Breaking News
Home / ਦੁਨੀਆ / ਦਸਤਾਰ ਬੰਨ੍ਹ ਕੇ ਸਾਈਕਲ ਚਲਾਉਣ ਦੀ ਇਜ਼ਾਜਤ ਲੈਣ ਪਾਰਲੀਮੈਂਟ ਪਹੁੰਚੇ ਸਿੱਖ

ਦਸਤਾਰ ਬੰਨ੍ਹ ਕੇ ਸਾਈਕਲ ਚਲਾਉਣ ਦੀ ਇਜ਼ਾਜਤ ਲੈਣ ਪਾਰਲੀਮੈਂਟ ਪਹੁੰਚੇ ਸਿੱਖ

ਸਿਡਨੀ/ਬਿਊਰੋ ਨਿਊਜ਼
ਨਿਊ ਸਾਊਥ ਵੇਲਜ਼ ਸੂਬੇ ਵਿਚ ਦਸਤਾਰ ਬੰਨ੍ਹ ਕੇ ਸਾਈਕਲ ਚਲਾਉਣ ਦੀ ਇਜ਼ਾਜਤ ਲਈ ਬਿਨੈ ਪੱਤਰ ਦੇਣ ਸਿੱਖ ਪਾਰਲੀਮੈਂਟ ਵਿਚ ਪਹੁੰਚੇ। ਸਿੱਖ ਦਸਤਾਰਾਂ ਸਜਾ ਕੇ ਅਤੇ ਸਾਈਕਲ ਨਾਲ ਲੈ ਕੇ ਮਾਣਯੋਗ ਮੰਤਰੀ ਫਾਰ ਰੋਡਜ਼, ਮੈਰੀਟਾਈਮ ‘ਮਿਲੰਡਾ ਪੈਵੀ’ ਅਤੇ ਮਾਣਯੋਗ ਪੈਰਾਮੈਟਾ ਮੰਤਰੀ ‘ਜੀ ਓਫ ਲੀਅ’ ਨੂੰ ਪਾਰਲੀਮੈਂਟ ਵਿਖੇ ਮਿਲੇ। ਇਸ ਮੌਕੇ ਜੁਗਨਦੀਪ ਜਵਾਹਰਵਾਲਾ ਨੇ ਮੰਤਰੀ ਸਾਹਿਬਾਨ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੰਸਾਰ ਜੰਗ-1 ਅਤੇ ਸੰਸਾਰ ਜੰਗ-2 ਵਿਚ ਵੀ ਸਿੱਖਾਂ ਨੇ ਹੈਲਮੈਟ ਨਹੀਂ ਸੀ ਲਗਾਇਆ। ਗਾਲੀਪੋਲੀ ਦੀ ਜੰਗ ਵਿਚ ਵੀ ਸਿੱਖ ਦਸਤਾਰਾਂ ਬੰਨ੍ਹ ਕੇ ਲੜੇ ਸੀ।
ਦਵਿੰਦਰ ਧਾਰੀਆ, ਮਹਿੰਦਰ ਬਿੱਟਾ ਅਤੇ ਗੈਰੀ ਸਾਹਨੀ ਨੇ ਮੰਤਰੀ ਸਾਹਿਬਾਨ ਨੂੰ ਦੱਸਿਆ ਕਿ ਆਸਟ੍ਰੇਲੀਆ ਦੀਆਂ ਕਈ ਰਾਜਾਂ ਵਿਚ ਦਸਤਾਰਧਾਰੀ ਨੂੰ ਸਾਈਕਲ ਚਲਾਉਣ ਦੀ ਆਗਿਆ ਹੈ। ਉਨ੍ਹਾਂ ਦੱਸਿਆ ਕਿ ਦਸਤਾਰ ਇਕ ਅੰਮ੍ਰਿਤਧਾਰੀ ਸਿੱਖ ਦਾ ਅਨਿੱਖੜਵਾਂ ਅੰਗ ਹੈ ਅਤੇ ਇਹ ਹੈਲਮੈਟ ਦੀ ਤਰ੍ਹਾਂ ਹੀ ਸਿਰ ਦੇ ਬਚਾਅ ਵਿਚ ਸਹਾਈ ਹੁੰਦੀ ਹੈ।
ਗੁਰਦੁਆਰਾ ਨਜ਼ਦੀਕ ਰਹਿੰਦੇ ਬਜ਼ੁਰਗਾਂ ਨੂੰ ਜੇਕਰ ਸਾਈਕਲ ਚਲਾਉਣ ਦੀ ਇਜ਼ਾਜਤ ਹੋਵੇਗੀ ਤਾਂ ਉਹ ਖੁਦ ਕਿਤੇ ਵੀ ਜਾ ਸਕਣਗੇ।

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …