ਸੈਕਰਾਮੈਂਟੋ/ਬਿਊਰੋ ਨਿਊਜ਼ : ਫਿਲਾਡੈਲਫੀਆ ਰਾਜ ਦੇ ਇਕ ਹਾਈ ਸਕੂਲ ਦੇ ਪਿਛਲੇ ਪਾਸੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗੋਲੀਬਾਰੀ ‘ਚ ਇਕ 14 ਸਾਲਾ ਲੜਕੇ ਦੀ ਮੌਤ ਹੋ ਗਈ ਤੇ 3 ਹੋਰ ਜਖਮੀ ਹੋ ਗਏ ਪੁਲਿਸ ਅਨੁਸਾਰ ਰਕਸਬਰਗ ਹਾਈ ਸਕੂਲ ਦੇ ਪਿਛਵਾੜੇ ਸਾਮ ਵੇਲੇ ਤਕਰੀਬਨ 4.41 ਵਜੇ ਫੁੱਟਬਾਲ ਖਿਡਾਰੀਆਂ ਨਾਲ ਕੁਝ ਲੋਕਾਂ ਦਾ ਝਗੜਾ ਹੋਇਆ ਏਨੇ ਨੂੰ ਇਕ ਕਾਰ ਵਿਚ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹ ਗੋਲੀਆਂ ਚਲਾ ਕੇ ਫਰਾਰ ਹੋ ਗਏ।
ਫਿਲਾਡੈਲਫੀਆ ਪੁਲਿਸ ਦੇ ਅਫਸਰ ਤਾਨੀਆ ਲਿਟਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਵਿਸਵਾਸ ਹੈ ਕਿ ਮ੍ਰਿਤਕ ਤੇ ਜਖਮੀ ਹੋਏ ਸਾਰੇ ਲੋਕ ਨਬਾਲਗ ਸਨ ਤੇ ਉਹ ਫੁੱਟਬਾਲ ਟੀਮ ਦੇ ਮੈਂਬਰ ਸਨ ਇਕ 14 ਸਾਲਾ ਲੜਕੇ ਨੂੰ ਮਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦ ਕਿ ਦੋ ਹੋਰ 14 ਸਾਲਾ ਤੇ 17 ਸਾਲਾ ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਹਾਲਤ ਸਥਿਰ ਹੈ ਇਕ ਹੋਰ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਹੈ, ਪਰੰਤੂ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਨੇ ਹੋਰ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈ।
ਫਿਲਾਡੈਲਫੀਆ ਦੇ ਸਕੂਲ ਨੇੜੇ ਚੱਲੀਆਂ ਗੋਲੀਆਂ, ਨਬਾਲਗ ਦੀ ਮੌਤ,3 ਜ਼ਖਮੀ
RELATED ARTICLES

