Breaking News
Home / ਸੰਪਾਦਕੀ / ਮਹਾਰਾਸ਼ਟਰ ਹਿੰਸਾ ਤੇ ਭਾਰਤਦਾ ਭਵਿੱਖ

ਮਹਾਰਾਸ਼ਟਰ ਹਿੰਸਾ ਤੇ ਭਾਰਤਦਾ ਭਵਿੱਖ

ਲੰਘੀ 1 ਜਨਵਰੀ ਨੂੰ ਮਹਾਰਾਸ਼ਟਰਵਿਚ ਪੁਣੇ ਤੋਂ ਲਗਭਗ 40 ਕਿਲੋਮੀਟਰਦੂਰਭੀਮਾ-ਕੋਰੇਗਾਉਂ ਸ਼ਹਿਰ ‘ਚ ਦਲਿਤਭਾਈਚਾਰੇ ਦੇ ਰਵਾਇਤੀਸਮਾਗਮ ‘ਚ ਕੁਝ ਮੂਲਵਾਦੀ ਤੇ ਕੱਟੜ੍ਹ ਜਥੇਬੰਦੀਆਂ ਨਾਲਸਬੰਧਤਲੋਕਾਂ ਵਲੋਂ ਖਲਲ ਪਾਉਣ ਦੀਘਟਨਾ ਹਿੰਸਾ ਦੀ ਵੱਡੀ ਚਿੰਗਾਰੀਦਾ ਸਬੱਬ ਬਣੀਹੈ।ਪਿਛਲੇ ਦੋ ਸੌ ਸਾਲਾਂ ਤੋਂ ਚੱਲਦੇ ਆ ਰਹੇ ‘ਜਾਤੀਵਾਦ ਵਿਰੁੱਧ ਜਿੱਤ ਦੇ ਪ੍ਰਤੀਕਦਿਹਾੜੇ’ ਮੌਕੇ ਦਲਿਤਭਾਈਚਾਰੇ ‘ਤੇ ਕੱਟੜ੍ਹ ਜਥੇਬੰਦੀਆਂ ਦੇ ਲੋਕਾਂ ਨੇ ਪੱਥਰਾਂ ਨਾਲਹਮਲਾਕਰ ਦਿੱਤਾ, ਜਿਸ ਦੌਰਾਨ ਇਕ ਵਿਅਕਤੀਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਬੱਚੇ ਅਤੇ ਔਰਤਾਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦਮਹਾਰਾਸ਼ਟਰਵਿਚਵਿਆਪਕ ਹਿੰਸਾ ਦੌਰਾਨ ਵੱਡੀ ਪੱਧਰ ‘ਤੇ ਸਾੜ-ਫੂਕਅਤੇ ਅਗਜ਼ਨੀਦੀਆਂ ਘਟਨਾਵਾਂ ਵਾਪਰੀਆਂ।
ਦਰਅਸਲ 1 ਜਨਵਰੀ ਨੂੰ ਭੀਮਾ-ਕੋਰੇਗਾਉਂ ਸ਼ਹਿਰਵਿਚਦਲਿਤਭਾਈਚਾਰੇ ਵਲੋਂ ਜਿਹੜਾਸਮਾਗਮਕੀਤਾ ਜਾ ਰਿਹਾ ਸੀ, ਉਹ ਆਪਣੇ ਪਿੱਛੇ ਦਲਿਤਚੇਤਨਾਦਾ ਇਕ ਵੱਡਾ ਇਤਿਹਾਸਕਸਬੰਧਸਮੋਈਬੈਠਾਹੈ।ਮਹਾਰਾਸ਼ਟਰਦੀਸਰਜ਼ਮੀਨ’ਤੇ ਪਹਿਲੀਜਨਵਰੀ 1818 ਨੂੰ ਭੀਮਾ-ਕੋਰੇਗਾਉਂ ਦੀਲੜਾਈ ‘ਚ ਉਸ ਵਕਤਅਛੂਤਮੰਨੀਜਾਂਦੀਮਹਾਰਾਸ਼ਟਰਦੀਮਹਾਰਜਾਤੀਨਾਲਸਬੰਧਤਜਵਾਨਾਂ ਦੀਬਹੁਗਿਣਤੀਵਾਲੀ ਅੰਗਰੇਜ਼ ਫ਼ੌਜ ਦੀਛੋਟੀ ਜਿਹੀ ਟੁਕੜੀ ਨੇ ਕਰੀਬ 30,000 ਜਵਾਨਾਂ ਵਾਲੀਮਰਾਠਾ ਫ਼ੌਜ ਨੂੰ ਹਰਾ ਦਿੱਤਾ ਸੀ। ਇਸੇ ਕਾਰਨ ਇਸ ਲੜਾਈ ਨੂੰ ਦੁਨੀਆਦੀਆਂ ਲਾਸਾਨੀਲੜਾਈਆਂ ‘ਚ ਸ਼ੁਮਾਰਕੀਤਾਜਾਂਦਾ ਹੈ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਭੀਮਾਦਰਿਆ ਦੇ ਕੰਢੇ ਕੋਰੇਗਾਉਂ ਪਿੰਡ ‘ਚ ਹੋਈ ਇਸ ਲੜਾਈਨਾਲਸੰਸਾਰ ਦੇ ਨਕਸ਼ੇ ਤੋਂ ਮਰਾਠਾਰਾਜਦਾਅੰਤ ਹੋ ਗਿਆ ਸੀ। ਮਰਾਠਿਆਂ ਦੀਵਿਸ਼ਾਲ ਫ਼ੌਜ ਨੂੰ ਕਰਾਰੀਹਾਰਦੇਣਵਾਲੀਬ੍ਰਿਟਿਸ਼ਈਸਟਇੰਡੀਆਕੰਪਨੀਦੀ ਇਸ ਛੋਟੀ ਜਿਹੀ ਫ਼ੌਜ ‘ਚ ਕਥਿਤਅਛੂਤਮਹਾਰਜਾਤੀਨਾਲਸਬੰਧਤਜਵਾਨਾਂ ਦੀਬਹੁਗਿਣਤੀਹੋਣਕਾਰਨ ਇਸ ਲੜਾਈ ਨੂੰ ਮਹਾਰਾਸ਼ਟਰ ਦੇ ਦਲਿਤ ਉਸ ਵਕਤ ਉੱਚੀਆਂ ਜਾਤਾਂ ਦੇ ਦਬਦਬੇ ਵਾਲੇ ਮਰਾਠਾਰਾਜ ਤੇ ਫ਼ੌਜ ‘ਤੇ ਆਪਣੀਫ਼ਤਹਿ ਦੇ ਰੂਪ ‘ਚ ਦੇਖਦੇ ਹਨ। ਦੋ ਸੌ ਸਾਲਪਹਿਲਾਂ ਮਹਾਰਾਸ਼ਟਰਵਿਚਪੇਸ਼ਵਾਈਰਾਜ ਦੌਰਾਨ ਬਾਜੀਰਾਓਦੂਜੇ ਨੇ ਆਪਣੇ ਰਾਜ ‘ਚ ਮੁੜ ਤੋਂ ਮਨੂੰ ਸਿਮ੍ਰਤੀਵਾਲਾਵਿਧਾਨਲਾਗੂ ਕਰਦਿਆਂ ਅਛੂਤਾਂ ਨੂੰ ਗ਼ੁਲਾਮੀ ਦੇ ਸੰਗਲਾਂ ‘ਚ ਬੁਰੀ ਤਰ੍ਹਾਂ ਨੂੜ ਦਿੱਤਾ ਸੀ। ਦਲਿਤਭਾਈਚਾਰੇ ਦੇ ਲੋਕਾਂ ਨੂੰ ਪੜ੍ਹਾਈ ਤੋਂ ਦੂਰ ਰੱਖਿਆ ਗਿਆ, ਗਲੇ ‘ਚ ਮਟਕਾਪਾ ਕੇ ਘੁੰਮਣ ਦਾ ਹੁਕਮ ਸੀ ਤਾਂ ਜੋ ਉਹ ਉਸ ਮਟਕੇ ‘ਚ ਹੀ ਥੁੱਕਣ ਕਿਉਂਕਿ ਪੇਸ਼ਵਾਈਰਾਜ ‘ਚ ਵਰਣਵੰਡਇੰਨੀਜ਼ਿਆਦਾ ਸੀ ਕਿ ਦਲਿਤਾਂ ਦੇ ਧਰਤੀ’ਤੇ ਥੁੱਕਣ ਨਾਲਵੀਧਰਤੀ ਅਸ਼ੁੱਧ ਮੰਨੀਜਾਂਦੀ ਸੀ। ਦਲਿਤਾਂ ਨੂੰ ਤੁਰਨ ਲੱਗਿਆਂ ਪੈਰਾਂ ਪਿੱਛੇ ਝਾੜੂਬੰਨ੍ਹਣਲਈ ਕਿਹਾ ਜਾਂਦਾ ਸੀ, ਤਾਂ ਜੋ ਉਨ੍ਹਾਂ ਦੇ ਪੈਰਾਂ ਦੀਆਂ ਪੈੜਾਂ ਝਾੜੂਨਾਲਮਿਟਜਾਣ, ਕਿਉਂਕਿ ਕਿਸੇ ਦਲਿਤਦੀਆਂ ਪੈੜਾਂ ‘ਤੇ ਵੀ ਕਿਸੇ ਉੱਚ ਜਾਤੀ ਦੇ ਵਿਅਕਤੀ ਦੇ ਪੈਰਪੈਣਨਾਲ ਅਪਵਿੱਤਰ ਹੋਣਾਮੰਨਿਆਜਾਂਦਾ ਸੀ। ਮਹਾਰਭਾਈਚਾਰੇ ਦੇ ਲੋਕ ਇਸ ਗ਼ੁਲਾਮੀ ਨੂੰ ਬਰਦਾਸ਼ਤਨਹੀਂ ਸਨਕਰਸਕਦੇ ਤੇ ਉਹ ਪੇਸ਼ਵਾ ਤੋਂ ਬਹੁਤ ਔਖੇ ਸਨ। ਜਦੋਂ ਅੰਗਰੇਜ਼ ਹਕੂਮਤ ਆਈ ਤਾਂ ਮਹਾਰਭਾਈਚਾਰੇ ਨੂੰ ਉਸ ਵੇਲੇ ਪੇਸ਼ਵਾਈਰਾਜ ਦੇ ਖ਼ਿਲਾਫ਼ਲੜਨਦਾ ਇਕ ਮੌਕਾ ਮਿਲ ਗਿਆ।
ਇਹ ਐਂਗਲੋ-ਮਰਾਠਾ ਜੰਗ ਕੋਰੇਗਾਉਂ (ਪੁਣੇ) ‘ਚ ਭੀਮਾਦਰਿਆ ਦੇ ਕੰਢੇ ‘ਤੇ ਲੜੀ ਗਈ। ਇਸੇ ਲਈ ਇਸ ਨੂੰ ਭੀਮਾ-ਕੋਰੇਗਾਉਂ ਦੀਲੜਾਈ ਦੇ ਤੌਰ ‘ਤੇ ਜਾਣਿਆਜਾਂਦਾ ਹੈ। ਈਸਟਇੰਡੀਆਕੰਪਨੀ ਤੇ ਮਰਾਠਾ ਫ਼ੌਜਾਂ ਦਰਮਿਆਨ ਇਹ ਆਖ਼ਰੀਲੜਾਈ ਸੀ, ਜਿਸ ‘ਚ ਹਾਰਨਕਰਕੇ ਭਾਰਤ ‘ਚ ਮਰਾਠਿਆਂ ਦੀਸਰਦਾਰੀਦਾ ਭੋਗ ਪੈ ਗਿਆ। ਪਹਿਲਾਂ ਪੇਸ਼ਵਾਬਾਜੀਰਾਓਦੂਜੇ ਦੀਆਂ ਫ਼ੌਜਾਂ ਨੂੰ ਈਸਟਇੰਡੀਆਕੰਪਨੀਦੀਆਂ ਫ਼ੌਜਾਂ ਨੇ ਖੜਕੀ ‘ਚ ਹਾਰ ਦਿੱਤੀ ਸੀ ਅਤੇ ਪੇਸ਼ਵਾ ਦੇ ਪਿੱਛੇ ਬ੍ਰਿਟਿਸ਼ ਫ਼ੌਜਾਂ ਲੱਗੀਆਂ ਹੋਈਆਂ ਸਨ। ਭੀਮਾਦਰਿਆ ਦੇ ਕੰਢੇ ‘ਤੇ ਪੇਸ਼ਵਾਦੀ ਦੋ ਹਜ਼ਾਰ ਦੇ ਕਰੀਬ ਫ਼ੌਜ ਦੀ ਟੱਕਰ ਕੈਪਟਨਫਰਾਂਸਿਸ ਸੌਂਟਨ ਦੀਅਗਵਾਈਹੇਠਲੇ ਮਹਾਰਦਸਤੇ ਨਾਲ ਹੋ ਗਈ, ਜਿਸ ਨੇ ਬਾਜੀਰਾਓਦੀਆਂ ਫ਼ੌਜਾਂ ਨੂੰ ਹਰਾ ਦਿੱਤਾ। ਇਸ ਲੜਾਈ ਨੂੰ ਦਲਿਤਾਂ ਦੇ ਸਵੈਮਾਣਅਤੇ ਅਣਖ-ਇੱਜ਼ਤ ਦੇ ਪ੍ਰਤੀਕਵਜੋਂ ਦੇਖਿਆਜਾਂਦਾ ਹੈ। ਇਸ ਨੂੰ ‘ਵਿਜੈਦਿਵਸ’ਵਜੋਂ ਮਨਾਉਣਦਾਸਿਲਸਿਲਾਪਹਿਲੀਜਨਵਰੀ 1927 ਨੂੰ ਬਾਬਾਸਾਹਿਬਡਾ. ਭੀਮਰਾਓਅੰਬੇਦਕਰ ਨੇ ਸ਼ੁਰੂ ਕੀਤਾ ਸੀ। ਉਹ ਇਸ ਲੜਾਈਵਾਲੀ ਥਾਂ ‘ਤੇ ਗਏ ਅਤੇ ਜਿੱਤ ਦੇ ਸਿਲਸਿਲੇ ‘ਚ ਉਸਾਰੇ ਗਏ ਵਿਜੈਸਤੰਭ’ਤੇ ਫੁੱਲ ਚੜ੍ਹਾਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮਹਾਰਾਂ ਨੂੰ ਅਛੂਤਮੰਨਿਆਜਾਂਦਾ ਸੀ। ਉਨ੍ਹਾਂ ਨੂੰ ਜਾਂ ਹੋਰਅਛੂਤਜਾਤੀਆਂ ਨੂੰ ਮਰਾਠਿਆਂ ਤੇ ਹੋਰਭਾਰਤੀਸ਼ਾਸਕਾਂ ਨੇ ਆਪਣੀਆਂ ਫ਼ੌਜਾਂ ‘ਚ ਕਦੇ ਸ਼ਾਮਲਨਹੀਂ ਕੀਤਾ, ਪਰਈਸਟਇੰਡੀਆਕੰਪਨੀ ਨੇ ਆਪਣੀਆਂ ਫ਼ੌਜਾਂ ‘ਚ ਥਾਂ ਦਿੱਤੀ ਅਤੇ ਚਾਹੇ ਉਹ ਭੀਮਾ-ਕੋਰੇਗਾਉਂ ਦੀਲੜਾਈਹੋਵੇ ਜਾਂ ਪਲਾਸੀਦੀ, ਇਨ੍ਹਾਂ ‘ਚ ਕੰਪਨੀਦੀਆਂ ਜਿੱਤਾਂ ਇਨ੍ਹਾਂ ‘ਅਛੂਤਾਂ’ਕਾਰਨ ਹੀ ਸੰਭਵ ਹੋਈਆਂ।
ਦੂਜੇ ਪਾਸੇ ਕੱਟੜ ਹਿੰਦੂਵਾਦੀਆਂ ਦਾਕਹਿਣਾ ਹੈ ਕਿ ਲੜਾਈਬ੍ਰਿਟਿਸ਼ ਫ਼ੌਜਾਂ ਤੇ ਪੇਸ਼ਵਾਈ ਫ਼ੌਜਾਂ ਦਰਮਿਆਨ ਹੋਈ ਸੀ। ਇਸ ‘ਚ ਪੇਸ਼ਵਾਦੀਹਾਰ ਨੂੰ ਖ਼ੁਸ਼ੀਆਂ ਦੇ ਅਵਸਰਵਜੋਂ ਮਨਾਉਣਦੀ ਕੋਈ ਤੁਕਨਹੀਂ ਬਣਦੀ। ਇਸ ਵਾਰਲੜਾਈਦੀਦੂਜੀਸ਼ਤਾਬਦੀਦਾਵਰ੍ਹਾ ਸੀ, ਇਸ ਲਈਜਸ਼ਨਵੀਮੁਕਾਬਲਤਨ ਵੱਡੇ ਪੱਧਰ ਦੇ ਸਨਅਤੇ ਉਪਰੋਂ ਭਾਰਤ’ਤੇ ਰਾਜ ਉਸ ਭਾਰਤੀਜਨਤਾਪਾਰਟੀ (ਭਾਜਪਾ) ਦਾ ਹੈ, ਜਿਸ ਦੀਆਂ ਨੀਤੀਆਂ ਰਾਸ਼ਟਰੀਸਵੈਮਸੇਵਕ ਸੰਘ (ਆਰ.ਐਸ.ਐਸ.) ਵਰਗੀਫ਼ਿਰਕੂਜਥੇਬੰਦੀ ਤੋਂ ਸੇਧਲੈ ਕੇ ਨਿਰਧਾਰਿਤ ਹੁੰਦੀਆਂ ਹਨ। ਇਸੇ ਕਾਰਨਮੂਲਵਾਦੀਆਂ ਵਲੋਂ ਇਨ੍ਹਾਂ ਜਸ਼ਨਾਂ ਦਾਵਿਰੋਧਵੀ ਵੱਡੇ ਪੱਧਰ ‘ਤੇ ਹੋਇਆ। ਇਹ ਵਿਰੋਧਦੋਵਾਂ ਧਿਰਾਂ ਦਰਮਿਆਨ ਹਿੰਸਾ ਦਾਰੂਪਧਾਰਨਕਰ ਗਿਆ।ઠ
ਇਸ ਸਾਰੇ ਹਿੰਸਕ ਘਟਨਾਕ੍ਰਮਬਾਰੇ ਭਾਵੇਂਕਿ ਮਹਾਰਾਸ਼ਟਰ ਦੇ ਮੁੱਖ ਮੰਤਰੀਦੇਵੇਂਦਰਫੜਨਵੀਸ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨਪਰਭੀਮਾ-ਕੋਰੇਗਾਉਂ ਦੀ ਹਿੰਸਾ ‘ਚ ਸ਼ਾਮਲਜਿਨ੍ਹਾਂ ਲੋਕਾਂ ਦਾਨਾਂਅ ਮੁੱਖ ਤੌਰ ‘ਤੇ ਉਭਰ ਕੇ ਸਾਹਮਣੇ ਆ ਰਿਹਾ ਹੈ, ਉਨ੍ਹਾਂ ਵਿਚ’ਬ੍ਹੀੜੇ ਗੁਰੂਜੀ’ ਵਰਗੇ ਆਰ.ਐਸ.ਐਸ. ਦੇ ਸਰਗਰਮ ਕਾਰਕੁੰਨ ਦਾਸ਼ਾਮਲਹੋਣਾ, ਜਿਸ ਦੀਆਂ ਤਾਰੀਫ਼ਾਂ ਦੇ ਪੁਲ੍ਹ ਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀਵੀਆਪਣੇ ਭਾਸ਼ਨ ‘ਚ ਸ਼ਰ੍ਹੇਆਮਬੰਨ੍ਹਦੇ ਰਹੇ ਹਨ, ਬਹੁਤ ਹੀ ਹੈਰਾਨੀਜਨਕਵੀ ਹੈ ਅਤੇ ਇਹ ਵੀਦਰਸਾਰਿਹਾ ਹੈ ਕਿ ਇੱਕੀਵੀਂ ਸਦੀ ‘ਚ ਭਾਰਤ ਕਿੱਧਰ ਨੂੰ ਜਾ ਰਿਹਾਹੈ।ਜਦੋਂਕਿ ਨਰਿੰਦਰਮੋਦੀ’ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ਨਾਲਬਣੀਆਪਣੀਸਰਕਾਰ ਦੇ 2019 ਵਿਚ, ਪੰਜਸਾਲਾਕਾਰਜਕਾਲਪੂਰਾਕਰਨ ਜਾ ਰਹੇ ਹਨ, ਦੇਸ਼ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਲਈ ਜੁਆਬਦੇਹ ਹੋਣਦੀ ਥਾਂ, ਭਾਰਤਵਰਗੇ ਧਰਮ-ਨਿਰਪੱਖ ਦੇਸ਼ ਨੂੰ ਧਰਮ, ਜਾਤੀ ਤੇ ਫ਼ਿਰਕੇ ਦੇ ਆਧਾਰ’ਤੇ ਵੰਡਣ ਦੇ ਸਰਕਾਰੀਸਰਪ੍ਰਸਤੀਹੇਠਮਨਸੂਬੇ ਹੋ ਰਹੇ ਹੋਣ, ਉਸ ਵੇਲੇ ਭਾਰਤ ਦੇ ਭਵਿੱਖ ਬਾਰੇ ਬਹੁਤੀਆਂ ਚੰਗੀਆਂ ਉਮੀਦਾਂ ਰੱਖਣ ਦਾ ਕੀ ਫਾਇਦਾਹੋਵੇਗਾ?

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …