Breaking News
Home / ਭਾਰਤ / ਹਾਂ, ਅਸੀਂ ਹਿੱਸੇਦਾਰ ਹਾਂ, ਸੌਦਾਗਰ ਨਹੀਂ : ਮੋਦੀ

ਹਾਂ, ਅਸੀਂ ਹਿੱਸੇਦਾਰ ਹਾਂ, ਸੌਦਾਗਰ ਨਹੀਂ : ਮੋਦੀ

ਬੇਭਰੋਸਗੀ ਮਤਾ ਸਰਕਾਰ ਦਾ ਨਹੀਂ, ਕਾਂਗਰਸ ਦਾ ਫੋਰਸ ਟੈਸਟ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਦੇਸ਼ ਵਿਚ ਐਨਡੀਏ ਸਰਕਾਰ ਦੇ ਵਿਕਾਸ ਕਾਰਜਾਂ ਦੇ ਬਾਵਜੂਦ ਹੰਕਾਰ ਦੇ ਕਾਰਨ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਮੋਦੀ ਨੇ 2014 ਵਿਚ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਲਿਆਉਣ ਦੀ ਗੱਲ ਕਹਿ ਕੇ ਕਿਹਾ ਕਿ ਦੇਸ਼ ਨੂੰ ਇਹ ਵੀ ਚਿਹਰਾ ਦੇਖਣ ਨੂੰ ਮਿਲਿਆ ਹੈ ਕਿ ਕਿਵੇਂ ਦੀ ਨਾਹਪੱਖਤਾ ਹੈ। ਕਿਵੇਂ ਵਿਕਾਸ ਦੇ ਪ੍ਰਤੀ ਵਿਰੋਧ ਦਾ ਭਾਵ ਹੈ। ਕਿਵੇਂ ਨਾਂਹਪੱਖੀ ਰਾਜਨੀਤੀ ਨੇ ਕੁਝ ਲੋਕਾਂ ਨੂੰ ਘੇਰ ਕੇ ਰੱਖਿਆ ਹੋਇਆ ਹੈ। ਉਨ੍ਹਾਂ ਸਾਰਿਆਂ ਦਾ ਚਿਹਰਾ ਨਿੱਖਰ ਕੇ ਬਾਹਰ ਆਇਆ ਹੈ। ਕਈਆਂ ਦੇ ਮਨ ਵਿਚ ਸਵਾਲ ਹੈ ਕਿ ਇਹ ਮਤਾ ਲਿਆਂਦਾ ਕਿਉਂ ਗਿਆ ਕਿਉਂਕਿ ਨਾ ਤਾਂ ਗਿਣਤੀ ਹੈ, ਨਾ ਸਮਰਥਨ ਹੈ ਅਤੇ ਸਰਕਾਰ ਨੂੰ ਡੇਗਣ ਦੀ ਇੰਨੀ ਹੀ ਕਾਹਲੀ ਹੈ ਤਾਂ ਮੈਂ ਹੈਰਾਨ ਸੀ ਕਿ ਜੇ ਇਸ ‘ਤੇ ਛੇਤੀ ਚਰਚਾ ਨਾ ਹੁੰਦੀ ਤਾਂ ਕੀ ਅਸਮਾਨ ਫਟ ਜਾਂਦਾ? ਕੀ ਭੂਚਾਲ ਆ ਜਾਂਦਾ?48 ਘੰਟੇ ਹੋਰ ਦੇਰ ਕਰਨੀ ਸੀ ਤਾਂ ਲਿਆਏ ਕਿਉਂ ਨਹੀਂ?
ਮੈਂ ਹੈਰਾਨ ਹਾਂ, ਅਜੇ ਤਾਂ ਚਰਚਾ ਸ਼ੁਰੂ ਹੋਈ ਸੀ, ਵੋਟਿੰਗ ਵੀ ਨਹੀਂ ਹੋਈ ਸੀ, ਹਾਰ ਜਿੱਤ ਦਾ ਫੈਸਲਾ ਨਹੀਂ ਹੋਇਆ ਸੀ, ਫਿਰ ਵੀ ਉਨ੍ਹਾਂ ਵਿਚ ਇੱਥੇ ਪਹੁੰਚਣ ਦਾ ਉਤਸ਼ਾਹ ਸੀ। ਨਾ ਇੱਥੋਂ ਕੋਈ ਉਠ ਸਕਦਾ ਹੈ, ਨਾ ਕੋਈ ਬੈਠ ਸਕਦਾ ਹੈ। ਸਵਾ ਸੌ ਕਰੋੜ ਦੇਸ਼ ਵਾਸੀ ਹੀ ਉਠਾ ਸਕਦੇ ਹਨ। ਲੋਕਤੰਤਰ ਵਿਚ ਜਨਤਾ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਇੰਨੀ ਕਾਹਲੀ ਹੈ। ਅਸੀਂ ਖੜ੍ਹੇ ਹੋਵਾਂਗੇ ਤਾਂ ਪ੍ਰਧਾਨ ਮੰਤਰੀ 15 ਮਿੰਟਾਂ ਤੱਕ ਖੜ੍ਹੇ ਨਹੀਂ ਹੋ ਸਕਣਗੇ। ਮੈਂ ਖੜ੍ਹਾ ਵੀ ਹਾਂ ਅਤੇ 4 ਸਾਲ ਜੋ ਕੰਮ ਕੀਤੇ ਹਨ, ਉਨ੍ਹਾਂ ‘ਤੇ ਅੜਿਆ ਵੀ ਹਾਂ। ਉਹ ਹੰਕਾਰ ਕਰਦੇ ਹਨ ਕਿ 2019 ਵਿਚ ਸੱਤਾ ਵਿਚ ਨਹੀਂ ਆਉਣ ਦੇਣਗੇ। ਜੋ ਲੋਕਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਖੁਦ ਨੂੰ ਰੱਬ ਮੰਨਦੇ ਹਨ, ਉਨ੍ਹਾਂ ਦੇ ਮੂੰਹ ਤੋਂ ਅਜਿਹੇ ਸ਼ਬਦ ਚੰਗੇ ਨਹੀਂ ਹਨ। ਲੋਕਤੰਤਰ ਵਿਚ ਜਨਤਾ ਹੀ ਰੱਬ ਹੁੰਦੀ ਹੈ। 2019 ਵਿਚ ਜੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣਦੀ ਹੈ ਤਾਂ ਮੈਂ ਬਣਾਂਗਾ ਪ੍ਰਧਾਨ ਮੰਤਰੀ ਪਰ ਦੂਜਿਆਂ ਦੀਆਂ ਵੀ ਕਈ ਖਾਹਸ਼ਾਂ ਹਨ। ਉਨ੍ਹਾਂ ਦਾ ਕੀ ਹੋਵੇਗਾ? ਉਸ ਬਾਰੇ ਕਨਫਿਊਜ਼ਨ ਹੈ। ਇਹ ਸਰਕਾਰ ਦਾ ਫਲੋਰ ਟੈਸਟ ਨਹੀਂ ਹੈ। ਕਾਂਗਰਸ ਦੇ ਕਥਿਤ ਸਾਥੀਆਂ ਦਾ ਫੋਰਸ ਟੈਸਟ ਹੈ। ਮੈਂ ਪ੍ਰਧਾਨ ਮੰਤਰੀ ਬਣਾਂਗਾ। ਇਸ ਸੁਪਨੇ ਦਾ ਫਲੋਰ ਟੈਸਟ ਹੈ। ਇਕ ਮੋਦੀ ਨੂੰ ਹਟਾਉਣ ਲਈ ਸਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਮੇਰੀ ਕਾਂਗਰਸ ਦੇ ਸਾਥੀਆਂ ਨੂੰ ਸਲਾਹ ਹੈ ਕਿ ਜਦ ਵੀ ਤੁਸੀਂ ਆਪਣੇ ਸੰਭਾਵੀ ਸਾਥੀਆਂ ਦੀ ਪ੍ਰੀਖਿਆ ਲੈਣੀ ਹੈ ਤਾਂ ਜ਼ਰੂਰ ਲੈਣਾ ਪਰ ਘੱਟੋ ਘੱਟ ਬੇਭਰੋਸਗੀ ਮਤੇ ਦਾ ਬਹਾਨਾ ਤਾਂ ਨਾ ਬਣਾਉਣਾ, ਜਿੰਨੀ ਬੇਭਰੋਸਗੀ ਉਹ ਸਰਕਾਰ ‘ਤੇ ਕਰਦੇ ਹਨ, ਘੱਟੋ-ਘੱਟ ਓਨਾ ਵਿਸ਼ਵਾਸ ਆਪਣੇ ਸੰਭਾਵੀ ਸਾਥੀਆਂ ‘ਤੇ ਤਾਂ ਕਰ ਲਵੋ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਨਾ ਕਿਸੇ ਦੀ ਮਰਜ਼ੀ ਨਾਲ ਬੈਠੇ ਹਾਂ ਅਤੇ ਨਾ ਹੀ ਕਿਸੇ ਦੇ ਕਹਿਣ ‘ਤੇ ਕੁਰਸੀ ਛੱਡਾਂਗੇ। ਅਸੀਂ ਇੱਥੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਅਸ਼ੀਰਵਾਦ ਨਾਲ ਬੈਠੇ ਹਾਂ। ਸਾਡਾ ਮੂਲ ਮੰਤਰ ਸਭ ਦਾ ਸਾਥ ਸਭ ਦਾ ਵਿਕਾਸ ਹੈ।

Check Also

ਖੇਤੀ ਕਾਨੂੰਨਾਂ ਖਿਲਾਫ ਦਿੱਲੀ ’ਚ ਰੋਸ ਮਾਰਚ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਮਿਲੀ ਇਜਾਜ਼ਤ

ਭਲਕੇ 17 ਸਤੰਬਰ ਨੂੰ ਕੀਤਾ ਜਾਣਾ ਸੀ ਰੋਸ ਮਾਰਚ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਖਿਲਾਫ …