ਗਿਆ।
ਗੁਰਪ੍ਰੀਤ ਸਿੰਘ ਢਿਲੋਂ ਰਜਿ: ਕੌਂਸਲਰ ਅਤੇ ਹਰਕੀਰਤ ਸਿੰਘ ਕੌਂਸਲਰ ਨੇ ਕਨੇਡਾ ਡੇ ‘ਤੇ ਸਭ ਨੂੰ ਵਧਾਈ ਦਿੱਤੀ।
ਕਲ਼ੱਬ ਵਲੋਂ ਮ੍ਰਿਤਕ ਮੈਂਬਰਾਂ, ਹਰਭਗਵੰਤ ਸਿੰਘ ਸੋਹੀ, ਬਲਬੀਰ ਸਿੰਘ ਚੀਮਾ, ਜਗਰੂਪ ਸਿੰਘ ਸੱਪਲ ਅਤੇ ਜਗਜੀਤ ਸਿੰਘ ਮਾਨ ਦੇ ਪਰਿਵਾਰਾਂ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ।
ਆਖਿਰ ਵਿੱਚ ਸੋਹਣ ਸਿੰਘ ਤੂਰ ਪ੍ਰਧਾਨ ਨੇ ਸਾਰੇ ਆਏ ਵੀਰਾਂ ਨੂੰ ਕਨੇਡਾ ਡੇ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਦਾ ਸਮਾਗ਼ਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ, ਬਾਅਦ ਵਿੱਚ ਸਾਰੇ ਆਏ ਵੀਰਾਂ ਨੇ ਚਾਹ, ਮਠਿਆਈ ਅਤੇ ਪਕੌੜਿਆਂ ਦਾ ਅਨੰਦ ਮਾਣਿਆ।
– ਮਹਿੰਦਰ ਪਾਲ ਵਰਮਾ, ਜਰਨਲ ਸੈਕਟਰੀ

 

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …