ਸਕਾਟਲੈਂਡ ‘ਚ ਵੀ ਪੈਟਰੋਲ ਬੰਬ ਨਾਲ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਹੋਈ ਕੋਸ਼ਿਸ਼
ਚੰਡੀਗੜ੍ਹ/ਬਿਊਰੋ ਨਿਊਜ਼
ਲੰਘੇ ਕੱਲ੍ਹ ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਹੋ ਰਹੀ ਸੀ, ਉਧਰ ਦੂਜੇ ਪਾਸੇ ਚਮਕੌਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਫਿਰ ਸਾਹਮਣੇ ਆ ਗਈ।
ਚਮਕੌਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਵਿੱਚ ਜਦੋਂ ਇਕ ਮਹਿਲਾ ਨੇ ਗੁਟਕਾ ਸਾਹਿਬ ਦੇ ਅੰਗ ਗਲੀ ਵਿਚ ਖਿੱਲਰੇ ਦੇਖੇ ਤਾਂ ਉਸ ਨੇ ਰੌਲਾ ਪਾ ਦਿੱਤਾ। ਪੁਲਿਸ ਇਸ ਮਾਮਲੇ ਦੀ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ।ઠ
ਇਸੇ ਤਰ੍ਹਾਂ ਬਰਤਾਨੀਆ ਵਿਚ ਪੈਂਦੇ ਸਕਾਟਲੈਂਡ ਦੇ ਈਡਨਬਰਗ ਸ਼ਹਿਰ ਵਿਚ ਵੀ ਕੁਝ ਸ਼ਰਾਰਤੀ ਤੱਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੇ ਹੋਏ ਗੁਰਦਵਾਰਾ ਸਾਹਿਬ ਨੂੰ ਪੈਟਰੋਲ ਬੰਬ ਨਾਲ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਸਕਾਟਲੈਂਡ ਦੇ ਪੁਲਿਸ ਅਧਿਕਾਰੀ ਕਲਾਰਕ ਮਾਰਟਿਨ ਅਨੁਸਾਰ ਇਹ ਇੱਕ ਨਸਲੀ ਹਿੰਸਾ ਦਾ ਮਾਮਲਾ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …