15.6 C
Toronto
Thursday, September 18, 2025
spot_img
Homeਦੁਨੀਆਆਬੂਧਾਬੀ 'ਚ 10 ਪੰਜਾਬੀ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ

ਆਬੂਧਾਬੀ ‘ਚ 10 ਪੰਜਾਬੀ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ

ਪੀੜਤ ਪਰਿਵਾਰ ਨੂੰ ਬਲੱਡ ਮਨੀ ਦੇ ਕੇ ਹੋਇਆ ਸੀ ਸਮਝੌਤਾ
ਦੁਬਈ/ਬਿਊਰੋ ਨਿਊਜ਼
ਆਬੂਧਾਬੀ ਦੇ ਅਲ ਐਨ ਸ਼ਹਿਰ ਵਿਚ ਇਕ ਪਾਕਿਸਤਾਨੀ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦੀ ਆਬੂਧਾਬੀ ਦੀ ਅਦਾਲਤ ਨੇ ਸਜ਼ਾ ਮੁਆਫ ਕਰ ਦਿੱਤੀ ਹੈ। ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਇਨ੍ਹਾਂ ਨੌਜਵਾਨਾਂ ਦੀ ਸਜ਼ਾ ਮੁਆਫ ਹੋ ਸਕੀ ਹੈ। ਓਬਰਾਏ ਨੇ ਅਦਾਲਤ ਵਿਚ ਬਲੱਡ ਮਨੀ ਦੇ ਕੇ ਇਨ੍ਹਾਂ ਨੌਜਵਾਨਾਂ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਓਬਰਾਏ ਨੇ ਇਹ ਸਾਫ ਕੀਤਾ ਸੀ ਕਿ ਉਹ ਨਾ ਤਾਂ ਇਨ੍ਹਾਂ ਨੌਜਵਾਨਾਂ ਨੂੰ ਜਾਣਦੇ ਹਨ ਅਤੇ ਨਾ ਹੀ ਕਦੇ ਮਿਲੇ ਹਨ। ਇਹ ਸਿਰਫ ਮਾਨਵਤਾ ਦੇ ਤੌਰ ‘ਤੇ ਇਨ੍ਹਾਂ ਦੀ ਮਦਦ ਕਰ ਰਹੇ ਹਨ। ਅਦਾਲਤ ਇਨ੍ਹਾਂ ਨੌਜਵਾਨਾਂ ਨੂੰ ਕਦੋਂ ਬਰੀ ਕਰਦੀ ਹੈ ਇਸ ਦਾ ਫੈਸਲਾ ਆਉਣਾ ਅਜੇ ਬਾਕੀ ਹੈ।

RELATED ARTICLES
POPULAR POSTS