-1.2 C
Toronto
Sunday, December 7, 2025
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਕਰਮ ਮਜੀਠੀਆ ਵਿਚਾਲੇ ਟਵਿੱਟਰ ’ਤੇ ਸ਼ੁਰੂ ਹੋਈ...

ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਕਰਮ ਮਜੀਠੀਆ ਵਿਚਾਲੇ ਟਵਿੱਟਰ ’ਤੇ ਸ਼ੁਰੂ ਹੋਈ ਸਿਆਸੀ ਜੰਗ

ਦੋਵੇਂ ਆਗੂਆਂ ਨੇ ਇਕ-ਦੂਜੇ ’ਤੇ ਲਗਾਏ ਗੰਭੀਰ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਟਵਿੱਟਰ ’ਤੇ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪ੍ਰੈਲ 1919 ਨੂੰ ਅੰਮਿ੍ਰਤਸਰ ਦੇ ਜਲਿਆਂਵਾਲਾ ਬਾਗ ਵਿਖੇ ਵਾਪਰੇ ਦੁਖਾਂਤ ਨੂੰ ਲੈ ਕੇ ਮਜੀਠੀਆ ਪਰਿਵਾਰ ਬਾਰੇ ਟਵੀਟ ਕਰਦਿਆਂ ਸਵਾਲ ਖੜ੍ਹੇ ਕੀਤੇ। ਉਨ੍ਹਾਂ ਟਵੀਟ ਕਰਕੇ ਮਜੀਠੀਆ ਪਰਿਵਾਰ ’ਤੇ ਗੰਭੀਰ ਆਰੋਪ ਲਗਾਉਂਦੇ ਹੋਏ ਲਿਖਿਆ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ’ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਕਰਨ ਅਤੇ 3100 ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕਰਕੇ ਜਨਰਲ ਡਾਇਰ ਨੇ ਕਿਨ੍ਹਾਂ ਦੇ ਘਰ ਸ਼ਰਾਬ ਨਾਲ ਡਿਨਰ ਕੀਤਾ ਸੀ? ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ, ਜਿਸ ਪਰਿਵਾਰ ਨੇ ਕਾਤਲ ਨੂੰ ਡਿਨਰ ਕਰਵਾਇਆ, ਉਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ਜਾਂ ਫਿਰ ਦੇਸ਼ਵਾਸੀਆਂ ਤੋਂ ਮੁਆਫ਼ੀ ਮੰਗ ਲਵੇ। ਇਸ ਸਭ ਤੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰ ਕੇ ਮੋੜਵਾਂ ਜਵਾਬ ਦਿੱਤਾ ਹੈ। ਮਜੀਠੀਆ ਨੇ ਟਵੀਟ ’ਚ ਲਿਖਿਆ ਕਿ ਤੂੰ ਇੱਧਰ ਉੁਧਰ ਕੀ ਬਾਤ ਨਾ ਕਰ ਯੇ ਬਤਾ ਕੇ ਕਾਫ਼ਿਲਾ ਕੈਸੇ ਲੁਟਾ। ਹੱਥ ’ਚ ਗਲਾਸੀ ਫੜ,ਕੇਂਦਰ ਦੀ ਬੁੱਕਲ ’ਚ ਬੈਠ ਕੇ ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ,ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖਾਨਦਾਨ ਨੂੰ ਵੀਵੀਆਈਪੀ ਸਟੇਟਸ ਦੇ ਕੇ, ਲਤੀਫਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ। ਲੋਕੀ ਚੰਗੀ ਤਰ੍ਹਾਂ ਜਾਣਦੇ ਹਨ ਨੇ ਕਿ ਆਜ਼ਾਦ ਮੁਲਕ ’ਚ ਕੇਂਦਰ ਦਾ ਗੁਲਾਮ ਤੇ ਸੂਬੇ ਦਾ ਗਦਾਰ ਕੌਣ ਹੈ! ਜਨਹਿਤ ਸੂਚਨਾ :- ਸ਼ਰਾਬ ਸਿਹਤ ਲਈ ਹਾਨੀਕਾਰਕ ਹੈ।

 

RELATED ARTICLES
POPULAR POSTS