17.5 C
Toronto
Tuesday, September 16, 2025
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਦੰਦਾਂ ਦੀ ਸੰਭਾਲ ਅਤੇ ਮਾਨਸਿਕ ਤੰਦਰੁਸਤੀ...

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਦੰਦਾਂ ਦੀ ਸੰਭਾਲ ਅਤੇ ਮਾਨਸਿਕ ਤੰਦਰੁਸਤੀ ਬਾਰੇ ਅਯੋਜਿਤ ਕੀਤੇ ਸੈਮੀਨਾਰ ਨੂੰ ਮਿਲਿਆ ਭਰਪੂਰ ਹੁੰਗਾਰਾ

ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਸੀਨੀਅਰਜ਼ ਦੀ ਸਰੀਰਕ, ਮਾਨਸਿਕ ਤੰਦਰੁਸਤੀ ਨੂੰ ਪਹਿਲ ਦਿੰਦੇ ਹੋਏ, ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ਼ ਵਲੋਂ ਸੈਮੀਨਾਰਾਂ ਤੇ ਯੋਗਾ ਕੈਂਪਾਂ ਦੀ ਲੰਮੀ ਲੜੀ ਲਗਾਤਾਰ ਜਾਰੀ ਹੋਈ ਹੈ। ਸੈਮੀਨਾਰ ਨਾਲ ਸਬੰਧਤ ਵਿਸ਼ਿਆਂ ਦੇ ਮਾਹਿਰ ਤੇ ਪ੍ਰੋਫੈਸ਼ਨਲ, ਜੋ ਸਮਾਜਿਕ ਸਰੋਕਾਰਾਂ ਨਾਲ ਨੇੜਿਓਂ ਜੁੜੇ ਹੋਣ ਕਰਕੇ ਮਿਸ਼ਨਰੀ ਸਪਿਰਟ ਨਾਲ ਸੀਨੀਅਰਜ਼ ਲਈ ਹਮੇਸ਼ਾ ਕੁਝ ਚੰਗਾ ਕਰਨਾ ਲੋਚਦੇ ਹਨ, ਨੂੰ ਇਹਨਾਂ ਪ੍ਰੋਗਰਾਮ ਤੇ ਹਮੇਸ਼ਾ ਪਹਿਲ ਦੇ ਅਧਾਰ ‘ਤੇ ਬੁਲਾਇਆ ਜਾਂਦਾ ਹੈ।
ਰਿਵਰਸਟੋਨ ਕਮਿਊਨਿਟੀ ਸੈਂਟਰ ਵਿੱਚ ਬੀਤੇ ਸ਼ਨਿਚਰਵਾਰ ਨੂੰ ਇਸੇ ਤਰ੍ਹਾਂ ਦੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਸ਼ਾਮਲ ਹੁੰਦਿਆਂ ਦੰਦਾਂ ਦੀ ਸੰਭਾਲ ਤੇ ਚੰਗੀ ਸਿਹਤ ਲਈ ਮਜ਼ਬੂਤ ਦੰਦਾਂ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸਕੂਲ ਟਰੱਸਟੀ ਸਤਪਾਲ ਜੌਹਲ, ਜੋ ਮੀਡੀਏ ਰਾਹੀ ਕਨੇਡਾ ਦੀ ਭਲ ਨਾ ਪਚਣ ਵਾਲੇ ਗਲਤ ਅਨਸਰਾਂ ਨੂੰ ਹਮੇਸ਼ਾ ਨੰਗਾ ਕਰਦੇ ਰਹਿੰਦੇ ਹਨ ਤੇ ਚੰਗੇ ਤੇ ਖੁਸ਼ਹਾਲ ਸਮਾਜ ਸਥਾਪਿਤ ਕਰਨ ਲਈ ਆਪਣੇ ਵਿਚਾਰਾਂ ਰਾਹੀ ਸੁਨੇਹਾ ਦਿੰਦੇ ਰਹਿੰਦੇ ਹਨ, ਨੇ ਆਪਣੇ ਵਿਚਾਰ ਪੇਸ਼ ਕੀਤੇ।
ਉਹਨਾਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਕੀਤੇ ਜਾ ਰਹੇ ਉਪਰਾਲੇ ਨੂੰ ਨਰੋਏ ਸਿਹਤਮੰਦ ਸਮਾਜ ਦੀ ਉਸਾਰੀ ਵਲ ਵਡਮੁੱਲਾ ਕਦਮ ਕਿਹਾ। ਇਸ ਤੋਂ ਬਾਅਦ ਬਲਬੀਰ ਸੋਹੀ ਜੋਡੈਂਟਲ ਹਾਈਜੀਨ ਦੇਪੋਫ੍ਰ ੈਸ਼ਨਲ ਵਜੋਂ, ਜੀ ਟੀ ਏ ਵਿ ੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੇ ਵਿਸਥਾਰ ਨਾਲ ਦੰਦਾਂ ਦੀ ਸਫਾਈ ਦੇ ਢੰਗ ਤੇ ਉਹਨਾਂ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਨੁਕਤੇ ਸਰੋਤਿਆਂ ਨਾਲ ਸਾਂਝੇ ਕੀਤੇ। ਉਹਨਾਂ ਵਲੋਂ ਬਰੀਕੀ ਤੇ ਪ੍ਰੋਫੈਸ਼ਨਲ ਢੰਗ ਵਾਲੀ ਜਾਣਕਾਰੀ ਨੇ ਹਰ ਇਕ ਨੂੰ ਪ੍ਰਭਾਵਿਤ ਕੀਤਾ ਤੇ ਉਹਨਾਂ ਨੇ ਸਰੋਤਿਆਂ ਵਲੋਂ ਪੁੱਛੇ ਸਵਾਲਾਂ ਦੇ ਦਲੀਲ ਨਾਲ ਜਵਾਬ ਦੇ ਕੇਹਰ ਇਕ ਨੂੰ ਸੰਤੁਸ਼ਟ ਕੀਤਾ। ਇਸ ਤੋਂ ਪਿਛੋਂ ਡੈਂਟਲ ਡਾਕਟਰ ਰਾਜ ਖਾਨੂਜਾ ਨੇ ਆਪਣੇ ਡੈਂਟਲ ਖੇਤਰ ਦੇ
ਪ੍ਰੋਫੈਸ਼ਨਲ ਤਜਰਬੇ ਸਾਂਝੇ ਕੀਤੇ। ਉਹਨਾਂ ਵਲੋਂ ਦਿੱਤੀ ਗਈ ਜਾਣਕਾਰੀ ਹਰ ਇਕ ਸੀਨੀਅਰ ਨੂੰ ਡੈਂਟਲ ਖੇਤਰ ਬਾਰੇ ਨਵਾਂ ਗਿਆਨ ਦੇ ਗਈ। ਇਸ ਤੋਂ ਇਲਾਵਾ ਡੈਂਟਿਸਟ ਅਸ਼ਵਿਨੀ ਜਪਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮਾਨਸਿਕ ਸਿਹਤ ਬਾਰੇ ਅਸਿਸਟੈਂਟ ਪ੍ਰੋਫੈਸਰ ਗੌਰਵ ਮਹਿਤਾ ਨੇ ਸਰੀਰਕ ਤੰਦਰੁਸਤੀ ਲਈ ਚੰਗੀ ਮਾਨਸਿਕ ਸਿਹਤ ਦਾ ਹੋਣਾ ਜ਼ਰੂਰੀ ਦੱਸਿਆ।
ਉਹਨਾਂ ਮਾਨਸਿਕ ਉਲਝਣਾਂ ਤੋਂ ਬਚਣ ਲਈ ਸੀਨੀਅਰਜ਼ ਨੂੰਬੇਲੋੜੇ ਸਟਰਿਸ ਤੇ ਦਬਾਅ ਤੋਂ ਬਚਣ ਦੀ ਪ੍ਰੇਰਨਾ ਦਿੱਤੀ। ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਨੇ ਸੈਮੀਨਾਰ ਨੂੰ ਲਾਹੇਵੰਦ ਦੱਸਦਿਆਂ ਸਾਰੇ ਪ੍ਰੋਫੈਸ਼ਨਲ ਦਾ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਉਹਨਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਸੀਨੀਅਰਜ ਦੀ ਵੀ ਵਡਿਆਈ ਕਰਦਿਆਂ ਸਾਰਿਆਂ ਦੇ ਸਹਿਯੋਗ ਨਾਲ ਅਜਿਹੇ ਹੋਰ ਸੈਮੀਨਾਰ ਅਯੋਜਿਤ ਕਰਨ ਦਾ ਵਿਸ਼ਵਾਸ ਦਿਵਾਇਆ।
ਤਿੰਨ ਘੰਟੇ ਚਲੇ ਇਸ ਸੈਮੀਨਾਰ ਦੀ ਸਟੇਜ ਦੀ ਸਾਰੀ ਕਾਰਵਾਈ ਨੂੰ ਪ੍ਰੀਤਮ ਸਿੰਘ ਸਰਾਂ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ। ਇਸ ਤੋਂ ਇਲਾਵਾ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਅਮਰੀਕ ਸਿੰਘ ਕੁਮਰੀਆ (ਕੈਸ਼ੀਅਰ), ਮਹਿੰਦਰ ਸਿੰਘ ਮੋਹੀ (ਮੀਡੀਆ ਐਡਵਾਈਜ਼ਰ) ਤੇਇਕਬਾਲ ਸਿੰਘ ਵਿਰਕ (ਡਾਇਰੈਕਟਰ) ਵੀ ਸੈਮੀਨਾਰ ਵਿੱਚ ਹਾਜ਼ਰ ਸਨ ਤੇ ਉਹਨਾਂ ਨੇ ਐਸੋਸੀਏਸ਼ਨ ਦੀ ਅਗਜ਼ੈਕਟਿਵ ਨਾਲ ਰਲ ਕੇ ਸੈਮੀਨਾਰ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ।

RELATED ARTICLES
POPULAR POSTS