ਲੋਕ ਉਨ੍ਹਾਂ ਨੂੰ ਐੱਨ. ਏਜੇਂਲ ਦੇ ਨਾਂ ਨਾਲ ਵੀ ਕਰਦੇ ਹਨ ਯਾਦ
ਰਿਵਰਡੇਲ/ ਬਿਊਰੋ ਨਿਊਜ਼
ਪੇਗੀ ਐੱਨ ਸਮਿੱਥ ਬੀਤੇ ਐਤਵਾਰ ਨੂੰ ਗੋਲੀਬਾਰੀ ਦੀ ਇਕ ਘਟਨਾ ਵਿਚ ਮਾਰੀ ਗਈ ਅਤੇ ਉਨ੍ਹਾਂ ਦੀ ਮੌਤ ਨਾਲ ਰਿਵਰਡੇਲ ਦੇ ਲੋਕਾਂ ‘ਚ ਸੋਗ ਦੀ ਲਹਿਰ ਹੈ। ਪੂਰੇ ਸ਼ਹਿਰ ‘ਚ ਉਨ੍ਹਾਂ ਨੂੰ ਰਿਵਰਡੇਲ ਦੀ ਗ੍ਰੈਂਡਮਦਰ ਵਜੋਂ ਜਾਣਿਆ ਜਾਂਦਾ ਸੀ। ਪੇਗੀ ਐੱਨ ਸਮਿੱਥ ਭਾਵੇਂ ਤਿੰਨ ਬੱਚਿਆਂ ਦੀ ਮਾਂ ਸੀ ਪਰ ਉਹ 13 ਬੱਚਿਆਂ ਦੀ ਦਾਦੀ ਅਤੇ ਇਕ ਦੀ ਪੜਦਾਦੀ ਵੀ ਸੀ। ਉਹ ਇਕ ਪੂਰੇ ਭਾਈਚਾਰੇ ਦੀ ਦਾਦੀ ਬਣ ਗਈ ਸੀ ਅਤੇ ਰਿਵਰਡੇਲ ਦੇ ਲੋਕ ਵੀ ਉਸ ਨੂੰ ਆਪਣੀ ਦਾਦੀ ਹੀ ਮੰਨਦੇ ਸਨ।ઠઠઠ
61 ਸਾਲਾ ਪੇਗੀ ਐੱਨ ਸਮਿੱਥ ਨੂੰ ਰਿਵਰਡੇਲ ‘ਚ ਡਾਨ ਮਾਊਂਟ ਕੋਰਟ ਦੇ ਕੋਲ ਕਿਨਟਾਇਰ ਐਵੀਨਿਊ ‘ਚ ਸ਼ਾਮੀਂઠ6.15ઠਵਜੇ ਗੋਲੀ ਲੱਗੀ। ਉਹ ਉਸ ਸਮੇਂ ਆਪਣੀ ਧੀ ਅਤੇ ਪੋਤਰਿਆਂ ਨੂੰ ਮਿਲਣ ਲਈ ਆਈ ਹੋਈ ਸੀ ਅਤੇ ਉਥੇ ਦੋ ਧੜ੍ਹਿਆਂ ਵਿਚਾਲੇ ਅਚਾਨਕ ਗੋਲੀਬਾਰੀ ਹੋਣ ਲੱਗੀ ਅਤੇ ਉਹ ਗੋਲੀਬਾਰੀ ਦੀ ਲਪੇਟ ਵਿਚ ਆ ਗਈ। ਟੋਰਾਂਟੋ ਪੁਲਿਸ ਨੇ ਇਕ ਨਿਗਰਾਨੀ ਕੈਮਰੇ ਦੀ ਫ਼ੁਟੇਜ ਜਾਰੀ ਕਰਕੇ ਕਿਹਾ ਹੈ ਕਿ ਦੋ ਵਿਅਕਤੀ ਗੋਲੀਬਾਰੀ ਤੋਂ ਬਾਅਦ ਪੈਦਲ ਭੱਜਦੇ ਹੋਏ ਦੇਖੇ ਗਏ ਹਨ। ਇਹ ਸ਼ੱਕੀ ਆਖ਼ਰੀ ਵਾਰ ਡੰਡਾਸ ਅਤੇ ਹੈਮਿਲਟਨ ਵਿਚ ਦੇਖੇ ਗਏ ਹਨ। ਪੇਗੀ ਐੱਨ ਸਮਿੱਥ ਉਸ ਸਮੇਂ ਆਪਣੀ ਧੀ ਦੇ ਘਰ ਦੇ ਦਰਵਾਜ਼ੇ ‘ਤੇ ਸੀ ਅਤੇ ਉਸੇ ਸਮੇਂ ਗੋਲੀਆਂ ਚੱਲਣ ਲੱਗੀਆਂ। ਉਨ੍ਹਾਂ ਦੀ ਧੀ ਲੋਰੇਟਾ ਨੇ ਦੱਸਿਆ ਕਿ ਉਹ ਨਾ ਸਿਰਫ਼ ਉਨ੍ਹਾਂ ਦੀ ਸਗੋਂ ਬਹੁਤ ਸਾਰੇ ਹੋਰ ਲੋਕਾਂ ਦੀ ਵੀ ਮਾਂ ਸੀ। ਉਹ ਸਾਰਿਆਂ ਨੂੰ ਪਿਆਰ ਕਰਦੀ ਸੀ ਅਤੇ ਉਹ ਸਾਰਿਆਂ ਦੇ ਦਿਲ ਵਿਚ ਰਹਿੰਦੀ ਸੀ। ਪੁਲਿਸ ਦੋ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਅਤੇ ਉਨ੍ਹਾਂ ਦਾ ਰੰਗ ਭੂਰਾ ਅਤੇ ਪੂਰੀ ਦਾੜ੍ਹੀ ਹੈ। ਇਕ ਫ਼ਰਾਰ ਸੋਮਾਲੀ ਮੂਲ ਦਾ ਵੀ ਦੱਸਿਆ ਜਾ ਰਿਹਾ ਹੈ।
ਦੋਵੇਂ ਹਮਲਾਵਰ 20 ਸਾਲ ਦੀ ਉਮਰ ਦੇ ਦੱਸੇ ਜਾਂਦੇ ਹਨ। ਪੁਲਿਸ ਉਨ੍ਹਾਂ ਦੀ ਭਾਲ ‘ਚ ਉਨ੍ਹਾਂ ਦੇ ਕਈ ਬਦਨਾਮ ਖੇਤਰਾਂ ਵਿਚ ਵੀ ਭਾਲ ਕਰ ਰਹੀ ਹੈ ਅਤੇ ਲੋਕਾਂ ਨੂੰ ਵੀ ਉਨ੍ਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …