20.3 C
Toronto
Wednesday, May 27, 2026
spot_img
Homeਕੈਨੇਡਾਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਸੈਂਟਰ ਆਈਲੈਂਡ ਦਾ ਟੂਰ ਲਾਇਆ

ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਸੈਂਟਰ ਆਈਲੈਂਡ ਦਾ ਟੂਰ ਲਾਇਆ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ਨੀਵਾਰ 16 ਜੁਲਾਈ ਨੂੰ ਸੈਂਟਰ ਆਈਲੈਂਡ ਦਾ ਟੂਰ ਲਾਇਆ ਗਿਆ ਜਿਸ ਦੀ ਅਗਵਾਈ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਵੱਲੋਂ ਕੀਤੀ ਗਈ ਅਤੇ ਇਸ ਦੇ ਸੁਯੋਗ ਪ੍ਰਬੰਧ ਲਈ ਰਾਮ ਪ੍ਰਕਾਸ਼, ਜਗਦੇਵ ਸਿੰਘ ਗਰੇਵਾਲ ਤੇ ਗਿਆਨ ਸਿੰਘ ਸੰਧੂ ਵੱਲੋਂ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਕਲੱਬ ਦੇ ਮੈਂਬਰ ਦੋ ਬੱਸਾਂ ਵਿਚ ਸਵਾਰ ਹੋ ਕੇ ਟੋਰਾਂਟੋ ਡਾਊਨ ਟਾਊਨ ਪਹੁੰਚੇ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਾਰਡ ਨੰਬਰ 7-8 ਦੇ ਰਿਜਨਲ ਕੌਂਸਲਰ ਪੈਟ ਫ਼ੋਰਟਿਨੀ ਅਤੇ 24 ਅਕਤੂਬਰ 2022 ਨੂੰ ਹੋ ਰਹੀਆਂ ਬਰੈਂਪਟਨ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਲਈ ਉਮੀਦਵਾਰ ਸੱਤ ਪਾਲ ਜੌਹਲ ਵੱਲੋਂ ਨਿੱਘੀ ਵਿਦਾਇਗੀ ਤੇ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਦੋਹਾਂ ਵੱਲੋਂ ਕਲੱਬ ਦੇ ਮੈਂਬਰਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ ਗਈਆਂ ਅਤੇ ਬੱਸਾਂ ਨੂੰ ਰਵਾਨਾ ਕੀਤਾ ਗਿਆ।
ਦੋਵੇਂ ਬੱਸਾਂ 11.00 ਵਜੇ ਟੋਰਾਂਟੋ ਡਾਊਨ ਟਾਊਨ ਫ਼ੈਰੀ-ਸਟੈਂਡ ਦੇ ਸਾਹਮਣੇ ਪਹੁੰਚ ਗਈਆਂ ਜਿੱਥੋਂ ਫ਼ੈਰੀ ਵਿਚ ਸਵਾਰ ਹੋ ਕੇ ਸਾਰੇ ਮੈਂਬਰ ਸੈਂਟਰ ਆਈਲੈਂਡ ਪਹੁੰਚੇ।
ਸਾਰਿਆਂ ਨੇ ਉੱਥੇ ਘੁੰਮ ਫਿਰ ਕੇ ਅਤੇ ਖਾ ਪੀ ਕੇ ਖ਼ੂਬ ਅਨੰਦ ਮਾਣਿਆਂ। ਸਬੱਬ ਨਾਲ ਇਸ ਦਿਨ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਵਾਲਿਆਂ ਦਾ ਸਲਾਨਾ ਮੇਲਾ ਵੀ ਚੱਲ ਰਿਹਾ ਸੀ ਅਤੇ ਕਈ ਮੈਂਬਰ ਇਸ ਵਿਚ ਚੱਲ ਰਹੇ ਸੰਗੀਤ ਦਾ ਕੁਝ ਸਮਾਂ ਲੁਤਫ਼ ਲੈਣ ਵੀ ਚਲੇ ਗਏ। ਔਰਤ ਮੈਂਬਰਾਂ ਨੇ ਇਕੱਠੀਆਂ ਹੋ ਕੇ ਗੀਤ ਗਾਏ ਅਤੇ ਗਿੱਧਾ ਵੀ ਪਾਇਆ। ਸਵਾ ਕੁ ਪੰਜ ਵਜੇ ਸਾਰੇ ਮੈਂਬਰ ਫ਼ੈਰੀ ਸਟੈਂਡ ‘ਤੇ ਇਕੱਠੇ ਹੋ ਗਏ ਅਤੇ ਘਰਾਂ ਨੂੰ ਵਾਪਸੀ ਪਾਈ। ਅਮਰੀਕ ਸਿੰਘ ਕੁਮਰੀਆ ਨੇ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਡੌਨ ਮਿਨੇਕਰ ਸੀਨੀਅਰਜ਼ ਕਲੱਬ ਵੱਲੋਂ 14 ਅਗਸਤ ਨੂੰ ਕੈਨੇਡਾ ਡੇਅ ਤੇ ਭਾਰਤ ਦਾ ਆਜ਼ਾਦੀ-ਦਿਵਸ ਇਕੱਠੇ ਹੀ ਮਨਾਏ ਜਾਣਗੇ।

 

RELATED ARTICLES
POPULAR POSTS