ਖਹਿਰਾ ਬੋਲੇ – ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਪੰਜਾਬ ਦੇ ਸਭ ਲੋਕ ਦੇਖ ਰਹੇ ਹਨ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਪੰਜਾਬ ਵਿਧਾਨ ਸਭਾ ਵਲੋਂ ਨਕਾਰ ਦਿੱਤਾ ਗਿਆ ਹੈ। ਇਸ ਲਈ ਪੰਜਾਬ ਦੇ ਭਾਜਪਾ ਆਗੂ ਇਨ੍ਹਾਂ ਬਿੱਲਾਂ ਨੂੰ ਰੱਦੀ ਦੀ ਟੋਕਰੀ ਵਿਚ ਪਾ ਕੇ ਦਿੱਲੀ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦੇਣ। ਮਾਛੀਵਾੜਾ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਜੇ ਨਰਿੰਦਰ ਮੋਦੀ ਨੇ ਫਸਲਾਂ ਦੀ ਖਰੀਦ ਵਿਚ ਰੁਕਾਵਟ ਪੈਦਾ ਕੀਤੀ ਤਾਂ ਦਿੱਲੀ ਨੂੰ ਜਾਂਦਾ ਪਾਣੀ ਤੇ ਬਿਜਲੀ ਬੰਦ ਕਰ ਦਿਆਂਗੇ। ਇਸੇ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਰਕਾਰ ਦੇ ਸਾਰੇ ਬਿੱਲਾਂ ‘ਤੇ ਪੂਰਾ ਸਮਰਥਨ ਦਿੱਤਾ ਅਤੇ ਬਿੱਲ ਰਾਜਪਾਲ ਨੂੰ ਸੌਂਪਣ ਵੇਲੇ ਵੀ ਨਾਲ ਗਏ ਪਰ ਕੁਝ ਹੀ ਪਲਾਂ ਬਾਅਦ ਮੀਡੀਆ ਕੋਲ ਜਾ ਕੇ ਦੋਵੇਂ ਪਾਰਟੀਆਂ ਵੱਖੋ-ਵੱਖਰੇ ਬਿਆਨ ਦਿੰਦਿਆਂ ਨਜ਼ਰ ਆਈਆਂ। ਖਹਿਰਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਜੋ ਵੀ ਕਰ ਰਹੀਆਂ ਹਨ, ਪੰਜਾਬ ਦੇ ਲੋਕ ਉਹ ਸਭ ਦੇਖ ਰਹੇ ਹਨ।
Home / ਪੰਜਾਬ / ਰਵਨੀਤ ਬਿੱਟੂ ਨੇ ਕਿਹਾ – ਜੇ ਮੋਦੀ ਨੇ ਫ਼ਸਲਾਂ ਦੀ ਖ਼ਰੀਦ ‘ਚ ਰੁਕਾਵਟ ਪੈਦਾ ਕੀਤੀ ਤਾਂ ਦਿੱਲੀ ਨੂੰ ਜਾਂਦਾ ਪਾਣੀ ਤੇ ਬਿਜਲੀ ਬੰਦ ਕਰਾਂਗੇ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …