Breaking News
Home / ਪੰਜਾਬ / ਨਾਗਰਿਕਤਾ ਕਾਨੂੰਨ ਖਿਲਾਫ ਪ੍ਰਧਾਨ ਮੰਤਰੀ ਦੇ ਨਾਂ ਭੇਜਿਆ ਖੂਨ ਨਾਲ ਲਿਖ ਕੇ ਪੱਤਰ

ਨਾਗਰਿਕਤਾ ਕਾਨੂੰਨ ਖਿਲਾਫ ਪ੍ਰਧਾਨ ਮੰਤਰੀ ਦੇ ਨਾਂ ਭੇਜਿਆ ਖੂਨ ਨਾਲ ਲਿਖ ਕੇ ਪੱਤਰ

ਅੰਮ੍ਰਿਤਸਰ/ਬਿਊਰੋ ਨਿਊਜ਼: ਨਾਗਰਿਕਤਾ ਐਕਟ ਵਿਚ ਕੀਤੀ ਸੋਧ ਅਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਮਜਲਿਸ ਐਹਰਾਰ ਇਸਲਾਮ (ਪੰਜਾਬ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੂਨ ਨਾਲ ਲਿਖਿਆ ਪੱਤਰ ਭੇਜਿਆ ਹੈ। ਹਿੰਦੂ, ਸਿੱਖ, ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੇ ਇਸ ਪੱਤਰ ਨੂੰ ਲਿਖਣ ਲਈ ਖ਼ੂਨ ਸਾਂਝੇ ਤੌਰ ‘ਤੇ ਦਿੱਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸੋਧੇ ਗਏ ਕਾਨੂੰਨ ਦੇ ਖਿਲਾਫ ਦੇਸ਼ ਭਰ ਵਿਚ ਰੋਸ ਵਿਖਾਵੇ ਕੀਤੇ ਜਾ ਰਹੇ ਹਨ ਤੇ ਹਿੰਸਾ ਵੀ ਹੋਈ ਹੈ। ਸਿਲਸਿਲਾ ਦੇਸ਼ ਭਰ ਵਿਚ ਅਜੇ ਵੀ ਜਾਰੀ ਹੈ। ਮੁਸਲਿਮ ਜਥੇਬੰਦੀ ਨੇ ਸਾਰੇ ਧਰਮਾਂ ਦੇ ਲੋਕਾਂ ਦੇ ਖ਼ੂਨ ਨਾਲ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਸਰਕਾਰ ਨੂੰ ਇਨ੍ਹਾਂ ਫ਼ੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਪੱਤਰ ਲਿਖਣ ਲਈ ਦਲਬੀਰ ਸਿੰਘ, ਵਿਸ਼ਾਲ ਸ਼ਰਮਾ, ਜੋਸ਼ਨ ਰਾਏ ਅਤੇ ਅਨਿਲ ਭੱਟੀ ਵਲੋਂ ਆਪਣਾ ਖ਼ੂਨ ਦਿੱਤਾ ਗਿਆ ਹੈ। ਉਨ੍ਹਾਂ ਪੱਤਰ ਵਿਚ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਧਰਮ ਨਿਰਪੱਖਤਾ ਬਣਾਏ ਰੱਖਣ ਲਈ ਇਸ ਕਾਨੂੰਨ ਨੂੰ ਬਿਨਾਂ ਦੇਰੀ ਵਾਪਸ ਲਿਆ ਜਾਵੇ। ਜਥੇਬੰਦੀ ਮਜਲਿਸ ਦੇ ਪ੍ਰਧਾਨ ਅਬਦੁਲ ਨੂਰ ਨੇ ਆਖਿਆ ਕਿ ਇਹ ਪੱਤਰ ਪ੍ਰਧਾਨ ਮੰਤਰੀ ਨੂੰ ਡਾਕ ਰਾਹੀਂ ਭੇਜਣਗੇ। ਉਨ੍ਹਾਂ ਲਿਖਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਇਕ ਫਿਰਕੇ ਦਾ ਪ੍ਰਤੀਨਿਧ ਨਹੀਂ ਹੁੰਦਾ, ਸਗੋਂ ਉਹ ਸਮੂਹ ਭਾਈਚਾਰਿਆਂ ਦਾ ਸਾਂਝਾ ਨੁਮਾਇੰਦਾ ਹੁੰਦਾ ਹੈ। ਇਸ ਲਈ ਕੋਈ ਵੀ ਕਾਨੂੰਨ ਕਿਸੇ ਇਕ ਫਿਰਕੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਣਾ ਚਾਹੀਦਾ। ਸਗੋਂ ਇਸ ਵਿਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਹੋਣੀ ਚਾਹੀਦੀ ਹੈ।

Check Also

ਭਾਰਤ ਦੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨ ਟਰਾਫੀ ’ਚ ਜਿੱਤ ਨਾਲ ਸ਼ੁਰੂਆਤ

ਮੇਜ਼ਬਾਨ ਚੀਨ ਦੀ ਟੀਮ ਨੂੰ 3-0 ਗੋਲਾਂ ਨਾਲ ਹਰਾਇਆ ਹੁਲੁਨਬੂਈਰ/ਬਿਊਰੋ ਨਿਊਜ਼ : ਭਾਰਤ ਹਾਕੀ ਟੀਮ …