4.8 C
Toronto
Friday, November 7, 2025
spot_img
Homeਦੁਨੀਆਮੈਕਰੌਨ ਬਣਨਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ

ਮੈਕਰੌਨ ਬਣਨਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ

ਪੈਰਿਸ : ਇਮੈਨੁਅਲ ਮੈਕਰੌਨ ਦੇਸ਼ ਦੇ ਚੋਣ ਰੁਝਾਨਾਂ ਅਨੁਸਾਰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਗਏ। ਮੈਰੀਨ ਲੀ ਪੈੱਨ (48) ਨੇ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦਿੱਤਾ। ਸਵੈ ਭਰੋਸੇ ਨਾਲ ਭਰਪੂਰ ਮੈਕਰੌਨ ਨੇ ਕਿਹਾ ਕਿ ਫਰਾਂਸ ਲਈ ਆਸਾਂ ਭਰਿਆ ਅਧਿਆਏ ਸ਼ੁਰੂ ਹੋ ਗਿਆ ਹੈ। ਪੇੱਨ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਮੈਕਰੌਨ ਨੂੰ ਵਧਾਈ ਦਿੱਤੀ। ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਤੇ ਜਰਨਲ ਚਾਂਸਲਰ ਏਂਜਲਾ ਮਰਕਲ ਵੱਲੋਂ ਵੀ ਵਧਾਈਆਂ ਆ ਚੁੱਕੀਆਂ ਹਨ ਤੇ ਦੁਨੀਆਂ ਭਰ ਵਿਚੋਂ ਹੋਰ ਵਧਾਈਆਂ ਦੇ ਸੁਨੇਹੇ ਉਨ੍ਹਾਂ ਨੂੰ ਮਿਲ ਰਹੇ ਹਨ। ਜਾਰੀ ਪਹਿਲੇ ਰੁਝਾਨਾਂ ਅਨੁਸਾਰ ਮੈਕਰੌਨ 65 ਫੀਸਦੀ ਤੋਂ 66.1 ਫੀਸਦੀ ਵੋਟਾਂ ਨਾਲ ਜਿੱਤਦੇ ਨਜ਼ਰ ਆਏ ਜਦਿਕ ਲੀ ਪੇੱਨ ਨੂੰ 33.9 ਫੀਸਦੀ ਤੋਂ 35 ਫੀਸਦੀ ਦੇ ਵਿਚਾਲੇ ਵੋਟਾਂ ਮਿਲ ਰਹੀਆਂ ઠਸਨ।  39 ਸਾਲਾ ਮੈਕਰੌਨ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਹੋਣਗੇ।

RELATED ARTICLES
POPULAR POSTS