![](https://parvasinewspaper.com/wp-content/uploads/2020/06/bhagwant-mann2-300x200.jpg)
ਕਿਹਾ – ਸੁਖਬੀਰ ਹੁਣ ਆਪਣੀ ਤੱਕੜੀ ਦੀਆਂ ਰੱਸੀਆਂ ਬਚਾਵੇ
ਸੰਗਰੂਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਨੇ ਧਰਨੇ ਦੇ ਰਹੇ ਅਕਾਲੀ ਦਲ ਨੂੰ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਵਿਚ ਤਾਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਸਾਥ ਦਿੰਦਾ ਹੈ ਅਤੇ ਪੰਜਾਬ ਵਿਚ ਉਨ੍ਹਾਂ ਨੀਤੀਆਂ ਖਿਲਾਫ ਧਰਨੇ ਦੇ ਰਿਹਾ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕੀ ਕਰ ਰਿਹਾ ਹੈ। ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਝਾੜੂ ਤਾਂ ਤੀਲਾ-ਤੀਲਾ ਹੋਣ ਤੋਂ ਬਚ ਗਿਆ ਹੁਣ ਸੁਖਬੀਰ ਆਪਣੀ ਤੱਕੜੀ ਦੀਆਂ ਰੱਸੀਆਂ ਬਚਾ ਲੈਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਆਪਣੀ ਜ਼ਮੀਰ ਗੁਆ ਚੁੱਕਾ ਹੈ ਅਤੇ ਹੁਣ ਪਾਰਟੀ ਦੀ ਹੋਂਦ ਬਚਾਉਣ ਲਈ ਸੁਖਬੀਰ ਘਰ-ਘਰ ਘੁੰਮ ਰਹੇ ਹਨ। ਭਗਵੰਤ ਨੇ ਕਿਹਾ ਕਿ ਹੁਣ ਅਕਾਲੀ ਦਲ ਵਿਚ ਸਿਰਫ ਬਾਦਲ ਪਰਿਵਾਰ ਹੀ ਰਹਿ ਜਾਵੇਗਾ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਰਾਸ਼ਨ ਦੀ ਹੋ ਰਹੀ ਕਾਣੀ ਵੰਡ ਨੂੰ ਲੈ ਕੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦਿੱਤੇ।