Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਬਾਬਾ ਨਾਨਕ ਜੀ
ਹੋ ਜਾਏ ਜਗ ਦਾ ਪਾਰ ਉਤਾਰਾ, ਹੱਥ ਸਿਰਾਂ ‘ਤੇ ਧਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਰੁੱਖੀ ਸੁੱਖੀ ਸਾਰੇ ਖਾਵਣ, ਬੇ-ਘਰਿਆਂ ਨੂੰ ਘਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਭੇਸ ਵਟਾ ਕੇ ਸੱਜਣ ਠੱਗ ਜਿਹੇ, ਮੁੜ ਜਨਤਾ ਨੂੰ ਲੁੱਟ ਰਹੇ ਨੇ,
ਫੇਰ ਚੌਧਰੀ ਭਾਗੋ ਵਰਗੇ, ਲਾਲੋ ਦਾ ਗਲ ਘੁੱਟ ਰਹੇ ਨੇ।
ਲਾਲਚ ਨੇ ਮਨ ਖਾਲ੍ਹੀ ਕਰਤੇ, ਸਬਰਾਂ ਦੇ ਨਾਲ ਭਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਤਕੜੇ ਕੋਲੋਂ ਡਰੇ ਨਾ ਮਾੜਾ, ਭੇਦ-ਭਾਵ ਸਭ ਮੁੱਕ ਜਾਏ,
ਚੜ੍ਹ ਪਏ ਦਾਤਾ ਸੱਚ ਦਾ ਸੂਰਜ, ਝੂਠ ਦਾ ਬੱਦਲ ਲੁਕ ਜਾਏ।
ਤੇਰਾ ਹੀ ਤੇਰਾ ਕੁਝ ਨਾ ਮੇਰਾ, ਬੇਸਮਝਾਂ ਨੂੰ ਵਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਨਾ ਕੋਈ ਵੈਰੀ ਨਾ ਹੀ ਬੇਗਾਨਾ, ਨਹੀਂ ਹੁਣ ਬਾਬਾ ਯਾਦ ਸਾਨੂੰ,
ਨਿੰਦਿਆ, ਚੁਗਲੀ, ਈਰਖਾ, ਸਾੜ੍ਹਾ, ਚੱਲੇ ਕਰ ਬਰਬਾਦ ਸਾਨੂੰ।
ਨਾਮ ਖੁਮਾਰੀ ਪਿਆ ਕੇ ਸਾਨੂੰ, ਦੁੱਖੜੇ ਸਾਰੇ ਹਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਵੱਢਣ ਰੁੱਖ ਤੇ ਮਾਰਨ ਧੀਆਂ, ਨੱਥ ਪਾਵੀਂ ਜ਼ਰਾ ਸ਼ੈਤਾਨਾਂ ਨੂੰ,
ਜਾਣੇ-ਅਣਜਾਣੇ ਬਣ ਗਏ ਪਾਪੀ, ਸੋਝੀ ਦੇ ਇਨਸਾਨਾਂ ਨੂੰ।
ਤੇਰਾ ਹੋ ਜਾਏ ‘ਗਿੱਲ ਬਲਵਿੰਦਰ’ ਭਟਕ ਰਹੇ ਨੂੰ ਦਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਗਿੱਲ ਬਲਵਿੰਦਰ
CANADA +1.416.558.5530
([email protected])

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …