17 C
Toronto
Wednesday, September 17, 2025
spot_img
Homeਦੁਨੀਆਪਾਕਿਸਤਾਨ ’ਚ ਹਿੰਸਾ - ਪੂੁਰੇ ਦੇਸ਼ ’ਚ ਫੌਜ ਤੈਨਾਤ

ਪਾਕਿਸਤਾਨ ’ਚ ਹਿੰਸਾ – ਪੂੁਰੇ ਦੇਸ਼ ’ਚ ਫੌਜ ਤੈਨਾਤ

ਇਮਰਾਨ ਖਾਨ ਦਾ ਕਰੀਬੀ ਮਹਿਮੂਦ ਕੁਰੈਸ਼ੀ ਵੀ ਗਿ੍ਰਫਤਾਰ
ਇਸਲਾਮਾਬਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਲ ਕਾਦਿਰ ਟਰੱਸਟ ਘੁਟਾਲਾ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਇਮਰਾਨ ਖਾਨ ਦੀ ਗਿ੍ਰਫਤਾਰੀ ਤੋਂ ਬਾਅਦ ਪਾਕਿਸਤਾਨ ਵਿਚ ਹਿੰਸਾ ਵੀ ਭੜਕ ਗਈ ਅਤੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਦੀ ਜਾਨ ਵੀ ਚਲੇ ਗਈ। ਇਸਦੇ ਚੱਲਦਿਆਂ ਸਿੰਧ ਪ੍ਰਾਂਤ ਨੂੰ ਛੱਡ ਕੇ ਪਾਕਿਸਤਾਨ ਵਿਚਲੇ ਪੰਜਾਬ, ਖੈਬਰ ਪਖਤੂਨਵਾ ਅਤੇ ਬਲੋਚਿਸਤਾਨ ’ਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਇਸੇ ਦੌਰਾਨ ਹਿੰਸਾ ਭੜਕਾਉਣ ਦੇ ਆਰੋਪ ਵਿਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਪ ਚੇਅਰਮੈਨ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਇਸਲਾਮਾਬਾਦ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਅਤੇ ਕਿਸੇ ਅਣਪਛਾਤੀ ਥਾਂ ’ਤੇ ਲਿਜਾਇਆ ਗਿਆ ਹੈ। ਪਾਰਟੀ ਨੇ ਟਵੀਟ ਕਰਦਿਆਂ ਕਿਹਾ ਕਿ ਤਹਿਰੀਕ-ਏ-ਇਨਸਾਫ ਦੇ ਉਪ ਚੇਅਰਮੈਨ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਸਲਾਮਾਬਾਦ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਅਤੇ ਕਿਸੇ ਅਣਜਾਣ ਥਾਂ ’ਤੇ ਲੈ ਗਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਹੁਣ ਤੱਕ ਇਮਰਾਨ ਦੀ ਪਾਰਟੀ ਨਾਲ ਸਬੰਧਤ ਕਰੀਬ ਦੋ ਹਜ਼ਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਧਿਆਨ ਰਹੇ ਕਿ ਇਮਰਾਨ ਖਾਨ ਨੂੰ 8 ਦਿਨ ਲਈ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਦੀ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪਾਕਿਸਤਾਨ ਵਿਚ ਹੋਈ ਹਿੰਸਾ ਸਬੰਧੀ ਫੌਜ ਨੇ ਕਿਹਾ ਕਿ 9 ਮਈ ਦਾ ਦਿਨ ਪਾਕਿਸਤਾਨ ਦੇ ਇਤਿਹਾਸ ਵਿਚ ਕਾਲੇ ਅਧਿਆਏ ਦੇ ਤੌਰ ’ਤੇ ਦੇਖਿਆ ਜਾਵੇਗਾ।

RELATED ARTICLES
POPULAR POSTS