9.2 C
Toronto
Sunday, April 26, 2026
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 16 ਸਤੰਬਰ ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 16 ਸਤੰਬਰ ਨੂੰ

ਅੰਮ੍ਰਿਤਾ ਪ੍ਰੀਤਮ ਤੇ ਸੋਹਣ ਸਿੰਘ ਸੀਤਲ ਦੇ ਜੀਵਨ ਤੇ ਰਚਨਾਵਾਂ ਬਾਰੇ ਗੱਲਬਾਤ ਹੋਵੇਗੀ ਅਤੇ ਕਵੀ-ਦਰਬਾਰ ਵੀ ਹੋਵੇਗਾ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 16 ਸਤੰਬਰ ਦਿਨ ਐਤਵਾਰ ਨੂੰ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ 21 ਕੋਵੈਂਟਰੀ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਵੇਗਾ ਜਿਸ ਵਿਚ ਉੱਘੀ-ਕਵਿੱਤਰੀ ਮਰਹੂਮ ਅੰਮ੍ਰਿਤਾ ਪ੍ਰੀਤਮ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਗੱਲਬਾਤ ਕੀਤੀ ਜਾਏਗੀ। ਉਪਰੰਤ, ਸ਼੍ਰੋਮਣੀ ਢਾਡੀ ਸੋਹਣ ਸਿੰਘ ਸੀਤਲ ਦੇ ਜੀਵਨ ਅਤੇ ਉਨ੍ਹਾਂ ਦੀ ਢਾਡੀ-ਕਲਾ ਤੇ ਨਾਵਲ ਰਚਨਾ ਬਾਰੇ ਮਲੂਕ ਸਿੰਘ ਕਾਹਲੋਂ ਚਰਚਾ ਕਰਨਗੇ। ਸਭਾ ਦੇ ਮੈਂਬਰ ਅਤੇ ਆਏ ਮਹਿਮਾਨ ਇਸ ਵਿਚਾਰ-ਚਰਚਾ ਵਿਚ ਭਾਗ ਲੈਣਗੇ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ-ਜਨ ਅਤੇ ਗਾਇਕ ਆਪਣੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕਰਨਗੇ। ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਹ ਸਕੂਲ ਏਅਰਪੋਰਟ ਰੋਡ ਅਤੇ ਕੁਈਨਜ਼ ਸਟਰੀਟ ਇੰਟਰਸੈੱਕਸ਼ਨ ਦੇ ਨੇੜੇ ਕੋਵੈਂਟਰੀ ਰੋਡ ਉੱਪਰ ਵਾਲਮਾਰਟ ਦੀ ਵਿਸ਼ਾਲ ਇਮਾਰਤ ਦੇ ਪਿਛਲੇ ਪਾਸੇ ਸਥਿਤ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS