Breaking News
Home / ਕੈਨੇਡਾ / ਟੋਰਾਂਟੋ ‘ਚ ਕਮਿਊਨਿਟੀ ਸੈਂਟਰਜ਼ ਤੇ ਇੰਡੋਰ ਪੂਲਜ਼ 20 ਜੁਲਾਈ ਨੂੰ ਖੋਲ੍ਹੇ ਜਾਣਗੇ

ਟੋਰਾਂਟੋ ‘ਚ ਕਮਿਊਨਿਟੀ ਸੈਂਟਰਜ਼ ਤੇ ਇੰਡੋਰ ਪੂਲਜ਼ 20 ਜੁਲਾਈ ਨੂੰ ਖੋਲ੍ਹੇ ਜਾਣਗੇ

ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 20 ਜੁਲਾਈ ਤੋਂ ਉਹ ਕਮਿਊਨਿਟੀ ਸੈਂਟਰਜ਼ ਵੀ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਦੇ ਇੰਡੋਰ ਪੂਲਜ਼ ਹਨ। ਮੇਅਰ ਜੌਹਨ ਟੋਰੀ ਵੱਲੋਂ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ ਪੂਰੇ ਸ਼ਹਿਰ ਦੇ 119 ਸੈਂਟਰਜ਼ ਨੂੰ ਖੋਲ੍ਹਿਆ ਜਾਵੇਗਾ। ਇਹ ਵੀ ਆਖਿਆ ਗਿਆ ਹੈ ਕਿ ਕੋਵਿਡ-19 ਪਾਬੰਦੀਆਂ ਕਾਰਨ ਇਨ੍ਹਾਂ ਫੈਸਿਲਿਟੀਜ਼ ਦੀ ਸੀਮਤ ਵਰਤੋਂ ਕੀਤੀ ਜਾਵੇਗੀ। ਲਾਊਂਜਿਜ਼, ਮੀਟਿੰਗ ਤੇ ਮਲਟੀਪਰਪਜ਼ ਰੂਮਜ਼, ਕੰਪਿਊਟਰ ਲੈਬਜ਼, ਇੰਡੋਰ ਪੂਲਜ਼, ਲੌਬੀਜ਼ ਤੇ ਵਾਸ਼ਰੂਮਜ਼ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਿਮਨੇਜ਼ੀਅਮ, ਫਿੱਟਨੈਸ ਤੇ ਐਕਟਿਵ ਏਰੀਆਜ਼-ਜਿਨ੍ਹਾਂ ਵਿੱਚ ਵਾਕਿੰਗ ਟਰੈਕਸ, ਕਿਚਨਜ਼, ਸੌਨਾਜ਼, ਵਰਲਪੂਲਜ਼ ਤੇ ਸਟੂਡੀਓਜ਼ ਆਦਿ ਸ਼ਾਮਲ ਹਨ, ਨਹੀਂ ਖੋਲ੍ਹੇ ਜਾਣਗੇ। ਇਮਾਰਤਾਂ ਤੇ ਪੂਲਜ਼ ਵਿੱਚ ਗਿਣਤੀ ਦੇ ਵਿਜ਼ੀਟਰਜ਼ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਥਾਂਵਾਂ ਉੱਤੇ ਦਾਖਲ ਹੋਣ ਵਾਲੇ ਹਰ ਸ਼ਖਸ ਦੀ ਸਕਰੀਨਿੰਗ ਕੀਤੀ ਜਾਵੇਗੀ। ਇੰਡੋਰ ਖੇਡਾਂ, ਫਿੱਟਨੈਸ ਤੇ ਵੈੱਲਨੈਸ ਗਤੀਵਿਧੀਆਂ, ਨੱਚਣ ਤੇ ਗਾਉਣ ਆਦਿ ਵਾਲੇ ਪ੍ਰੋਗਰਾਮਾਂ ਤੇ ਮਟੀਰੀਅਲ ਸਾਂਝਾ ਕਰਨ ਵਾਲੇ ਪ੍ਰੋਗਰਾਮਾਂ ਉੱਤੇ ਵੀ ਹਾਲ ਦੀ ਘੜੀ ਰੋਕ ਬਣੀ ਰਹੇਗੀ। ਪਰ ਸਿਟੀ ਨੇ ਇਹ ਸੰਭਾਵਨਾ ਪ੍ਰਗਟਾਈ ਹੈ ਕਿ ਰੀਜਨ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ਉੱਤੇ ਅਜਿਹੀਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਫਿੱਟਨੈਸ ਫੈਸਿਲੀਟੀਜ਼, ਮੂਵੀ ਥਿਏਟਰਜ਼, ਕੈਸੀਨੋਜ਼, ਪਰਫਾਰਮੈਂਸ ਵੈਨਿਊਜ਼ ਤੇ ਕਾਨਫਰੰਸ ਸੈਂਟਰਜ਼ ਅਜਿਹੇ ਕਾਰੋਬਾਰੀ ਅਦਾਰੇ ਹਨ ਜਿਨ੍ਹਾਂ ਨੂੰ ਖੋਲ੍ਹਣ ਦੀ ਇਜਾਜ਼ਤ ਤੀਜੇ ਪੜਾਅ ਵਿੱਚ ਹੀ ਦਿੱਤੀ ਜਾਵੇਗੀ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …