1.7 C
Toronto
Wednesday, January 7, 2026
spot_img
Homeਭਾਰਤਵਿਦੇਸ਼ ਜਾਣ ਵਾਲੇ 28 ਦਿਨਾਂ ਬਾਅਦ ਲਗਵਾ ਸਕਣਗੇ ਵੈਕਸੀਨ ਦੀ ਦੂਜੀ ਡੋਜ਼

ਵਿਦੇਸ਼ ਜਾਣ ਵਾਲੇ 28 ਦਿਨਾਂ ਬਾਅਦ ਲਗਵਾ ਸਕਣਗੇ ਵੈਕਸੀਨ ਦੀ ਦੂਜੀ ਡੋਜ਼

ਆਮ ਲੋਕਾਂ ਲਈ ਦੂਜੀ ਡੋਜ਼ ਵਿਚਲਾ ਅੰਤਰ 84 ਦਿਨ ਹੀ ਰਹੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਪੜ੍ਹਾਈ, ਨੌਕਰੀ ਅਤੇ ਖੇਡਾਂ ਲਈ ਵਿਦੇਸ਼ ਜਾਣ ਵਾਲਿਆਂ ਲਈ ਕਰੋਨਾ ਰੋਕੂ ਵੈਕਸੀਨ ਕੋਵੀਸ਼ੀਲਡ ਦੀ ਦੂਜੀ ਡੋਜ਼ ਲਈ ਨਿਯਮਾਂ ਵਿਚ ਬਦਲਾਅ ਕੀਤਾ ਹੈ। ਅਜਿਹੇ ਵਿਅਕਤੀ ਹੁਣ 28 ਦਿਨਾਂ ਦੇ ਅੰਤਰ ਨਾਲ ਦੂਜੀ ਡੋਜ਼ ਲਗਵਾ ਸਕਦੇ ਹਨ। ਹਾਲਾਂਕਿ ਆਮ ਲੋਕਾਂ ਲਈ ਦੂਜੀ ਡੋਜ ਵਿਚਲਾ ਅੰਤਰ 84 ਦਿਨ ਹੀ ਰਹੇਗਾ। ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਦੇਸ਼ ਯਾਤਰਾ ਦੇ ਲਈ ਸਿਰਫ ਕੋਵੀਸ਼ੀਲਡ ਵੈਕਸੀਨ ਲੈਣ ਵਾਲਿਆਂ ਨੂੰ ਹੀ ਵੈਕਸੀਨੇਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ। ਵੈਕਸੀਨੇਸ਼ਨ ਪਹਿਚਾਣ ਪੱਤਰ ’ਤੇ ਪਾਸਪੋਰਟ ਨੰਬਰ ਦਾ ਜ਼ਿਕਰ ਜ਼ਰੂਰੀ ਹੋੇਵੇਗਾ। ਇਹ ਸਹੂਲਤ ਉਨ੍ਹਾਂ ਵਿਅਕਤੀਆਂ ਲਈ ਹੈ ਜੋ 31 ਅਗਸਤ ਤੋਂ ਪਹਿਲਾਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕੀਤਾ ਕਿ ਪੰਜਾਬ ਤੋਂ ਪੜ੍ਹਾਈ ਲਈ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਵੈਕਸੀਨੇਸ਼ਨ ਪ੍ਰਕਿਰਿਆ ਵਿਚ ਪਹਿਲ ਦਿੱਤੀ ਜਾਵੇਗੀ। ਧਿਆਨ ਰਹੇ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਵੈਕਸੀਨ ਘੁਟਾਲੇ ਨੂੰ ਲੈ ਕੇ ਸਵਾਲਾਂ ’ਚ ਘਿਰ ਚੁੱਕੀ ਹੈ ਅਤੇ ਵਿਰੋਧੀ ਪਾਰਟੀਆਂ ਵਲੋਂ ਕੈਪਟਨ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।

 

RELATED ARTICLES
POPULAR POSTS