19.2 C
Toronto
Wednesday, September 17, 2025
spot_img
Homeਦੁਨੀਆਬ੍ਰਿਟੇਨ 'ਚ 15 ਸਾਲਾ ਭਾਰਤੀ ਵਿਦਿਆਰਥੀ ਬਣਿਆ ਸਭ ਤੋਂ ਘੱਟ ਉਮਰ ਦਾ...

ਬ੍ਰਿਟੇਨ ‘ਚ 15 ਸਾਲਾ ਭਾਰਤੀ ਵਿਦਿਆਰਥੀ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ

ਲੰਡਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ 15 ਸਾਲਾ ਵਿਦਿਆਰਥੀ ਰਣਵੀਰ ਸਿੰਘ ਸੰਧੂ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ ਬਣਿਆ ਹੈ। ਉਸਨੇ ਸਕੂਲ ਵਿੱਚ ਰਹਿਣ ਦੇ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ। ਦੱਖਣੀ ਲੰਦਨ ‘ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੈ। ਸੰਧੂ ਨੇ 12 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ 15 ਸਾਲਾਂ ਦਾ ਉੱਦਮੀ ਆਪਣਾ ਵਧੀਆ ਜੀਵਨ ਜਿਉਂ ਰਿਹਾ ਹੈ ਤੇ ਧਨ ਕਮਾਉਣ ਦਾ ਜਤਨ ਕਰ ਰਿਹਾ ਹੈ। ਸਕੂਲੀ ਵਿਦਿਆਰਥੀ ਨੇ ਕਿਹਾ ਕਿ ਉਹ ਬਹੁਤ ਪਹਿਲਾਂ ਤੋਂ ਜਾਣਦਾ ਸੀ ਕਿ ਉਸ ਨੇ ਅਕਾਊਂਟੈਂਟ ਤੇ ਵਿੱਤੀ ਸਲਾਹਕਾਰ ਬਣਨਾ ਹੈ। ਉਸ ਦੇ ਪਿਤਾ ਅਮਨ ਸਿੰਘ ਸੰਧੂ (50) ਇੱਕ ਬਿਲਡਰ ਹਨ ਤੇ ਮਾਂ ਦਲਵਿੰਦਰ ਕੌਰ ਸੰਧੂ ਇੱਕ ਐਸਟੇਟ ਏਜੰਟ ਵਜੋਂ ਕੰਮ ਕਰਦੇ ਹਨ। ਰਣਵੀਰ ਨੇ ਕਿਹਾ ਕਿ ਉਸ ਦੀ ਸਦਾ ਇਹੋ ਖ਼ਾਹਿਸ਼ ਰਹੀ ਹੈ ਕਿ ਉਹ ਖ਼ੂਬ ਪੈਸੇ ਕਮਾਵੇ ਤੇ ਆਪਣਾ ਕਾਰੋਬਾਰ ਪੂਰੇ ਸੰਸਾਰ ਵਿੱਚ ਕਾਇਮ ਕਰੇ।

 

RELATED ARTICLES
POPULAR POSTS