17.9 C
Toronto
Saturday, September 5, 2026
spot_img
Homeਪੰਜਾਬਜੰਗ ਜਿੱਤਣ ਲਈ ਬਹੁਤ ਸਾਰੇ ਕੈਪਟਨਾਂ ਦੀ ਲੋੜ

ਜੰਗ ਜਿੱਤਣ ਲਈ ਬਹੁਤ ਸਾਰੇ ਕੈਪਟਨਾਂ ਦੀ ਲੋੜ

ਜੰਗ ਜਿੱਤਣ ਲਈ ਬਹੁਤ ਸਾਰੇ ਕੈਪਟਨਾਂ ਦੀ ਲੋੜ
Image Courtesy :jagbani(punjabkesari)

ਹਰੀਸ਼ ਰਾਵਤ ਬੋਲੇ – ਨੌਜਵਾਨ ਪੀੜ੍ਹੀ ਲਈ ਸਿੱਧੂ ਵੀ ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸੱਚੇ ਇਨਸਾਨ ਹਨ। ਉਨ੍ਹਾਂ ਦਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੱਲ ਖ਼ਾਸ ਲਗਾਅ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਜੰਗ ਜਿੱਤਣ ਲਈ ਬਹੁਤ ਸਾਰੇ ਕੈਪਟਨ ਚਾਹੀਦੇ ਹਨ ਅਤੇ ਸਾਡੇ ਸਾਰਿਆਂ ਦੇ ਕੈਪਟਨ ਰਾਹੁਲ ਹਨ। ਪੰਜਾਬ ਦੇ ਕੈਪਟਨ ਮੁੱਖ ਮੰਤਰੀ ਅਮਰਿੰਦਰ ਹਨ ਅਤੇ ਨੌਜਵਾਨ ਪੀੜ੍ਹੀ ਲਈ ਨਵਜੋਤ ਸਿੰਘ ਸਿੱਧੂ ਵੀ ਕੈਪਟਨ ਹਨ। ਇਸ ਸਬੰਧੀ ਹੁਣ ਸਾਰੇ ਭਰਮ ਦੂਰ ਹੋ ਚੁੱਕੇ ਹਨ। ਧਿਆਨ ਰਹੇ ਕਿ ਲੰਘੇ ਕੱਲ੍ਹ ਨਵਜੋਤ ਸਿੱਧੂ ਦਾ ਜਨਮ ਦਿਨ ਸੀ ਅਤੇ ਇਸ ਮੌਕੇ ਹਰੀਸ਼ ਰਾਵਤ ਨੇ ਕੇਕ ਵੀ ਕੱਟਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੱਧੂ ਦਾ ਕੱਲ੍ਹ ਜਨਮ ਦਿਨ ਸੀ, ਨਹੀਂ ਤਾਂ ਉਹ ਵੀ ਸਿੱਧੂ ਨੂੰ ਹੈਪੀ ਬਰਥ ਡੇਅ ਕਹਿ ਦਿੰਦੇ। ਕੈਪਟਨ ਨੇ ਸਿੱਧੂ ਵਲੋਂ ਵਿਧਾਨ ਸਭਾ ਵਿਚ ਦਿੱਤੇ ਭਾਸ਼ਣ ਬਾਰੇ ਵੀ ਚੰਗਾ ਕਿਹਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਦਮਦਾਰ ਬੋਲਾਂ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਹੋਣ।

RELATED ARTICLES
POPULAR POSTS