Breaking News
Home / ਕੈਨੇਡਾ / ਪ੍ਰਧਾਨ ਮੰਤਰੀ ਟਰੂਡੋ ਅਤੇ ਪ੍ਰੀਮੀਅਰ ਕੈਥਲਿਨ ਵਿੰਨ ਸਮੇਤ ਵੱਖੋ-ਵੱਖ ਆਗੂਆਂ ਨੇ ਸਵਾਮੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ

ਪ੍ਰਧਾਨ ਮੰਤਰੀ ਟਰੂਡੋ ਅਤੇ ਪ੍ਰੀਮੀਅਰ ਕੈਥਲਿਨ ਵਿੰਨ ਸਮੇਤ ਵੱਖੋ-ਵੱਖ ਆਗੂਆਂ ਨੇ ਸਵਾਮੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ

logo-2-1-300x105-3-300x105ਟੋਰਾਂਟੋ/ਬਿਊਰੋ ਨਿਊਜ : ਪ੍ਰਧਾਨ ਮੰਤਰੀ ਜਸਟਿਸ ਟਰੂਡੋ, ਪ੍ਰੀਮੀਅਰ ਕੈਥਲਿਨ ਵਿੰਨ ਅਤੇ ਮੇਅਰ ਜੌਹਨ ਟੋਰੀ ਸਮੇਤ ਹੋਰ ਵੱਖੋ-ਵੱਖ ਆਗੂਆਂ ਨੇ ਸਵਾਮੀ ਮਹਾਰਾਜ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਬਾਪਸ ਸ੍ਰੀ ਸਵਾਮੀ ਨਰਾਇਣ ਮੰਦਿਰ ਟੋਰਾਂਟੋ ਦੀ ਸਥਾਪਨਾ ਨਾਲ ਜੁੜੇ ਰਹੇ ਪ੍ਰਮੁੱਖ ਸਵਾਮੀ ਮਹਾਰਾਜ ਦੇ ਚੇਲੇ ਅਤੇ ਸ਼ਰਧਾਲੂ ਪੂਰੀ ਦੁਨੀਆ ਵਿਚ, ਇਸੇ ਤਰ੍ਹਾਂ ਕੈਨੇਡਾ ਵਿਚ ਵੀ ਉਨ੍ਹਾਂ ਦਾ ਵੱਡਾ ਮਾਨ-ਸਨਮਾਨ ਕਰਨ ਵਾਲਿਆਂ ਦੀ ਭਾਰੀ ਗਿਣਤੀ ਹੈ। ਸਵਾਮੀ ਦੇ ਅਕਾਲ ਚਲਾਣੇ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ ਕਿ ਮੈਨੂੰ ਉਨ੍ਹਾਂ ਦੀ ਮੌਤ ‘ਤੇ ਗਹਿਰਾ ਦੁੱਖ ਹੈ। ਮੈਂ ਇਨ੍ਹਾਂ ਪਲਾਂ ‘ਚ ਸਵਾਮੀ ਨੂੰ ਚਾਹੁਣ ਵਾਲਿਆਂ ਦੇ ਨਾਲ ਹਾਂ। ਇੰਝ ਹੀ ਓਨਟਾਰੀ ਪ੍ਰੀਮੀਅਰ ਕੈਥਲਿਨ ਵਿੰਨ ਨੇ ਓਨਟਾਰੀਓ ਸਰਕਾਰ ਵੱਲੋਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਉਹ ਹਮੇਸ਼ਾ ਆਪਣੇ ਭਗਤਾਂ ਦੇ ਦਿਲਾਂ ‘ਚ ਬਣੇ ਰਹਿਣਗੇ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਸਵਾਮੀ ਮਹਾਰਾਜ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਮੈਨੂੰ ਜੀਵਨ ‘ਚ ਉਨ੍ਹਾਂ ਨੂੰ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਸੀ। ਉਨ੍ਹਾਂ ਦੀ ਮੌਤ ‘ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪੀ ਬਿਲ ਕਲਿੰਟਨ ਅਤੇ ਆਉਂਦੀਆਂ ਚੋਣਾਂ ‘ਚ ਰਾਸ਼ਟਰਪਤੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਚੁੱਕੀ ਹੈ।

Check Also

ਜਸਟਿਨ ਟਰੂਡੋ ਨੇ ਐਸਟ੍ਰਾਜੈਨੇਕਾ ਵੈਕਸੀਨ ਨੂੰ ਦੱਸਿਆ ਸੇਫ

ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦਾ ਟੀਕਾ ਲਵਾਏ ਜਾਣ ਤੋਂ ਬਾਅਦ ਕਥਿਤ ਤੌਰ …