ਔਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਰਾਜਧਾਨੀ ਓਟਵਾ ਦੀ ਪਾਰਲੀਮੈਂਟ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਤੇ ਕੈਨੇਡਾ ਦੀ ઠਸਰਕਾਰ ਤੇ ਸਮੂਹ ਦੇਸ਼ ਵਾਸੀਆਂ ਵੱਲੋਂ ਕੈਨੇਡਾ ਦੇ ਨਾਗਰਿਕ ਤੇ ਉੱਘੇ ਕਲਾਕਾਰ ਬਲਜਿੰਦਰ ਸੇਖਾ ਨੂੰ ਕੈਨੇਡਾ ਦੀ ਸੰਸਦ ਵਿੱਚ ਹੋਏ ਵਿਸ਼ੇਸ਼ ਸਮਾਗਮ ਵਿੱਚ ਮਾਣ ਪੱਤਰ ਭੇਟ ਕੀਤਾ । ਯਾਦ ਰਹੇ 150ਵੇਂ ਕੈਨੇਡਾ ਡੇਅ ਮੌਕੇ ਬਲਜਿੰਦਰ ਸੇਖਾ ਦਾ ਗਾਇਆ ਗੀਤ ਤੇ ਦਿਲਖੁਸ਼ ਥਿੰਦ ਦੇ ਸ਼ੰਗੀਤ ਵਿੱਚ ઠਰਚਿਤ ਨਿਵੇਕਲਾ ਗੀਤ ‘ਗੋ ਕੈਨੇਡਾ'” ਨੇ ਪਹਿਲੀ ਵਾਰ ਅੰਗਰੇਜ਼ੀ ਚੈਨਲਾਂ ਵਿੱਚ ਪੰਜਾਬੀ ਤੇ ਭਾਰਤੀ ਭਾਈਚਾਰੇ ਦੀ ਧਾਂਕ ਜਮਾਂ ਦਿੱਤੀ ਸੀ ।ਟੋਰਾਂਟੋ ਤੋਂ ਵਿਸ਼ੇਸ਼ ਤੌਰ ‘ਤੇ ਰਾਜਧਾਨੀ ਓਟਵਾ ઠਵਿੱਚ ਪਾਰਲੀਮੈਟ ਪੁੱਜੇ ਕਲਾਕਾਰ ઠਬਲਜਿੰਦਰ ਸੇਖਾ ਦੀ ਅਗਵਾਈ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸੇਖਾ ਤੇ ਦਿਲਖੁਸ਼ ਥਿੰਦ ਨੇ ਕੈਨੇਡਾ ਦੀ ਸੰਸਦ ਵਿੱਚ ਕੈਨੇਡਾ ਦੇ ਕੇਂਦਰੀ ਮੰਤਰੀ ਅਮਰਜੀਤ ਸੋਹੀ ਤੇ ਮੈਬਰ ਪਾਰਲੀਮੈਂਟ ਰੂਬੀ ਸ਼ਹੋਤਾ ਦੀ ਦੀ ਅਗਵਾਈ ਵਿੱਚ ਇਹ ਸਨਮਾਨ ਹਾਸਿਲ ਕੀਤਾ ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …