ਪਤਨੀ ਅਤੇ ਬੇਟੀ ਨਾਲ ਦੇਖਿਆ ਅਟਲ ਟਨਲ
ਸ਼ਿਮਲਾ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਕੁੱਲੂ ਅਤੇ ਲਾਹੌਲ ਸਪਿਤੀ ਦੇ ਦੌਰੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਅਤੇ ਲਾਹੌਲੀ ਪਰੰਪਰਾ ਅਨੁਸਾਰ ਭਰਵਾਂ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਨੇ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਇਥੇ ਕੁਦਰਤੀ ਨਜ਼ਾਰਿਆਂ ਦਰਮਿਆਂ ਕੁੱਝ ਸਮਾਂ ਬਿਤਾਇਆ। ਸਿਸੂ ਨੂੰ ਦੇਖਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਫ਼ਲਾ ਅਟਲ ਟਨਲ ਹੁੰਦੇ ਹੋਏ ਸੈਰ ਸਪਾਟਾ ਨਗਰ ਮਨਾਲੀ ਵੱਲ ਚਲਾ ਗਿਆ। ਜਿੱਥੇ ਕੁੱਝ ਸਮਾਂ ਅਟਲ ਟਨਲ ਦੇ ਅੰਦਰ ਉਨ੍ਹਾਂ ਦਾ ਕਾਫ਼ਲਾ ਕੁੱਝ ਦੇਰ ਲਈ ਰੁਕਿਆ ਜਿੱਥੇ ਉਨ੍ਹਾਂ ਇੰਜੀਨੀਅਰਾਂ ਕੋਲੋਂ ਟਨਲ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਤੋਂ ਬਾਅਦ ਧੁੰਦੀ ਹੁੰਦੇ ਹੋਏ ਉਨ੍ਹਾਂ ਦਾ ਕਾਫ਼ਲਾ ਸੋਲੰਗਨਾਲਾ ਅਤੇ ਪਲਚਾਨ ਆਰਮੀ ਕੈਂਪ ਜਾ ਕੇ ਰੁਕਿਆ ਜਿੱਥੇ ਉਨ੍ਹਾਂ ਆਰਮੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦੇ ਦੌਰੇ ਨੂੰ ਧਿਆਨ ਵਿਚ ਰੱਖਦੇ ਇਸ ਖੇਤਰ ਵਿਚ ਹੋਣ ਵਾਲੀਆਂ ਸਾਰੀਆਂ ਗਤੀਆਂ ਵਿਧੀਆਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਕਿਉਂਕਿ ਇਥੇ ਟੂਰਿਸਟ ਅਕਸਰ ਘੁੰਮਣ ਲਈ ਆਉਂਦੇ ਰਹਿੰਦੇ ਹਨ।