ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਦਾਲਤ ਨੇ 2017 ਵਿਚ ਇਕ ਗੈਸ ਸਟੇਸ਼ਨ ਉਪਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਦਿੱਤਿਆ ਸਨੀ ਆਨੰਦ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਬਾਲਟੀਮੋਰ ਦੇ ਵਸਨੀਕ ਮਾਰਕ ਐਨਥਨੀ ਐਲਿਸ (31) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯਾਰਕ ਕਾਊਂਟੀ ਦੇ ਪੈਨਸਿਲਵੇਨੀਆ ਅਦਾਲਤ ਦੇ ਜੱਜ ਹੈਰੀ ਨੈਸ ਨੇ ਐਲਿਸ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਦੋਸ਼ੀ ਦੀ ਪੈਰੋਲ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤਰ੍ਹਾਂ ਸਾਰੀ ਉਮਰ ਉਸ ਨੂੰ ਜੇਲ੍ਹ ‘ਚ ਬਿਤਾਉਣੀ ਪਵੇਗੀ। ਜੱਜ ਨੇ ਐਲਿਸ ਨੂੰ ਫਸਟ ਡਿਗਰੀ ਕਤਲ ਤੇ ਲੁੱਟ ਖੋਹ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ। ਇਥੇ ਵਰਣਨਯੋਗ ਹੈ ਕਿ 17 ਅਕਤੂਬਰ 2017 ਨੂੰ ਐਲਿਸ ਐਕਸਨ ਮਾਰਟ ਵਿਚ ਦਾਖਲ ਹੋਇਆ ਜਿੱਥੇ ਉਸ ਨੇ ਲੁੱਟ ਖੋਹ ਦੇ ਇਰਾਦੇ ਨਾਲ ਆਨੰਦ (44) ਉਪਰ ਗੋਲੀਆਂ ਚਲਾਈਆਂ। ਜਦੋਂ ਪੁਲਿਸ ਘਟਨਾ ਸਥਾਨ ਉਪਰ ਪੁੱਜੀ ਤਾਂ ਆਨੰਦ ਦੀ ਮੌਤ ਹੋ ਚੁੱਕੀ ਸੀ। ਸੀਸੀਟੀਵੀ ਵੀਡੀਓ ਵਿਚ ਕੈਦ ਹੋਏ ਐਲਿਸ ਦੀ ਪਛਾਣ ਉਸ ਦੀ ਸਾਬਕਾ ਮਿੱਤਰ ਕੁੜੀ ਨੇ ਕੀਤੀ ਸੀ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …