ਕਿਹਾ, ਭਾਰਤ ਜਲਦ ਰਵਾਂਡਾ ਵਿਚ ਆਪਣਾ ਕੌਂਸਲਖਾਣਾ ਵੀ ਖੋਲ੍ਹੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਰੀਕੀ ਦੇਸ਼ਾਂ ਦੀ ਯਾਤਰਾ ਦੌਰਾਨ ਰਵਾਂਡਾ ਪਹੁੰਚੇ। ਉਨ੍ਹਾਂ ਦੇ ਉਥੇ ਪੁੱਜਣ ‘ਤੇ ਰਵਾਂਡਾ ਦੇ ਰਾਸ਼ਟਰਪਤੀ ਪਾਉਲ ਕਾਗਮੇ ਨੇ ਮੋਦੀ ਨੂੰ ਗਲੇ ਮਿਲ ਕੇ ਸਵਾਗਤ ਕੀਤਾ। ਨਰਿੰਦਰ ਮੋਦੀ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਉਲ ਕਾਗਮੇ ਨਾਲ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਵਪਾਰ, ਕਿਰਸਾਨੀ ਦੇ ਖੇਤਰ ਵਿਚ ਸਹਿਯੋਗ ਲਈ 20 ਕਰੋੜ ਡਾਲਰ ਦੇ ਕਰਜ ਦੀ ਪੇਸ਼ਕਸ਼ ਵੀ ਕੀਤੀ। ਰਾਸ਼ਟਰਪਤੀ ਕਾਗਮੇ ਨਾਲ ਗੱਲਬਾਤ ਤੋਂ ਬਾਅਦ ਮੋਦੀ ਨੇ ਐਲਾਨ ਕੀਤਾ ਭਾਰਤ ਜਲਦ ਰਵਾਂਡਾ ਵਿਚ ਆਪਣਾ ਕੌਂਸਲਖਾਣਾ ਵੀ ਖੋਲ੍ਹੇਗਾ। ਇਸ ਤੋਂ ਬਾਅਦ ਮੋਦੀ ਯੂਗਾਂਡਾ ਵੀ ਪਹੁੰਚ ਗਏ ਹਨ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …