1.5 C
Toronto
Sunday, October 26, 2025
spot_img
Homeਕੈਨੇਡਾਸੋਨੀਆ ਸਿੱਧੂ ਨੇ ਵਿੱਤ ਮੰਤਰੀ ਬਿਲ ਮੌਰਨਿਊ ਦਾ ਕੀਤਾ ਸਵਾਗਤ

ਸੋਨੀਆ ਸਿੱਧੂ ਨੇ ਵਿੱਤ ਮੰਤਰੀ ਬਿਲ ਮੌਰਨਿਊ ਦਾ ਕੀਤਾ ਸਵਾਗਤ

ਪਾਰਲੀਮੈਂਟ ਮੈਂਬਰਾਂ ਤੇ ਵਿੱਤ ਮੰਤਰੀ ਨੇ ਬਿਜ਼ਨੈੱਸ ਆਗੂਆਂ ਅਤੇ ਟੈਕਸੀ/ਲਿਮੋਜ਼ੀਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ
ਬਰੈਂਪਟਨ/ਬਿਊਰੋ ਨਿਊਜ਼
ਲੰਘੇ ਸੋਮਵਾਰ 17 ਜੁਲਾਈ ਨੂੰ ਵਿੱਤ ਮੰਤਰੀ ਬਿਲ ਮੌਰਨਿਊ ਦੇ ਬਰੈਂਪਟਨ ਡਾਊਨ ਟਾਊਨ ਪਹੁੰਚਣ ‘ਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਭਰਵਾਂ ਸੁਆਗ਼ਤ ਕੀਤਾ। ਉਹ ਅਲਗੋਮਾ ਯੂਨੀਵਰਸਿਟੀ ਵਿਚ ਬਰੈਂਪਟਨ ਕਾਕੱਸ ਮੈਂਬਰਾਂ, ਬਿਜ਼ਨੈੱਸ ਆਗੂਆਂ ਅਤੇ ਬਰੈਂਪਟਨ ਬੋਰਡ ਆਫ਼ ਟਰੇਡ ਦੇ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ 24 ਕੁਈਨ ਸਟਰੀਟ (ਈਸਟ) ਸਥਿਤ ਸੋਨੀਆ ਸਿੱਧੂ ਦੇ ਦਫ਼ਤਰ ਵਿਚ ਪਧਾਰੇ।
ਮੀਟਿੰਗ ਦੌਰਾਨ ਬਰੈਂਪਟਨ ਦੇ ਬਿਜ਼ਨੈੱਸ ਆਗੂਆਂ ਨੇ ਸਰਕਾਰ ਦੀਆਂ ਦੇਸ਼ ਦੀ ਆਰਥਿਕ ਖੁਸ਼ਹਾਲੀ ਲਈ ਬਣਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਇਨ੍ਹਾਂ ਦੀ ਹੁਣ ਤੱਕ ਦੀ ਕਾਰਗ਼ੁਜ਼ਾਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਹਾਜ਼ਰ ਵਿਅਕਤੀਆਂ ਨੇ ਸਰਕਾਰ ਦੇ ਬਿਜ਼ਨੈੱਸ ਰਿਕਾਰਡ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਸ਼ਹਿਰ ਵਿਚ ਹੋਰ ਨੌਕਰੀਆਂ ਪੈਦਾ ਕਰਨ ਲਈ ਲਗਾਤਾਰ ਪੂੰਜੀ ਨਿਵੇਸ਼ ਕਰਦੇ ਰਹਿਣਗੇ।
ਬਿਲ ਮੌਰਨਿਊ ਨੇ ਆਪਣੀ ਇਸ ਪਲੇਠੀ ਮੀਟਿੰਗ ਦੌਰਾਨ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਬਰੈਂਪਟਨ ਦੀ ਆਰਥਿਕ ਤਰੱਕੀ ਵੇਖ ਕੇ ਬੜੀ ਖ਼ੁਸ਼ੀ ਹੋਈ ਹੈ ਅਤੇ ਉਨ੍ਹਾਂ ਉੱਦਮੀ ਬਿਜ਼ਨੈੱਸ ਆਗੂਆਂ ਵੱਲੋਂ ਸ਼ਹਿਰ ਵਿਚ ਹੋਰ ਨੌਕਰੀਆਂ ਪੈਦਾ ਕਰਨ ਲਈ ਪਾਏ ਜਾ ਯੋਗਦਾਨ ਦੀ ਸਰਾਹਨਾ ਕੀਤੀ। ਸਥਾਨਕ ਮੀਡੀਆ ਨਾਲ ਸੰਖੇਪ ਮੁਲਾਕਾਤ ਤੋਂ ਬਾਅਦ ਮਾਣਯੋਗ ਮੰਤਰੀ ਬਿਲ ਮੌਰਨਿਊ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਟੈਕਸੀ ਅਤੇ ਲਿਮੋਜ਼ੀਨ ਕੰਪਾਊਂਡ ਵਿਖੇ ਪਹੁੰਚੇ। ਇੱਥੇ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ, ਕਮਲ ਖਹਿਰਾ, ਰੂਬੀ ਸਹੋਤਾ ਅਤੇ ਰਾਜ ਗਰੇਵਾਲ ਵੀ ਉਨ੍ਹਾਂ ਦੇ ਨਾਲ ਸ਼ਾਮਲ ਹੋਏ ਅਤੇ ਮੰਤਰੀ ਜੀ ਦੇ ਸੰਬੋਧਨ ਤੋਂ ਪਹਿਲਾਂ ਉੱਥੇ ਇਕੱਤਰ ਹੋਏ ਟੈਕਸੀ ਤੇ ਲਿਮੋਜ਼ੀਨ ਡਰਾਈਵਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਰਕਾਰੀ ਪਾਲਸੀਆਂ ਬਾਰੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਪਰੰਤ, ਬਿਲ ਮੌਰਨਿਊ ਨੇ ਟੈਕਸੀ ਅਤੇ ਲਿਮੋਜ਼ੀਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਇਸ ਬਿਜ਼ਨੈੱਸ ਨਾਲ ਸਬੰਧਿਤ ਸਰਕਾਰੀ ਪਾਲਸੀਆਂ ਬਾਰੇ ਜਾਣੂੰ ਕਰਾਇਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਨ ਦੀ ਗੱਲ ਕਹੀ।  ਇਸ ਮੌਕੇ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ,”ਏਅਰਪੋਰਟ ‘ਤੇ ਕੰਮ ਕਰ ਰਹੇ ਟੈਕਸੀ ਤੇ ਲਿਮੋਜ਼ੀਨ ਵਰਕਰਾਂ ਨੂੰ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਾ ਹੈ। ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਸਿੱਧੇ ਤੌਰ ‘ਤੇ ਮਾਣਯੋਗ ਵਿੱਤ ਮੰਤਰੀ ਨਾਲ ਗੱਲਬਾਤ ਕਰਕੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਨ ਅਤੇ ਸਰਕਾਰ ਦੀਆਂ ਪਾਲਸੀਆਂ ਜਿਹੜੀਆਂ ਏਅਰਪੋਰਟ ‘ਤੇ ਟੈਕਸੀ ਤੇ ਲਿਮੋਜ਼ੀਨ ਨੂੰ ਪ੍ਰਭਾਵਿਤ ਕਰਦੀਆਂ ਹਨ, ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਮੈਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਹੋਰ ਮੀਟਿੰਗਾਂ ਦੀ ਆਸ ਕਰਦੀ ਹਾਂ।”

RELATED ARTICLES

ਗ਼ਜ਼ਲ

POPULAR POSTS