Breaking News
Home / ਕੈਨੇਡਾ / ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ਤੀਆਂ ਦਾ ਮੇਲ਼ਾ

ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ਤੀਆਂ ਦਾ ਮੇਲ਼ਾ

ਕਲੱਬ ਸੱਭਿਆਚਾਰਾਂ ਵਿੱਚ ઑਅਨੇਕਤਾ ‘ઑਚ ਏਕਤਾ਼ ਦਾ ਸੁਨੇਹਾ ਬਾਖੂਬੀ ਦੇ ਰਹੀ ਹੈ
ਬਰੈਂਪਟਨ/ਡਾ. ਝੰਡ : ਦੋਸਤੀ ਅਤੇ ਸਾਂਝੀਵਾਲਤਾ ਨੂੰ ਪ੍ਰਨਾਈ ਬਰੈਂਪਟਨ ਦੀ ઑਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ਼ ਨੇ ਲੰਘੇ ਸੋਮਵਾਰ 24 ਜੁਲਾਈ ਨੂੰ ઑਤੀਆਂ ਦਾ ਮੇਲ਼ਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਉੱਤਰੀ ਭਾਰਤ ਦਾ ਸਮਾਜਿਕ ਤੇ ਸੱਭਿਆਚਾਰਕ ਤਿਓਹਾਰ ઑਤੀਆਂ਼ ਮਨ-ਪ੍ਰਚਾਵੇ, ਨੱਚਣ-ਕੁੱਦਣ, ਮੌਜ-ਮੇਲਾ ਮਨਾਉਣ ਅਤੇ ਮੂੰਹ ‘ઑਚ ਪਾਣੀ ਲਿਆਉਣ ਵਾਲੇ ਖੀਰ-ਪੂੜੇ ਤੇ ਹੋਰ ਪਕਵਾਨਾਂ ਦੇ ਖਾਣ ਦਾ ਤਿਓਹਾਰ ਹੈ ਜਿੱਥੇ ਮੁਟਿਆਰਾਂ ਅਤੇ ਅਧੇੜ ਉਮਰ ਦੀਆਂ ਔਰਤਾਂ ਗਿੱਧੇ ਦੇ ਪਿੜ ਬੰਨ੍ਹ ਕੇ ਅਤੇ ਨੱਚ-ਕੁੱਦ ਕੇ ਆਪਣੇ ਦਿਲਾਂ ਦੇ ਵਲਵਲੇ ਸਾਂਝੇ ਕਰਦੀਆਂ ਹਨ।
ਪੰਜਾਬੀਆਂ ਅਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ ਦੇ ਲੋਕਾਂ ਵੱਲੋਂ ਵਿਦੇਸ਼ਾਂ ਵਿੱਚ ਆਉਣ ਨਾਲ ਇਹ ਤਿਉਹਾਰ ਹੁਣ ਇਨ੍ਹਾਂ ਦੇਸ਼ਾਂ ਵਿੱਚ ਵੀ ਓਸੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਵਿਦੇਸ਼ਾਂ ਵਿੱਚ ਤਾਂ ਇਹ ਵੱਖ-ਵੱਖ ਕਮਿਉਨਿਟੀਆਂ ਦੀ ਆਪਸੀ ਏਕਤਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਿਆ ਹੈ ਅਤੇ ਪੰਜਾਬੀ, ਗੁਜਰਾਤੀ, ਸਿੰਧੀ, ਮੁਸਲਿਮ ਤੇ ਹੋਰ ਕਮਿਉਨਿਟੀਆਂ ਦੇ ਲੋਕ ਮਿਲ ਕੇ ਇਹ ਤਿਓਹਾਰ ਮਨਾਉਂਦੇ ਹਨ।
ਫ਼ਲਾਵਰ ਸਿਟੀ ਫ਼ਰੈਡਜ਼ ਕਲੱਬ ਵੱਲੋਂ ਮਨਾਏ ਗਏ ਤੀਆਂ ਦੇ ਇਸ ਮੇਲੇ ਵਿੱਚ ਜਿੱਥੇ ਪੰਜਾਬਣਾਂ ਦੇ ਗਿੱਧੇ਼ ਦੀ ਰਵਾਇਤੀ ਰੰਗਤ ਵੇਖਣ ਨੂੰ ਮਿਲੀ, ਉੱਥੇ ਇਸ ਵਿਚ ਗੁਜਰਾਤੀ ਡਾਂਸ ઑਗਰਬਾ਼ ਵੀ ਓਨੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਮੇਲੇ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਵਰਾਇਟੀ ਵੱਖਰੀ ਹੀ ਦਿੱਖ ਪੇਸ਼ ਕਰ ਰਹੀ ਸੀ। ਘਰਾਂ ਤੋਂ ਬਣਾ ਕੇ ਲਿਆਂਦੇ ਗਏ ਸ਼ਾਕਾਹਾਰੀ ਖਾਣਿਆਂ ਵਿੱਚ ਖੀਰ, ਪੂੜੇ, ਮਠਿਆਈਆਂ, ਕੋਲਡ-ਡਰਿੰਕਸ, ਆਦਿ ਤੋਂ ਇਲਾਵਾ ਗੁਜਰਾਤੀ ਖਾਣਿਆਂ ਦੀਆਂ ਕਈ ਵਰਾਇਟੀਆਂ ਸ਼ਾਮਲ ਸਨ। ਸਾਰਿਆਂ ਨੇ ਮਿਲ ਕੇ ਇਨ੍ਹਾਂ ਦਾ ਖ਼ੂਬ ਅਨੰਦ ਮਾਣਿਆਂ।
ਮੇਲੇ ਦੇ ਆਯੋਜਕਾਂ ਵਿੱਚ ਸ਼ਾਮਲ ਕਲੱਬ ਦੀ ਸਰਗ਼ਰਮ ਮੈਂਬਰ ਜਸਵਿੰਦਰ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ, ”ਤੀਆਂ ਦੇ ਮੇਲੇ ਦੀ ਸਾਡੇ ਦਿਲਾਂ ઑਚ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਹ ਕੇਵਲ ਸਾਡਾ ਸੱਭਿਆਚਾਰ ਵਿਰਸਾ ਹੀ ਨਹੀਂ ਹੈ, ਸਗੋਂ ਇਹ ਇੱਥੇ ਵੱਖ-ਵੱਖ ਕਮਿਉਂਨਿਟੀਆਂ ਵਿੱਚ ਏਕਤਾ ਅਤੇ ਸਾਂਝੀਵਾਲਤਾ ਦਾ ਪਸਾਰ ਕਰਦਾ ਹੈ ਜਿਸ ਦੀ ਅਜੋਕੇ ਸਮਾਜ ਵਿੱਚ ਅਤਿਅੰਤ ਜ਼ਰੂਰਤ ਹੈ। ਅਜਿਹੇ ਤਿਉਹਾਰਾਂ ਨੂੰ ਮਨਾ ਕੇ ਅਸੀਂ ਆਪਣੇ ਵੱਖ-ਵੱਖ ਤਜਰਬੇ ਸਾਂਝੇ ਕਰਦੇ ਹਾਂ ਅਤੇ ਇਕ ਦੂਸਰੇ ਦੇ ਰੀਤੀ-ਰਿਵਾਜਾਂ ਅਤੇ ਸੱਭਿਆਚਾਰਾਂ ਨਾਲ ਨੇੜੇ ਹੋ ਕੇ ਵਿਚਰਦੇ ਹਾਂ ਜਿਸ ਨਾਲ ਅਸੀਂ ਹੋਰ ਵੀ ਵਧੀਆ ਸਾਂਝੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।”
ਇਸ ਤਰ੍ਹਾਂ ਤੀਆਂ ਦਾ ਇਹ ਤਿਓਹਾਰ ਵੱਖ-ਵੱਖ ਕਮਿਉਨਿਟੀਆਂ ਦਾ ਇੱਕ ਬਹੁਤ ਹੀ ਖ਼ੂਬਸੂਰਤ ਸਾਂਝਾ ਤਿਓਹਾਰ ਹੋ ਨਿਬੜਿਆ ਜਿਸ ਵਿਚ ਵੱਖ-ਵੱਖ ਪਿਛੋਕੜ ਦੇ ਲੋਕਾਂ ਨੇ ਮਿਲ ਕੇ ਅੰਦਰੂਨੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਦੇਸ਼ ਵਿੱਚ ਦੋਸਤੀ ਅਤੇ ઑਅਨੇਕਤਾ ਵਿੱਚ ਏਕਤਾ਼ ਦਾ ਮਹੱਤਵਪੂਰਨ ਸੁਨੇਹਾ ਦਿੱਤਾ। ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਇਸ ਮੇਲੇ ਵਿੱਚ ਸ਼ਮੂਲੀਅਤ ਕਰਨ ਵਾਲਿਆਂ, ਸਮੂਹ ਵਾਲੰਟੀਅਰਾਂ ਅਤੇ ਸਪਾਂਸਰਾਂ ਦੀ ਅਤੀ ਧੰਨਵਾਦੀ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਮੇਲੇ ਦੀ ਯਾਦ ਹਮੇਸ਼ਾ ਤਰੋ-ਤਾਜ਼ਾ ਰਹੇਗੀ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …