Breaking News
Home / ਭਾਰਤ / ਡੇਰਾ ਮੁਖੀ ਦੀ ਫਿਲਮ ਐਮ ਐਸ ਜੀ-2 ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਐਵਾਰਡ

ਡੇਰਾ ਮੁਖੀ ਦੀ ਫਿਲਮ ਐਮ ਐਸ ਜੀ-2 ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਐਵਾਰਡ

10ਵਧੀਆ ਅਦਾਕਾਰੀ, ਨਿਰਦੇਸ਼ਨ ਤੇ ਲੇਖਣੀ ਦੀ ਸ਼੍ਰੇਣੀ ‘ਚ ਮਿਲਿਆ ਇਹ ਐਵਾਰਡ
ਮੁੰਬਈ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਦੀ ਫਿਲਮ ਐਮ ਐਸ ਜੀ-2 ਨੂੰ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਵਧੀਆ ਅਦਾਕਾਰੀ, ਨਿਰਦੇਸ਼ਨ ਤੇ ਲੇਖਣੀ ਦੀ ਸ਼੍ਰੇਣੀਆਂ ਵਿੱਚ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।
ਮੁੰਬਈ ਦੇ ਜੁਹੂ ਸਥਿਤ ਟੂਲਿਪ ਹੋਟਲ ਵਿੱਚ ਕਰਵਾਏ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਐਵਾਰਡ ਸਮਾਰੋਹ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਅਸ਼ਫਾਕ ਖਾਪੇਕਰ ਨੇ ਰਾਮ ਰਹੀਮ ਨੂੰ ਇਹ ਐਵਾਰਡ ਦਿੱਤਾ। ਇਸ ਮੌਕੇ ਨਿਰਦੇਸ਼ਕ ਮਧੂ ਭੰਡਾਰਕਰ, ਬੱਪੀ ਲਹਿਰੀ, ਮਨੋਜ ਵਾਜਪਾਈ, ਪ੍ਰਿਅੰਕਾ ਚੋਪੜਾ ਨੂੰ ਵੀ ਐਵਾਰਡ ਨਾਲ ਸਨਮਾਨਿਆ ਗਿਆ।
ਇਸ ਐਵਾਰਡ ਦੀ ਜਿਊਰੀ ਦੇ ਮੈਂਬਰ ਅਨੀਸ ਬਾਜਮੀ, ਸਰੋਜ ਖਾਨ, ਇਸਮਾਇਲ ਦਰਬਾਰ, ਉਦਿਤ ਨਰਾਇਣ, ਮਿ. ਰੂਨਾ, ਕਮਲੇਸ਼ ਪਾਂਡੇ, ਅਨੂਪ ਜਲੋਟਾ ਤੇ ਮਨੋਜ ਦੇਸਾਈ ਸਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …