Breaking News
Home / ਪੰਜਾਬ / ਪਿੰਡ ਬਾਦਲ ਮੋਰਚੇ ‘ਚੋਂ ਮੁੜਦੇ ਕਿਸਾਨਾਂ ਦੀ ਬੱਸ ਟਰਾਲੇ ਨਾਲ ਟਕਰਾਈ – ਇਕ ਕਿਸਾਨ ਦੀ ਮੌਤ ਅਤੇ 17 ਜ਼ਖ਼ਮੀ

ਪਿੰਡ ਬਾਦਲ ਮੋਰਚੇ ‘ਚੋਂ ਮੁੜਦੇ ਕਿਸਾਨਾਂ ਦੀ ਬੱਸ ਟਰਾਲੇ ਨਾਲ ਟਕਰਾਈ – ਇਕ ਕਿਸਾਨ ਦੀ ਮੌਤ ਅਤੇ 17 ਜ਼ਖ਼ਮੀ

ਜ਼ਖਮੀਆਂ ਦਾ ਹਾਲ ਜਾਨਣ ਲਈ ਜਾਖੜ, ਮਨਪ੍ਰੀਤ ਤੇ ਕਾਂਗੜ ਹਸਪਤਾਲ ਪਹੁੰਚੇ
ਮਾਨਸਾ/ਬਿਊਰੋ ਨਿਊਜ਼
ਖੇਤੀ ਬਿੱਲਾਂ ਵਿਰੁੱਧ ਪਿੰਡ ਬਾਦਲ ਵਿਖੇ ਲੱਗੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਕਿਸਾਨਾਂ ਦੀ ਮਿੰਨੀ ਬੱਸ ਟਰਾਲੇ ਨਾਲ ਟਕਰਾਉਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਮੁਖਤਿਆਰ ਸਿੰਘ ਦੀ ਮੌਤ ਹੋ ਗਈ ਅਤੇ 17 ਕਿਸਾਨ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਬਠਿੰਡਾ ਵਿਖੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਕਾਂਗੜ ਜ਼ਖ਼ਮੀਆਂ ਦਾ ਹਾਲ ਜਾਨਣ ਲਈ ਬਠਿੰਡਾ ਦੇ ਹਸਪਤਾਲ ਪਹੁੰਚੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਬਾਦਲ ਮੋਰਚੇ ਦੌਰਾਨ ਮਾਨਸਾ ਦੇ ਇਕ ਕਿਸਾਨ ਨੇ ਸਲਫਾਸ ਹੋ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਪੰਜਾਬ ਸਰਕਾਰ ਨੇ ਪੀੜਤ ਪਰਿਵਾਰ ਨੂੰ 3 ਲੱਖ ਰੁਪਏ ਦਾ ਚੈਕ ਦਿੱਤਾ ਸੀ ਅਤੇ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਵੀ ਭਰੋਸਾ ਦਿੱਤਾ ਸੀ। ਹੁਣ ਇਸ ਮ੍ਰਿਤਕ ਕਿਸਾਨ ਲਈ ਵੀ ਅਜਿਹੀਆਂ ਹੀ ਮੰਗਾਂ ਹੋ ਰਹੀਆਂ ਹਨ।

Check Also

ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਡਟਵਾਂ ਵਿਰੋਧ

ਐਸਜੀਪੀਸੀ ਵਲੋਂ ਸਿਨੇਮਾ ਘਰਾਂ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਜਪਾ ਦੀ ਸੰਸਦ …