Breaking News
Home / ਦੁਨੀਆ / ਸੂਡਾਨ ‘ਚ ਸਿਰੇਮਿਕ ਫੈਕਟਰੀ ‘ਚ ਹੋਇਆ ਧਮਾਕਾ

ਸੂਡਾਨ ‘ਚ ਸਿਰੇਮਿਕ ਫੈਕਟਰੀ ‘ਚ ਹੋਇਆ ਧਮਾਕਾ

18 ਭਾਰਤੀਆਂ ਸਮੇਤ 23 ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
ਨਵੀਂ ਦਿੱਲੀ : ਸੂਡਾਨ ਵਿਚ ਇਕ ਸਿਰੇਮਿਕ ਫੈਕਟਰੀ ਦੇ ਗਲਿਆਰੇ ਵਿਚ ਹੋਏ ਧਮਾਕੇ ਵਿਚ 18 ਭਾਰਤੀਆਂ ਸਮੇਤ 23 ਵਿਅਕਤੀਆਂ ਦੀ ਮੌਤ ਹੋ ਗਈ ਅਤੇ 130 ਤੋਂ ਜ਼ਿਆਦਾ ਜ਼ਖ਼ਮੀ ਵੀ ਹੋ ਗਏ ਹਨ। ਦੱਸਿਆ ਗਿਆ ਕਿ ਇਹ ਵਿਅਕਤੀ ਏਨੀ ਬੁਰੀ ਤਰ੍ਹਾਂ ਸੜ ਗਏ ਹਨ ਕਿ ਉਨ੍ਹਾਂ ਦੀ ਪਹਿਚਾਣ ਹੀ ਨਹੀਂ ਹੋ ਰਹੀ। ਸੂਡਾਨ ਸਥਿਤ ਭਾਰਤੀ ਦੂਤਾਵਾਸ ਨੇ ਇਸਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਫੈਕਟਰੀ ਵਿਚ ਵਿਸਫੋਟਕ ਸਮਾਨ ਸਹੀ ਤਰੀਕੇ ਨਾਲ ਨਹੀਂ ਰੱਖਿਆ ਗਿਆ ਸੀ ਅਤੇ ਅੱਗ ਬਹੁਤ ਹੀ ਤੇਜ਼ੀ ਨਾਲ ਅੱਗੇ ਤੋਂ ਅੱਗੇ ਫੈਲਦੀ ਗਈ। ਸੂਡਾਨ ਸਰਕਾਰ ਨੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕੀਤਾ ਕਿ ਹੁਣੇ-ਹੁਣੇ ਸੂਡਾਨ ਦੀ ਰਾਜਧਾਨੀ ਖਾਤੂਮ ਦੇ ਬਾਹਰੀ ਇਲਾਕੇ ਵਿਚ ਸਿਰੇਮਿਕ ਫੈਕਟਰੀ ‘ਚ ਧਮਾਕਾ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਜਿਸ ਵਿਚ ਕੁਝ ਭਾਰਤੀ ਕਾਮਿਆਂ ਦੀ ਵੀ ਜਾਨ ਚਲੀ ਗਈ ਹੈ।

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …