Breaking News
Home / ਰੈਗੂਲਰ ਕਾਲਮ / ਬੱਚਿਆਂ ਦੇ ਸੁਨਿਹਰੀ ਭਵਿੱਖ ਦੀ ਜਾਮਨ- ਆਰ.ਈ.ਐਸ.ਪੀ.

ਬੱਚਿਆਂ ਦੇ ਸੁਨਿਹਰੀ ਭਵਿੱਖ ਦੀ ਜਾਮਨ- ਆਰ.ਈ.ਐਸ.ਪੀ.

ਚਰਨ ਸਿੰਘ ਰਾਏ
ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ (ਆਰ.ਈ.ਐਸ.ਪੀ.) ਇਕ ਅਜਿਹਾ ਖਾਸ ਬੱਚਤ ਖਾਤਾ ਹੈ ਜੋ ਕੈਨੇਡਾ ਰੈਵਨਿਊ ਏਜੰਸੀ (ਸੀ.ਆਰ.ਏ.) ਨਾਲ ਰਜਿਸਟਰਡ ਹੈ ਅਤੇ ਖਾਸ ਕਰਕੇ ਉਨ੍ਹਾਂ ਪਰੀਵਾਰਾਂ ਲਈ ਬਣਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬੱਚਤ ਕਰਨੀ ਚਾਹੁੰਦੇ ਹਨ। ਇਸ ਪੂਰੇ ਪਲਾਨ ਦੇ ਖਾਤੇ ਵਿਚ ਅਸੀਂ ਵੱਧ ਤੋਂ ਵੱਧ 50,000 ਡਾਲਰ ਤਕ ਹੀ ਜਮਾਂ ਕਰਵਾ ਸਕਦੇ ਹਾਂ ਅਤੇ ਇਹ ਪੈਸਾ ਉਨ੍ਹਾਂ ਚਿਰ ਟੈਕਸ-ਫਰੀ ਵੱਧਦਾ ਰਹਿੰਦਾ ਹੈ ਜਿੰਨਾ ਚਿਰ ਬੱਚਾ ਪੋਸਟ-ਸੈਕੰਡਰੀ ਪ੍ਰੋਗਰਾਮ ਵਿਚ ਦਾਖ਼ਲ ਨਹੀਂ ਹੁੰਦਾ। ਹਰ ਮਾਂ-ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਉੱਚੀ ਵਿਦਿਆ ਪ੍ਰਾਪਤ ਕਰਨ। ਇਸ ਸੁਪਨੇ ਨੂੰ ਪੂਰਾ ਕਰਨ ਲਈ ਬੱਚਤ ਕਰਨ ਦੀ ਜਰੂਰਤ ਪੈਂਦੀ ਹੈ ਪਰ ਰੋਜ਼ਾਨਾ ਜੀਵਨ ਦੇ ਖਰਚੇ ਇਤਨੇ ਵਧਦੇ ਜਾ ਰਹੇ ਹਨ ਕਿ ਬਹੁਤੀ ਵਾਰ ਬੱਚਤ ਖ਼ੁਦ ਇੱਕ ਸੁਪਨਾ ਬਣ ਜਾਂਦੀ ਹੈ। ਪਰ ਪੜਾਈ ਦੇ ਖਰਚੇ ਵੀ ਮਹਿੰਗਾਈ ਦੇ ਨਾਲ ਨਾਲ ਹੀ ਵੱਧਦੇ ਜਾ ਰਹੇ ਹਨ। ਇਕ ਸਰਵੇ ਮੁਤਾਵਕ ਆਉਣ ਵਾਲੇ ਸਮੇਂ ਵਿਚ ਚਾਰ ਸਾਲ ਦੀ ਪੜ੍ਹਾਈ ਦਾ ਖਰਚਾ 100,000. ਡਾਲਰ ਦੇ ਕਰੀਬ ਹੋ ਜਾਵੇਗਾ। ਸੋ ਇਨ੍ਹਾਂ ਹਾਲਾਤਾਂ ਵਿਚ ਮਾਪਿਆਂ ਨੂੰ ਇਹ ਪੈਸਾ ਇਕੱਠਾ ਕਰਨਾ ਔਖਾ ਹੋ ਰਿਹਾ ਹੈ ਇਹ ਸਾਰੇ ਸਮਝ ਸਕਦੇ ਹਨ।
ਸਰਕਾਰੀ ਮਦਦ : ਕੈਨੇਡਾ ਸਰਕਾਰ ਵੀ ਚਾਹੁੰਦੀ ਹੈ ਕਿ ਇਸ ਦੇਸ਼ ਦੇ ਬੱਚੇ ਉਚੀ ਵਿਦਿਆ ਪ੍ਰਾਪਤ ਕਰਨ ਕਿਉਂਕਿ ਬੱਚੇ ਹੀ ਕਿਸੇ ਦੇਸ਼ ਦਾ ਭਵਿਖ ਹੁੰਦੇ ਹਨ। ਇਸ ਲਈ ਸਰਕਾਰ ਨੇ ਉਨ੍ਹਾਂ ਮਾਪਿਆਂ ਦੀ ਸਹਾਇਤਾ ਲਈ ਇਕ ਵਿਸ਼ੇਸ਼ ਸਕੀਮ ਤਿਆਰ ਕੀਤੀ ਹੋਈ ਹੈ ਜਿਸ ਅਨੁਸਾਰ ਉਨ੍ਹਾਂ ਮਾਪਿਆਂ ਦੀ ਮਦਦ ਕਰੀ ਜਾਂਦੀ ਹੈ ਜੋ ਆਪਣੇ ਬੱਚਿਆਂ ਦੀ ਉਚੇਰੀ ਪੜਾਈ ਲਈ ਬੱਚਤ ਕਰਦੇ ਹਨ।
ਐਜੂਕੇਸ਼ਨ ਕੈਨੇਡਾ ਸੇਵਿੰਗ ਗਰਾਂਟ :ઠਇਹ ਗਰਾਂਟ 1998 ਵਿਚ ਕੈਨੇਡਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਇਸ ਅਨੁਸਾਰ ਜਮਾਂ ਕਰਵਾਏ ਪੈਸੇ ਉਪਰ 20% ઠਦੇ ਹਿਸਾਬ ਨਾਲ ਗਰਾਂਟ ਦਿੱਤੀ ਜਾਂਦੀ ઠਹੈ ਜੋ ਕਿ ਵੱਧ ਤੋਂ ਵੱਧ 7200 ਡਾਲਰ ਤੱਕ ਹੋ ਸਕਦੀ ਹੈ ਜੋਕਿ ਬੱਚੇ ਦੇ 17 ઠਸਾਲ ਤੱਕ ਦਾ ਹੌਣ ਤੱਕ ਮਿਲਦੀ ਹੈ। ਵਾਧੂ ਗਰਾਂਟ ਵੀ ਮਿਲ ਸਕਦੀ ਹੈ ਜੇਕਰ ਤੁਹਾਡੀ ਆਮਦਨ /45282 ਤੋਂ ਘੱਟ ਹੈ ਤਾਂ ਪਹਿਲੇ 500 ਡਾਲਰ ਤੇ 40% ਅਤੇ /45282 ਤੋਂ /90563 ਤੱਕ ਦੀ ਆਮਦਨ ਤੇ  ਪਹਿਲੇ 500 ਡਾਲਰ ਜਮਾਂ ਕਰਨ ਤੇ 30% ઠਤੱਕ ਗਰਾਂਟ ਮਿਲ ਸਕਦੀ ਹੈ ।
ਕੈਨੇਡਾ ਲਰਨਿੰਗ ਬਾਂਡ : ਗਰਾਂਟ ਤੋ ਇਲਾਵਾ ਕੈਨੇਡਾ ਲਰਨਿੰਗ ਬਾਂਡ ਦੇ ਤਹਿਤ ਸਰਕਾਰ ਵੱਲੋਂ ਹੋਰ 2,000 ਡਾਲਰ ਤੱਕ ਦੀ ਗਰਾਂਟ ਦਿੱਤੀ ਜਾਂਦੀ ਹੈ ਉਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਦਾ ਜਨਮ 31 ਦਸੰਬਰ 2003 ਤੋਂ ਬਾਅਦ ਹੋਇਆ ਹੈ ਅਤੇ ਜਿਨ੍ਹਾਂ ਦੇ ਮਾਪਿਆਂ ਦੀ ਆਮਦਨ ਘੱਟ ਹੈ ਅਤੇ ਉਹ ਨੈਸ਼ਨਲ ਚਾਈਲਡ ਬੈਨੀਫਿਟ ਲੈਂਦੇ ਹਨ 500 ਡਾਲਰ ਪਲਾਨ ਸ਼ੁਰੂ ਕਰਨ ਸਮੇਂ ਹੀ ਬੱਚੇ ਦੀ ਆਰ ਈ ਐਸ ਪੀ ਵਿਚ ਜਮਾਂ ਕਰਵਾ ਦਿਤਾ ਜਾਂਦਾ ਹੈ ਅਤੇ ਬਾਕੀ ਹਰ ਸਾਲ 100 ਡਾਲਰ ਬੱਚੇ ਦੇ 15 ਸਾਲ ਤੱਕ ਦਾ ਹੋਣ ਤੱਕ ਮਿਲਦਾ ઠਰਹਿੰਦਾ ਹੈ। ਇਹ ਬਾਂਡ ਦੀ ਰਕਮ ਲੈਣ ਵਾਸਤੇ ਬੱਚੇ ਦਾ ਸੋਸਲ ਇੰਸੋਰੈਂਸ ਨੰਬਰ ਹੋਣਾ ਜਰੂਰੀ ਹੁੰਦਾ ਹੈ ਅਤੇ ਬੱਚੇ ਦਾ ਐਜੂਕੇਸਨ ਪਲਾਨ ਲਿਆ ਹੋਵੇ।
ਕਿੰਨੇ ਪੈਸਿਆਂ ਦਾ ਪਲਾਨ ਸੁਰੂ ਕੀਤਾ ਜਾਵੇ : ਬੱਚਿਆਂ ਦਾ ਐਜੂਕੇਸਨ ਪਲਾਨ ਸਿਰਫ 25 ਡਾਲਰ ਪ੍ਰਤੀ ਮਹੀਨਾ ਨਾਲ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਪੈਸੇ ਆਪਣੀ ਸਮਰੱਥਾ ਅਨੁਸਾਰ ਪਾਉਣੇ ਚਾਹੀਦੇ ਹਨ । ਇਕ ਅੰਦਾਜੇ ਮੁਤਾਬਕ ਜੇ ਨਵੇਂ ਜਨਮੇਂ ਬੱਚੇ ਦੇ ઠਪਲਾਨ ਵਿਚ 200 ਡਾਲਰ ਹਰ ਮਹੀਨੇ ਪਾਏ ਜਾਣ ਤਾਂ ਗਰਾਂਟ 7200 ਡਾਲਰ+2000 ਡਾਲਰ ਬੌਡ ਦੀ ਰਕਮ ਅਤੇ ਉਸ ਉਤੇ ਵਿਆਜ ਪੈਣ ਤੋਂ ਬਾਅਦ ਲਗਭਗ 100,000 ਡਾਲਰ ਤਕ ਬਣ ਜਾਂਦੇ ਹਨ ਜੋ ਬੱਚੇ ਦੀ ਉਚੇਰੀ ਵਿਦਿਆ ਵਾਸਤੇ ਕੰਮ ਆਉਣਗੇ  ਇਸ ਤੋਂ ਇਲਾਵਾ ਇਕ ਕੰਪਨੀ ਜਮਾਂ ਕਰਵਾਏ ਸਾਰੇ ਪੈਸਿਆਂ ਤੇ 15% ਤੱਕ ਬੋਨਸ ਵੀ ਦਿੰਦੀ ਹੈ ਜੋਕਿ ਸਰਕਾਰੀ ਗਰਾਂਟ ਅਤੇ ਬਾਂਡ ਦੀ ਰਕਮ ਤੋਂ ਵਖਰਾ ਹੁੰਦਾ ਹੈ।
ਜਦੋਂ ਬੱਚਾ ਉਚੇਰੀ ਵਿਦਿਆ ਵਾਸਤੇ ઠਜਾਂਦਾ ਹੈ ਤਾਂ ਸਾਰੀ ਗਰਾਂਟ, ਕੈਨੇਡਾ ਲਰਨਿੰਗ ਬਾਂਡ ਅਤੇ ਜਮਾਂ ਕਰਵਾਈ ਹੋਈ ਰਕਮ ਤੇ ਵਿਆਜ ਅਤੇ ਹੋਰ ਵਧੀ ਹੋਈ ਰਕਮ ਬੱਚੇ ਦੀ ਪੜਾਈ ਵਾਸਤੇ ઠਖਰਚੀ ਜਾਂਦੀ ਹੈ ਅਤੇ ਇਹ ਬੱਚੇ ਦੀ ਆਮਦਨ ਵਿਚ ਗਿਣੀ ਜਾਂਦੀ ਹੈ ਪਰ ਬੱਚੇ ਦੀ ਹੋਰ ਕੋਈ ઠਆਮਦਨ ਨਾਂ ਹੋਣ ਕਰਕੇ ਉਸਨੂੰ ਕੋਈ ਟੈਕਸ ਨਹੀਂ ਦੇਣਾ ਪੈਦਾ । ਜਮ੍ਹਾਂ ਕੀਤਾ ਹੋਇਆ ਪੂਰਾ-ਪੂਰਾ ਪੈਸਾ ਮਾਪਿਆਂ ਨੂੰ ਟੈਕਸ ਫਰੀ ਮਿਲ ਜਾਂਦਾ ਹੈ ਸੋ ਇਹ ਪੈਸਾ ਆਪਣੀ ਆਮਦਨ ਵਿਚ ਨਹੀਂ ਦਿਖਾਉਣਾ ਹੁੰਦਾ।
ਜਿਨ੍ਹਾਂ ਮਾਪਿਆਂ ਨੇ ਪਹਿਲਾਂ ਹੀ ਆਰ.ਈ.ਐਸ.ਪੀ. ਕਰਵਾਈ ਹੋਈ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਟੇਟਮੈਂਟ ਨੂੰ ਬਹੁਤ ਚੰਗੀ ਤਰ੍ਹਾਂ ਚੈਕ ਕਰਨ ਅਤੇ ਦੇਖਣ ਕਿ ઠਪੂਰੀ ઠਗਰਾਂਟ ਅਤੇ ਕੈਨੇਡਾ ਲਰਨਿੰਗ ਬਾਂਡ ਦੀ ਰਕਮ ਖਾਤੇ ਵਿਚ ਜਮਾਂ ਹੁੰਦੀ ਹੈ ਕਿ ਨਹੀਂ ਕਿਉਂਕਿ ਹੇਠ ਲਿਖੇ ਕਾਰਨਾਂ ਕਰਕੇ ਕਈ ਵਾਰ ਗਰਾਂਟ ਨਹੀਂ ਮਿਲਦੀ ਜਿਵੇਂ :
1. ਗਰਾਂਟ ਦੀ ਐਪਲੀਕੇਸ਼ਨ ਲਾਪਤਾ ਜਾਂ ਪੂਰੀ ਨਾ ਹੋਣਾ ।
2. ਬੈਨੀਫੀਸ਼ਰੀ, ਪੈਸੇ ਜਮਾਂ ਕਰਵਾਉਣ ਵਾਲੇ ਜਾਂ ਪ੍ਰਾਇਮਰੀ ਕੇਅਰਗਿਵਰ ਦੀ ਡੀਟੇਲ ਸਰਕਾਰੀ ਰਿਕਾਰਡ ਨਾਲ ਨਾ
ਮਿਲਣਾ ।
3.ਗਰਾਂਟ ਜਾਂ ਬਾਂਡ ਦੀ ਲਿਮਟ ਪੂਰੀ ਹੋ ਜਾਣਾ।
4.ਗਰਾਂਟ ਜਾਂ ਬਾਂਡ ਦੀ ਰਕਮ ਉਹੀ ਬੱਚੇ ਦੀ ਕਿਸੇ ਦੂਸਰੀ ਆਰ.ਈ.ਐਸ.ਪੀ. ਵਿਚ ਚਲੇ ਜਾਣਾ ।
5. ਵਾਧੂ ਗਰਾਂਟ ਦਾ ਮਨਾ ઠਹੋ ਜਾਣਾ ਕਿਉਕਿ ਸਾਰੇ ਬੱਚੇ ਫੈਂਮਲੀ ਆਰ. ਈ. ਐਸ.ਪੀ ਵਿਚ ਬਲੱਡ ਰੀਲੇਟਡ ਨਹੀਂ ਹਨ ।
