Breaking News
Home / ਭਾਰਤ / ਚੀਫ ਜਸਟਿਸ ਖਿਲਾਫ ਮਹਾਂਦੋਸ਼ ਦਾ ਮਤਾ ਲਿਆਏਗੀ ਵਿਰੋਧੀ ਧਿਰ

ਚੀਫ ਜਸਟਿਸ ਖਿਲਾਫ ਮਹਾਂਦੋਸ਼ ਦਾ ਮਤਾ ਲਿਆਏਗੀ ਵਿਰੋਧੀ ਧਿਰ

ਉਪ ਰਾਸ਼ਟਰਪਤੀ ਨੂੰ 64 ਸੰਸਦ ਮੈਂਬਰਾਂ ਦੇ ਦਸਤਖਤਾਂ ਵਾਲਾ ਸੌਂਪਿਆ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਦਲ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ ਮਹਾਦੋਸ਼ ਦਾ ਮਤਾ ਲਿਆਉਣਾ ਚਾਹੁੰਦਾ ਹੈ। ਇਸ ਮੁੱਦੇ ‘ਤੇ ਕਾਂਗਰਸ ਦੇ ਨੇਤਾਵਾਂ ਨੇ ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਹੈ ਅਤੇ ਮਹਾਦੋਸ਼ ਦਾ ਮਤਾ ਲਿਆਉਣ ਦਾ ਨੋਟਿਸ ਵੀ ਦਿੱਤਾ। ਇਸ ਨੋਟਿਸ ‘ਤੇ 7 ਦਲਾਂ ਦੇ 64 ਮੌਜੂਦਾ ਸੰਸਦ ਮੈਂਬਰਾਂ ਦੇ ਦਸਤਖਤ ਹਨ। ਜੇਕਰ ਇਹ ਨੋਟਿਸ ਮਨਜੂਰ ਹੋ ਜਾਂਦਾ ਹੈ ਤਾਂ ਵਿਰੋਧੀ ਦਲ ਮਹਾਦੋਸ਼ ਦਾ ਮਤਾ ਲਿਆਉਣ ਵਿਚ ਕਾਮਯਾਬ ਹੋ ਜਾਣਗੇ। ਦੇਸ਼ ਦੇ ਇਤਿਹਾਸ ਵਿਚ ਸੁਪਰੀਮ ਦੇ ਚੀਫ ਜਸਟਿਸ ਖਿਲਾਫ ਅਜਿਹਾ ਇਹ ਪਹਿਲਾ ਕਦਮ ਹੋਵੇਗਾ। ਦੂਜੇ ਪਾਸੇ ਸੁਪਰੀਮ ਕੋਰਟ ਨੇ ਇਸ ਮਾਮਲੇ ‘ਤੇ ਨੇਤਾਵਾਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਮੰਦਭਾਗਾ ਦੱਸਿਆ ਹੈ।
ਕਾਂਗਰਸੀ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਜਦੋਂ ਤੋਂ ਦੀਪਕ ਮਿਸ਼ਰਾ ਚੀਫ ਜਸਟਿਸ ਬਣੇ ਹਨ ਉਦੋਂ ਤੋਂ ਕੁਝ ਅਜਿਹੇ ਫੈਸਲੇ ਲਏ ਗਏ ਜੋ ਸਹੀ ਨਹੀਂ ਹਨ। ਇਸਦੇ ਬਾਰੇ ਵਿਚ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …