15.5 C
Toronto
Friday, September 19, 2025
spot_img
Homeਕੈਨੇਡਾਅਫਗਾਨਿਸਤਾਨ ਵਿਚਲੀ ਅੰਬੈਸੀ ਬੰਦ ਕਰਨ ਲਈ ਕੈਨੇਡਾ ਭੇਜੇਗਾ ਆਪਣੀਆਂ ਫੌਜੀ ਟੁਕੜੀਆਂ

ਅਫਗਾਨਿਸਤਾਨ ਵਿਚਲੀ ਅੰਬੈਸੀ ਬੰਦ ਕਰਨ ਲਈ ਕੈਨੇਡਾ ਭੇਜੇਗਾ ਆਪਣੀਆਂ ਫੌਜੀ ਟੁਕੜੀਆਂ

ਟੋਰਾਂਟੋ/ਬਿਊਰੋ ਨਿਊਜ਼ : ਕਾਬੁਲ ਵਿੱਚੋਂ ਕੈਨੇਡੀਅਨ ਅੰਬੈਸੀ ਦੇ ਅਮਲੇ ਨੂੰ ਬਾਹਰ ਕੱਢਣ ਲਈ ਕੈਨੇਡੀਅਨ ਸਪੈਸ਼ਲ ਸੈਨਾਵਾਂ ਅਫਗਾਨਿਸਤਾਨ ਭੇਜੀਆਂ ਜਾਣਗੀਆਂ। ਇੱਥੇ ਸਥਿਤ ਕੈਨੇਡੀਅਨ ਅੰਬੈਸੀ ਨੂੰ ਬੰਦ ਕਰਨ ਤੋਂ ਪਹਿਲਾਂ ਸਾਰੇ ਅਮਲੇ ਨੂੰ ਬਾਹਰ ਕੱਢਿਆ ਜਾਵੇਗਾ। ਇਹ ਜਾਣਕਾਰੀ ਇਸ ਯੋਜਨਾ ਤੋਂ ਵਾਕਿਫ ਸੂਤਰ ਨੇ ਦਿੱਤੀ। ਸਬੰਧਤ ਅਧਿਕਾਰੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੀਆਂ ਸਪੈਸ਼ਲ ਫੋਰਸਿਜ਼ ਅਫਗਾਨਿਸਤਾਨ ਭੇਜੀਆਂ ਜਾਣਗੀਆਂ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਕੁੱਝ ਹੋਰ ਸੂਤਰਾਂ ਨੇ ਦੱਸਿਆ ਕਿ ਸੰਵੇਦਨਸ਼ੀਲ ਦਸਤਾਵੇਜ਼ ਉਹ ਇਲਾਕਾ ਖਾਲੀ ਕਰਨ ਤੋਂ ਪਹਿਲਾਂ ਖਤਮ ਕਰ ਦਿੱਤੇ ਜਾਣਗੇ। ਅਮਰੀਕਾ ਵੱਲੋਂ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਏ ਜਾਣ ਤੋਂ ਪਹਿਲਾਂ ਕੈਨੇਡਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਬਾਇਡਨ ਪ੍ਰਸ਼ਾਸਨ ਵੀ ਆਪਣੀਆਂ 3000 ਫੌਜੀ ਟੁਕੜੀਆਂ ਕਾਬੁਲ ਏਅਰਪੋਰਟ ਰਾਹੀਂ ਵਾਪਿਸ ਸੱਦ ਰਿਹਾ ਹੈ ਤੇ ਅੰਸ਼ਕ ਤੌਰ ਉੱਤੇ ਆਪਣੀ ਅੰਬੈਸੀ ਵੀ ਅਮਰੀਕਾ ਵੱਲੋਂ ਖਾਲੀ ਕਰਵਾਈ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਫਗਾਨਿਸਤਾਨ ਵਿੱਚ ਇੱਕ ਵਾਰੀ ਮੁੜ ਤਾਲਿਬਾਨ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤਾਲਿਬਾਨ ਨੇ ਕੰਧਾਰ ਉੱਤੇ ਵੀ ਕਬਜਾ ਕਰ ਲਿਆ। ਇਹ ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਸ਼ਹਿਰ ਤੇ ਤਾਲਿਬਾਨ ਲਹਿਰ ਦਾ ਜਨਮ ਸਥਾਨ ਹੈ। ਬ੍ਰਿਟੇਨ ਨੇ ਵੀ ਇਹ ਆਖ ਦਿੱਤਾ ਸੀ ਕਿ ਉਹ ਆਪਣੀਆਂ 600 ਫੌਜੀ ਟੁਕੜੀਆਂ ਭੇਜ ਕੇ ਯੂਕੇ ਨੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢੇਗਾ। ਡੈਨਮਾਰਕ ਦੀ ਸਰਕਾਰ ਨੇ ਵੀ ਉਨ੍ਹਾਂ ਲਈ ਕੰਮ ਕਰਨ ਵਾਲੇ 45 ਅਫਗਾਨੀ ਨਾਗਰਿਕਾਂ ਨੂੰ ਆਪਣੇ ਨਾਲ ਹੀ ਲਿਜਾਣ ਉੱਤੇ ਸਹਿਮਤੀ ਪ੍ਰਗਟਾਈ ਹੈ ਤੇ ਉਨ੍ਹਾਂ ਨੂੰ ਯੂਰਪ ਵਿੱਚ ਦੋ ਸਾਲ ਲਈ ਰਿਹਾਇਸ਼ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕੀਤਾ ਹੈ। ਨਾਟੋ ਮਿਸ਼ਨ ਤਹਿਤ 13 ਸਾਲਾਂ ਦੇ ਅਰਸੇ ਵਿੱਚ 40,000 ਕੈਨੇਡੀਅਨ ਫੌਜੀ ਟੁਕੜੀਆਂ ਅਫਗਾਨਿਸਤਾਨ ਵਿੱਚ ਤਾਇਨਾਤ ਸਨ ਫਿਰ 2014 ਵਿੱਚ ਕੈਨੇਡਾ ਨੇ ਆਪਣੀਆਂ ਫੌਜਾਂ ਵਾਪਿਸ ਬੁਲਾ ਲਈਆਂ ਸਨ।

RELATED ARTICLES
POPULAR POSTS