Breaking News
Home / ਕੈਨੇਡਾ / Front / ਰਾਹੁਲ ਗਾਂਧੀ ਦਾ ਅਮੇਠੀ ਤੋਂ ਅਤੇ ਪਿ੍ਰਅੰਕਾ ਗਾਂਧੀ ਦਾ ਰਾਏਬਰੇਲੀ ਤੋਂ ਚੋਣ ਲੜਨਾ ਤੈਅ

ਰਾਹੁਲ ਗਾਂਧੀ ਦਾ ਅਮੇਠੀ ਤੋਂ ਅਤੇ ਪਿ੍ਰਅੰਕਾ ਗਾਂਧੀ ਦਾ ਰਾਏਬਰੇਲੀ ਤੋਂ ਚੋਣ ਲੜਨਾ ਤੈਅ

26 ਅਪ੍ਰੈਲ ਤੋਂ ਬਾਅਦ ਰਾਹੁਲ ਅਤੇ ਪਿ੍ਰਅੰਕਾ ਦੇ ਨਾਵਾਂ ਦਾ ਕੀਤਾ ਜਾ ਸਕਦਾ ਹੈ ਐਲਾਨ


ਲਖਨਊ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਅਮੇਠੀ ਤੋਂ ਅਤੇ ਰਾਏਬਰੇਲੀ ਲੋਕ ਸਭਾ ਹਲਕੇ ਤੋਂ ਪਿ੍ਰਅੰਕਾ ਗਾਂਧੀ ਦਾ ਚੋਣ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਅਮੇਠੀ ਅਤੇ ਰਾਏਬਰੇਲੀ ਸੀਟਾਂ ’ਤੇ ਇੰਟਰਨਲ ਸਰਵੇ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਇਨ੍ਹਾਂ ਦੋਵੇਂ ਸੀਟਾਂ ਤੋਂ ਗਾਂਧੀ ਪਰਿਵਾਰ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਪਿ੍ਰਅੰਕਾ ਗਾਂਧੀ ਜੇਕਰ ਰਾਏਬਰੇਲੀ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਦੇ ਹਨ ਤਾਂ ਉਨ੍ਹਾਂ ਦੀ ਇਹ ਪਹਿਲੀ ਲੋਕ ਸਭਾ ਚੋਣ ਹੋਵੇਗੀ। ਜਦਕਿ ਰਾਹੁਲ ਗਾਂਧੀ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਅਤੇ ਉਥੇ ਆਉਂਦੀ 26 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਅਮੇਠੀ ਅਤੇ ਰਾਏਬਰੇਲੀ ਲੋਕ ਸਭਾ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਇਨ੍ਹਾਂ ਸੀਟਾਂ ’ਤੇ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 3 ਮਈ ਹੈ ਜਦਕਿ ਇਥੇ ਪੰਜਵੇਂ ਗੇੜ ਦੌਰਾਨ 20 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ।

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …