-10.2 C
Toronto
Wednesday, January 28, 2026
spot_img
Homeਕੈਨੇਡਾਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ 145 ਸਾਲਾ ਗੋਥੋ

ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ 145 ਸਾਲਾ ਗੋਥੋ

logo-2-1-300x105-3-300x105ਲੰਡਨ : ਇੰਡੋਨੇਸ਼ੀਆ ਦੇ ਇਕ ਵਿਅਕਤੀ ਨੇ ਆਪਣੀ ਉਮਰ 145 ਸਾਲ ਹੋਣ ਦਾ ਦਾਅਵਾ ਕੀਤਾ ਹੈ, ਜੋ ਦੁਨੀਆ ਦਾ ਸਭ ਤੋਂ ਬਜ਼ੁਰਗ ਜਿਊਂਦਾ ਵਿਅਕਤੀ ਹੋ ਸਕਦਾ ਹੈ। ਇੰਡੋਨੇਸ਼ੀਆ ਦੇ ਅਧਿਕਾਰੀਆਂ ਵਲੋਂ ਮਾਨਤਾ ਪ੍ਰਦਾਨ ਦਸਤਾਵੇਜ਼ਾਂ ਅਨੁਸਾਰ ਮੱਧ ਜਾਵਾ ਦੇ ਰਹਿਣ ਵਾਲੇ ਮਿਬਾਹ ਗੋਥੋ ਦਾ ਜਨਮ 31 ਦਸੰਬਰ 1870 ਨੂੰ ਹੋਇਆ ਸੀ।
ਜੇਕਰ ਇਹ ਦਸਤਾਵੇਜ਼ ਸੱਚ ਹਨ ਤਾਂ ਉਹ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਤੋਂ ਵੀ ਜ਼ਿਆਦਾ ਬਜ਼ੁਰਗ ਹੈ। ਹੁਣ ਤੱਕ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਖਿਤਾਬ ਫਰਾਂਸ ਦੇ ਜੈਨ ਕਾਲਮੈਂਟ ਦੇ ਨਾਂ ਹੈ, ਜੋ 122 ਸਾਲ ਤੱਕ ਜਿਊਂਦਾ ਰਿਹਾ। ਜਾਣਕਾਰੀ ਅਨੁਸਾਰ ਗੋਥੋ ਦੇ ਸਾਰੇ 10 ਭਰਾ-ਭੈਣਾਂ, ਉਨ੍ਹਾਂ ਦੀਆਂ ਚਾਰ ਪਤਨੀਆਂ ਅਤੇ ਸਾਰੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਆਪਣੀਆਂ ਦੋਹਤੀਆਂ, ਪੋਤਿਆਂ ਅਤੇ ਪੜਪੋਤਿਆਂ ਨਾਲ ਰਹਿੰਦਾ ਹੈ। ਉਸ ਨੇ ਕਰੀਬ 20 ਸਾਲ ਪਹਿਲਾਂ ਹੀ ਆਪਣੀ ਸਮਾਧੀ ਦੇ ਉਪਰ ਲਗਾਏ ਜਾਣ ਵਾਲਾ ਪੱਥਰ ਖਰੀਦ ਲਿਆ ਹੈ।  ਉਨ੍ਹਾਂ ਕਿਹਾ, ”ਹੁਣ ਮੈਂ ਮਰਨਾ ਚਾਹੁੰਦਾ ਹਾਂ। ਮੇਰੇ ਸਾਰੇ ਦੋਹਤੇ-ਪੋਤੇ ਆਜ਼ਾਦ ਅਤੇ ਆਤਮ ਨਿਰਭਰ ਹਨ।”  ਹਾਲਾਂਕਿ ਅਜੇ ਤੱਕ ਗੋਥੋ ਦਾ ਨਾਂ ਦੁਨੀਆ ਦੇ ਸਭ ਤੋਂ ਬੁੱਢੇ ਵਿਅਕਤੀ ਦੇ ਰੂਪ ਵਿਚ ਦਰਜ ਨਹੀਂ ਕੀਤਾ ਗਿਆ। ਗੋਥੋ ਦੇ ਦੋਹਤਿਆਂ ਨੇ ਦੱਸਿਆ ਕਿ ਹੁਣ ਉਹ ਜ਼ਿਆਦਾਤਰ ਬੈਠੇ ਰਹਿੰਦੇ ਹਨ ਅਤੇ ਰੇਡੀਓ ਸੁਣਦੇ ਹਨ। ਉਨ੍ਹਾਂ ਦੀ ਲੰਬੀ ਉਮਰ ਦਾ ਰਹੱਸ ਉਨ੍ਹਾਂ ਦਾ ਧੀਰਜ ਹੈ।

RELATED ARTICLES
POPULAR POSTS