6.ਵਾਧੂ ਗਰਾਂਟ ਦਾ ਮਨਾ ઠਹੋ ਜਾਣਾ ਕਿਉਂਕਿ ਪੈਸੇ ਪੜਾਈ ਤੋਂ ਬਿਨਾ ਕਿਸੇ ਹੋਰ ਕਾਰਨ ਕਢਵਾਏ ਗਏ। ਜੇ ਇਸ ਤਰ੍ਹਾਂ ਹੈ ਤਾਂ ਆਪਣੇ ਅਡਵਾਈਜਰ ਨੂੰ ਕਾਲ ਕਰੋ ਕਿਉਕਿ ਜੇ ਇਹ ਗਲਤੀ ਤਿੰਨ ਸਾਲ ਦੇ ਅੰਦਰ ਅੰਦਰ ਠੀਕ ਨਹੀਂ ਕਰਵਾਈ ਜਾਂਦੀ ਤਾਂ ਸਰਕਾਰ ਵੱਲੋਂ ਇਹ ਗਰਾਂਟ ਨਹੀਂ ਦਿਤੀ ਜਾਵੇਗੀ। ਸਾਰੇ ਪਲਾਨ ਚੰਗੇ ਹਨ ઠਪਰ ਹਰ ਪਲਾਨ ਹਰ ਬੰਦੇ ਵਾਸਤੇ ਚੰਗਾ ਨਹੀਂ ਹੁੰਦਾ। ਇਕ ਚੰਗਾ ਐਡਵਾਈਜ਼ਰ ਹੀ ਤੁਹਾਡੇ ਵਾਸਤੇ ਸਹੀ ਪਲਾਨ ਦੀ ਚੌਣ ਕਰ ਸਕਦਾ ਹੈ। ਜੇ ਗਲਤ ਪਲਾਨ ਵਿਚ ਪੈਸੇ ਪਾਉਣੇ ਸੁਰੂ ਕਰ ਦਿੱਤੇ ਤਾਂ ਨੁਕਸਾਨ ਹੋ ਸਕਦਾ ਹੈ ਅਤੇ ਪਲਾਨ ਬਦਲਣ ਤੇ ਜੁਰਮਾਨਾ ਵੀ ਪੈ ਸਕਦਾ ਹੈ ਇਸ ਲਈ ਸ਼ੁਰੂ ਵਿਚ ਹੀ ਸੋਚ ਸਮਝ ਕੇ ਪਲਾਨ ਸੁਰੂ ਕਰਨਾ ਚਾਹੀਦਾ ਹੈ। ਆਰ.ਈ.ਐਸ.ਪੀ ਦਾ ਪਲਾਨ ਸੁਰੂ ਕਰਨ ਲਈ ਜਾਂ ਹਰ ਤਰ੍ਹਾਂ ਦੀ ਇੰਸੋਰੈਂਸ ਜਿਵੇਂ ਕਾਰ, ਘਰ, ਬਿਜਨਸ, ਲਾਈਫ, ਕਰੀਟੀਕਲ ਇਲਨੈਸ, ਡਿਸੇਬਿਲਟੀ, ਵਿਜਟਰ ਜਾਂ ਸੁਪਰ-ਵੀਜਾ ਇੰਸ਼ੋਰੈਂਸ ਜਾਂ ਆਰ.ਆਰ ਐਸ ਪੀ ਇਕੋ ਹੀ ਜਗਾ ਤੋਂ ਲੈਣ ਵਾਸਤੇ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ। ਜੇ ਕਾਰਾਂ ਅਤੇ ਘਰ ਦੀ ਇੰਸੋਰੈਂਸ਼ ਵੱਧਕੇ ਆ ਗਈ ਹੈ ਜਾਂ ਹਾਈ ਰਿਸਕ ਡਰਾਈਵਰ ਬਣਨ ਕਰਕੇ ਇੰਸੋਰੈਂਸ਼ ਮਿਲ ਨਹੀਂ ਰਹੀ ਜਾਂ ਨਵੇਂ ਡਰਾਈਵਰਾਂ ਦੀ ਇੰਸੋਰੈਂਸ ਇਕ ਸਾਲ ਪੂਰਾ ਹੋਣ ਤੇ ਵੀ ਘਟੀ ਨਹੀਂ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …