13 C
Toronto
Wednesday, October 15, 2025
spot_img
Homeਕੈਨੇਡਾਸੋਨੀਆ ਸਿੱਧੂ ਵਲੋਂ ਬਰੈਂਪਟਨ ਸਾਊਥ ਦੇ ਸੀਨੀਅਰਜ਼ ਨਾਲ ਕਈ ਅਹਿਮ ਮੁੱਦਿਆਂ 'ਤੇ...

ਸੋਨੀਆ ਸਿੱਧੂ ਵਲੋਂ ਬਰੈਂਪਟਨ ਸਾਊਥ ਦੇ ਸੀਨੀਅਰਜ਼ ਨਾਲ ਕਈ ਅਹਿਮ ਮੁੱਦਿਆਂ ‘ਤੇ ਵਰਚੁਅਲ ਰਾਊਂਡਟੇਬਲ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼
ਸੋਮਵਾਰ ਸ਼ਾਮ ਨੂੰ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਸੀਨੀਅਰਜ਼ ਮੰਤਰਾਲੇ ਦੇ ਪਾਰਲੀਮੈਂਟਰੀ ਸੈਕਟਰੀ ਸਟੀਫਨ ਲੌਜ਼ਨ ਨਾਲ ਬਰੈਂਪਟਨ ਸਾਊਥ ਹਲਕੇ ਦੇ ਸੀਨੀਅਰਜ਼ ਨਾਲ ਮਿਲ ਕੇ ਬਜ਼ੁਰਗਾਂ ਦੇ ਮਸਲਿਆਂ ‘ਤੇ ਵਰਚੂਅਲ ਰਾਊਂਡਟੇਬਲ ਦਾ ਆਯੋਜਨ ਕੀਤਾ। ਸੰਸਦੀ ਸਕੱਤਰ ਨੇ ਕਮਿਊਨਟੀ ਮੈਂਬਰਾਂ ਨਾਲ ਜ਼ੂਮ ਰਾਹੀਂ ਗੱਲਬਾਤ ਕੀਤੀ ਅਤੇ ਲੌਂਗ ਟਰਮ ਕੇਅਰ ਹੋਮ, ਓਲਡ ਏਜ ਸਿਕਓਰਿਟੀ (ਓਏਐਸ), ਫਾਰਮਾਕੇਅਰ ਅਤੇ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਫੰਡਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਸੀਨੀਅਰਜ਼ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ। ਨਾਲ ਹੀ ਬਜ਼ੁਰਗਾਂ ਲਈ ਕਿਫਾਇਤੀ ਰਿਹਾਇਸ਼ ਵਰਗੇ ਮੁੱਦਿਆਂ ‘ਤੇ ਚਿੰਤਾਵਾਂ ਬਾਰੇ ਗੱਲਬਾਤ ਕੀਤੀ।
ਚੱਲ ਰਹੀ ਮਹਾਂਮਾਰੀ ਦੇ ਮੱਦੇਨਜ਼ਰ, ਦੋਵਾਂ ਨੁਮਾਇੰਦਿਆਂ ਨੇ ਬਰੈਂਪਟਨ ਵਾਸੀਆਂ ਨੂੰ ਦੱਸਿਆ ਕਿ ਬਜਟ 2021 ਬਜ਼ੁਰਗਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹਨਾਂ ਨੇ ਦੱਸਿਆ ਕਿ ਪੂਰੇ ਕੈਨੇਡਾ ਵਿੱਚ ਲੌਂਗ ਟਰਮ ਕੇਅਰ ਹੋਮ ਵਿੱਚ ਸੁਧਾਰ ਲਈ 3 ਬਿਲੀਅਨ ਡਾਲਰ ਦੀ ਵਚਨਬੱਧਤਾ, 75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਲਈ ਓਏਐਸ ਵਿਚ ਵਾਧਾ ਜੋ ਕਿ ਅਗਲੇ ਸਾਲ ਤੋਂ ਲਾਗੂ ਹੋਵੇਗਾ ਅਤੇ 75+ ਓਏਐਸ ਪੈਨਸ਼ਨਰਾਂ ਨੂੰ ਅਗਸਤ ਦੇ ਮਹੀਨੇ ਵਿਚ 500 ਡਾਲਰ ਦੀ ਇੱਕ ਸਮੇਂ ਦੀ ਅਦਾਇਗੀ ਵੀ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਫੈਡਰਲ ਲਿਬਰਲ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਗਰੀਬੀ ‘ਚ ਰਹਿ ਰਹੇ ਬਜ਼ੁਰਗਾਂ ਦੀ ਗਿਣਤੀ 25 ਪ੍ਰਤੀਸ਼ਤ ਘਟੀ ਹੈ। ਇਸ ਤੋਂ ਇਲਾਵਾ ਬੁਢਾਪਾ ਸੁਰੱਖਿਆ ਅਤੇ ਗਰੰਟੀਸ਼ੁਦਾ ਆਮਦਨ ਸਹਾਇਤਾ ਲਈ ਯੋਗਤਾ ਦੀ ਉਮਰ ਨੂੰ 65 ਸਾਲ ਤੋਂ ਬਹਾਲ ਕੀਤਾ ਗਿਆ।
ਸੀਨੀਅਰਜ਼ ਪ੍ਰੋਗਰਾਮ ਲਈ ਨਿਊ ਹਾਰੀਜ਼ੋਨਜ਼ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ ਸੀਨੀਅਰ ਕਮਿਊਨਿਟੀ ਅਧਾਰਤ ਪ੍ਰੋਜੈਕਟਾਂ ਲਈ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ।
ਇਕੱਲੇ ਬਜ਼ੁਰਗਾਂ ਲਈ ਲਗਭਗ 1000 ਡਾਲਰ ਦੁਆਰਾ ਗਰੰਟੀਸ਼ੁਦਾ ਆਮਦਨ ਪੂਰਕ ਵਿੱਚ ਵਾਧੇ ਤੋਂ ਇਲਾਵਾ ਭਵਿੱਖ ਦੇ ਰਿਟਾਇਰਮੈਂਟਾਂ ਲਈ ਸੀ ਪੀ ਪੀ ਦੇ ਵੱਧ ਤੋਂ ਵੱਧ ਸਾਲਾਨਾ ਲਾਭ ਵਿੱਚ 50 ਪ੍ਰਤੀਸ਼ਤ ਦਾ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸ਼ੁਰੂ ਤੋਂ ਹੀ ਡਾਇਬਟੀਜ਼ ਦੇ ਖੇਤਰ ਵਿਚ ਕੰਮ ਕਰਦੇ, ਸੰਸਦ ਮੈਂਬਰ ਸੋਨੀਆ ਸਿੱਧੂ ਨੇ ਆਪਣੇ ਪ੍ਰਾਈਵੇਟ ਮੈਂਬਰ ਦੇ ਬਿੱਲ, ਬਿੱਲ ਸੀ-237 ਦੀ ਸਫਲਤਾ ਸਬੰਧੀ ਵੀ ਗੱਲਬਾਤ ਕੀਤੀ, ਜੋ ਸ਼ੂਗਰ ਦੇ ਲਈ ਇੱਕ ਰਾਸ਼ਟਰੀ ਢਾਂਚਾ ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕਰਦਾ ਹੈ। ਪਿਛਲੇ ਹਫ਼ਤੇ, ਇਸ ਬਿੱਲ ਨੂੰ ਹਾਊਸ ਆਫ ਕਾਮਨਜ਼ ਵਿੱਚ ਪਾਸ ਹੋਇਆ ਸੀ ਅਤੇ ਹੁਣ ਸੈਨੇਟ ਵਿੱਚ ਹੈ। ਇਹ 11 ਮਿਲੀਅਨ ਕੈਨੇਡੀਅਨਾਂ ਲਈ ਡਾਇਬਟੀਜ਼ ਜਾਂ ਪ੍ਰੀ- ਡਾਇਬਟੀਜ਼ ਰੋਗ ਤੋਂ ਪੀੜਤ ਲੋਕਾਂ ਲਈ ਇੱਕ ਵੱਡਾ ਕਦਮ ਸਾਬਤ ਹੋਵੇਗਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਹਨ।
ਇਸ ਸਬੰਧੀ ਗੱਲ ਕਰਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਸੀਨੀਅਰਜ਼ ਦੇ ਹਿੱਤ ਵਿਚ ਕੰਮ ਕਰਨਾ ਜਾਰੀ ਰੱਖੇਗੀ। ਸਾਡੇ ਸੀਨੀਅਰਜ਼ ਵੱਲੋਂ ਸਾਰੀ ਉਮਰ ਸਖ਼ਤ ਮਿਹਨਤ ਕਰਨ ਤੋਂ ਬਾਅਦ ਅਤੇ ਕਮਿਊਨਟੀ ਲਈ ਜੀਵਨ ਭਰ ਯੋਗਦਾਨ ਦੇਣ ਤੋਂ ਬਾਅਦ, ਸਾਡੇ ਸੀਨੀਅਰਜ਼ ਯਕੀਨਨ ਇੱਕ ਸਿਹਤਮੰਦ ਅਤੇ ਖੁਸ਼ਹਾਲ ਰਿਟਾਇਰਮੈਂਟ ਜੀਵਨ ਦੇ ਹੱਕਦਾਰ ਹਨ। ਸੀਨੀਅਰ ਕਾਕਸ ਦੇ ਮੈਂਬਰ ਵਜੋਂ, ਸੰਸਦ ਮੈਂਬਰ ਸੋਨੀਆ ਸਿੱਧੂ ਬਜ਼ੁਰਗਾਂ ਦੀ ਬਿਹਤਰੀ ਅਤੇ ਸਿਹਤਮੰਦ ਤੇ ਖੁਸ਼ਹਾਲ ਰਿਟਾਇਰਮੈਂਟ ਲਈ ਵਕਾਲਤ ਕਰਦੇ ਰਹਿਣ ਲਈ ਵਚਨਬੱਧ ਹਨ।

 

RELATED ARTICLES

ਗ਼ਜ਼ਲ

POPULAR POSTS