-7.6 C
Toronto
Thursday, January 1, 2026
spot_img
Homeਕੈਨੇਡਾਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਭਾਈ ਬਲਬੀਰ ਸਿੰਘ ਦਾ...

ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਭਾਈ ਬਲਬੀਰ ਸਿੰਘ ਦਾ ਸਨਮਾਨ

ਉਨਟਾਰੀਓ : ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ 30 ਸਾਲਾਂ ਤੋਂ ਅਰਦਾਸੀਏ ਸਿੰਘ ਦੀ ਸੇਵਾ ਨਿਭਾਉਣ ਤੋਂ ਉਪਰੰਤ ਰਿਟਾਇਰ ਹੋਏ ਗੁਰੂ ਘਰ ਦੇ ਸਿੰਘ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਕੈਨੇਡਾ ਵਿੱਚ ਸੰਗਤਾਂ ਦੀ ਸੇਵਾ ਕਰਨ ਆਏ ਸੀ । ਉਹਨਾਂ ਦੇ ਤਕਰੀਬਨ 3 ਮਹੀਨੇ ਸੰਗਤਾਂ ਦੀ ਸੇਵਾ ਕਰਨ ਤੋਂ ਉਪਰੰਤ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ, ਰਾਗੀ ਜਥੇ, ਢਾਡੀ ਜਥਿਆਂ ਵਲੋਂ ਉਨ੍ਹਾਂ ਦੀ ਦਰਬਾਰ ਸਾਹਿਬ ਵਿਖੇ 30 ਸਾਲਾਂ ਤੋਂ ਵੀ ਵੱਧ ਸੇਵਾ ਨਿਭਾਉਣ ਤੇ ਹੋਰ ਪੰਥਕ ਸੇਵਾਵਾਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇੰਡੀਆ ਵਾਪਸ ਜਾਣ ਦੀ ਨਿੱਘੀ ਵਿਦਾਇਗੀ ਦਿੱਤੀ ਗਈ। ਅਸੀਂ ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਹੋਰ ਵੀ ਸੇਵਾ ਕਰ ਸਕਣ।
-ਰਣਜੀਤ ਸਿੰਘ ਦੁੱਲੇ
ਉਨਟਾਰੀਓ ਖਾਲਸਾ ਦਰਬਾਰ, ਕੈਨੇਡਾ

RELATED ARTICLES
POPULAR POSTS