ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਫਿਰ ਤੋਂ ਅਮਰੀਕਾ ‘ਚ ਨਿਲਾਮ ਹੋਇਆ ਹੈ। ਜਾਣਕਾਰੀ ਅਨੁਸਾਰ ਲੀ ਕਾਰਬੂਜੀਏ ਅਤੇ ਪਿਅਰੇ ਜੇਨਰੇ ਵੱਲੋਂ ਤਿਆਰ ਫਰਨੀਚਰ ‘ਤੇ ਇਸ ਵਾਰ ਇਕ ਕਰੋੜ ਤੋਂ ਵੱਧ ਦੀ ਬੋਲੀ ਲੱਗੀ ਹੈ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਇਹ ਬੋਲੀ 30 ਮਾਰਚ ਨੂੰ ਲੱਗੀ।
ਕੁੱਲ ਇਕ ਕਰੋੜ 64 ਹਜ਼ਾਰ ‘ਚ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਨੂੰ ਵੇਚ ਦਿੱਤਾ ਗਿਆ। ਇਸ ਫਰਨੀਚਰ ‘ਚ ਖਾਸ ਤੌਰ ‘ਤੇ ਪੰਜਾਬ ਯੂਨੀਵਰਸਿਟੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਐੱਮਐੱਲਏ ਹੋਸਟਲ ਦਾ ਫਰਨੀਚਰ ਮੁੱਖ ਤੌਰ ‘ਤੇ ਸ਼ਾਮਲ ਹੈ। ਜ਼ਿਆਦਾਤਰ ਹੈਰੀਟੇਜ ਫਰਨੀਚਰ ਪੰਜਾਬ ਯੂਨੀਵਰਸਿਟੀ ਦੇ ਵਿਭਾਗਾਂ ਤੋਂ ਵਿਦੇਸ਼ ਵਿਚ ਬੋਲੀ ਲਗਾਤਾਰ ਵੇਚਿਆ ਗਿਆ ਹੈ।
ਸ਼ਿਕਾਗੋ ਵਿਚ ਹੋਈ ਫਰਨੀਚਰ ਨਿਲਾਮੀ ਵਿਚ ਪੰਜਾਬ ਯੂਨੀਵਰਸਿਟੀ ਦੇ ਫਰਨੀਚਰ (ਛੇ ਸਟੂਲ) ‘ਤੇ ਸਭ ਤੋਂ ਵੱਧ 18.70 ਲੱਖ ਦੀ ਬੋਲੀ ਲੱਗੀ ਹੈ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਨਿਲਾਮੀ ਨੂੰ ਨਹੀਂ ਰੋਕਿਆ ਜਾ ਰਿਹਾ। ਇਸ ਸਮੇਂ ਪ੍ਰਸ਼ਾਸਨ ਕੋਲ ਹੀ 12 ਹਜ਼ਾਰ ਤੋਂ ਵੱਧ ਹੈਰੀਟੇਜ ਫਰਨੀਚਰ ਆਈਟਮਾਂ ਹਨ, ਜਦਕਿ ਹੋਰਨਾਂ ਸੰਸਥਾਵਾਂ ਨੂੰ ਮਿਲਾ ਕੇ ਇਨ੍ਹਾਂ ਦੀ ਗਿਣਤੀ ਪੰਜਾਹ ਹਜ਼ਾਰ ਤਕ ਅਨੁਮਾਨਿਤ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …